ETV Bharat / bharat

ਬਜਟ ਵਿੱਚ ਟੈਕਸਪੇਅਰਜ਼ ਨੂੰ ਨਹੀਂ ਕੋਈ ਰਾਹਤ - NIRMALA SITHARAMAN

ਬਜਟ 2021-22 LIVE
ਬਜਟ 2021-22 LIVE
author img

By

Published : Feb 1, 2021, 7:26 AM IST

Updated : Feb 1, 2021, 1:32 PM IST

12:48 February 01

ਬਜਟ ਸੈਸ਼ਨ ਦੌਰਾਨ ਵਿੱਤ ਮੰਤਰੀ ਨੇ ਕੀਤਾ ਅਹਿਮ ਐਲਾਨ

  • ਵਿਆਜ ਛੋਟ ਇੱਕ ਸਾਲ ਤੱਕ ਵਧੀ
  • ਇਨਫਰਾ ਸੈਕਟਰ ਵਿੱਚ ਡਾਇਰੈਕਟ ਨਿਵੇਸ਼ ਦੇ ਨਿਯਮ ਸਰਲ
  • ਦੇਰ ਨਾਲ ਜਮ੍ਹਾ ਕਰਨ ਤੇ ਕੋਈ ਕਟੌਤੀ ਨਹੀਂ
  • ਸਾਰਿਆਂ ਲਈ ਘਰ ਬਣਾਉਣ ਦੀ ਪਹਿਲ
  • ਜੀਐੱਸਟੀ ਪ੍ਰਕ੍ਰਿਰਿਆ ਹੋਰ ਸਰਲ ਬਣਾਓਣ 'ਤੇ ਹੋਵੇਗਾ ਕੰਮ  

12:40 February 01

ਟੈਕਸਟਾਈਲ ਪਾਰਕ ਸਥਾਪਤ ਕੀਤੇ ਜਾਣਗੇ

ਟੈਕਸਟਾਈਲ ਉਦਯੋਗ ਨੂੰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਾਉਣ ਲਈ ਪੀਐਲਆਈ ਯੋਜਨਾ ਤੋਂ ਇਲਾਵਾ, ਮੈਗਾ ਇਨਵੈਸਟਮੈਂਟ ਟੈਕਸਟਾਈਲ ਪਾਰਕ ਸਕੀਮ ਵੀ ਸ਼ੁਰੂ ਕੀਤੀ ਜਾਵੇਗੀ 3 ਸਾਲਾਂ ਦੌਰਾਨ 7 ਟੈਕਸਟਾਈਲ ਪਾਰਕ ਸਥਾਪਤ ਕੀਤੇ ਜਾਣਗੇ।

12:37 February 01

ਸੀਨੀਅਰ ਸਿਟੀਜ਼ਨ ਨੂੰ ਟੈਕਸ ਤੋਂ ਰਾਹਤ

75 ਸਾਲ ਤੋਂ ਵਧ ਪੈਨਸ਼ਨਧਾਰਕ ਇਨਕਮ ਟੈਕਸ ਨਹੀਂ ਦੇਣਗੇ। ਭਾਰਤ ਵਿੱਚ ਸਭ ਤੋਂ ਘੱਟ ਕਾਰਪੋਰੇਟ ਟੈਕਸ ਹੈ।

12:26 February 01

ਟਰਾਂਸਟੋਰਟ ਲਈ 1.18 ਲੱਖ ਕਰੋੜ ਦਾ ਬਜਟ

ਟਰਾਂਸਟੋਰਟ ਲਈ 1.18 ਲੱਖ ਕਰੋੜ ਦਾ ਬਜਟ

ਆਵਾਜਾਈ ਲਈ ਬਜਟ ਨਿਰਧਾਰਤ: -

  1. ਜਨਤਕ ਬੱਸ ਲਈ 18 ਹਜ਼ਾਰ ਕਰੋੜ ਰੁਪਏ
  2. ਰੇਲਵੇ ਲਈ 1 ਲੱਖ 10 ਹਜ਼ਾਰ ਕਰੋੜ ਰੁਪਏ
  3. ਮੈਟਰੋ ਲਈ 11 ਹਜ਼ਾਰ ਕਰੋੜ ਰੁਪਏ

ਟਰਾਂਸਪੋਰਟ ਸੈਕਟਰ ਦੇ ਬਜਟ ਦੀਆਂ ਮੁੱਖ ਗੱਲਾਂ: -

  • ਟ੍ਰਾਂਸਪੋਰਟ ਮੰਤਰਾਲੇ ਨੂੰ ਸੜਕ ਪ੍ਰਾਜੈਕਟ ਲਈ 1.18 ਲੱਖ ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਹੈ।
  • 1.03 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ ਤਾਮਿਲਨਾਡੂ ਵਿੱਚ 3,500 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ ਕੀਤਾ ਜਾਵੇਗਾ।
  • ਪੱਛਮੀ ਬੰਗਾਲ ਵਿੱਚ 25000 ਕਰੋੜ ਰੁਪਏ ਦੀ ਲਾਗਤ ਨਾਲ 675 ਕਿਲੋਮੀਟਰ ਦਾ ਇੱਕ ਹਾਈਵੇ ਬਣਾਇਆ ਜਾਵੇਗਾ।
  • ਅਸਾਮ ਵਿੱਚ 34000 ਕਰੋੜ ਰੁਪਏ ਦੀ ਲਾਗਤ ਨਾਲ 675 ਕਿਲੋਮੀਟਰ ਦਾ ਇੱਕ ਹਾਈਵੇਅ ਬਣਾਇਆ ਜਾਵੇਗਾ।
  • ਕੇਰਲ ਵਿੱਚ 1,100 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ 65,000 ਕਰੋੜ ਰੁਪਏ ਦੇ ਨਿਵੇਸ਼ ਨਾਲ ਕੀਤਾ ਜਾਵੇਗਾ।
  • 1.03 ਲੱਖ ਕਰੋੜ ਰੁਪਏ ਦੇ ਇਨਵੈਸਟਮੈਂਟ ਨਾਲ ਤਾਮਿਲਨਾਡੂ ਵਿੱਚ 1,100 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ ਕੀਤਾ ਜਾਵੇਗਾ।

12:10 February 01

ਬਜਟ ਵਿੱਚ ਕਿਸਾਨਾਂ ਲਈ ਐਲਾਨ

ਨਿਰਮਲਾ ਸੀਤਾਰਮਨ
  • ਕਣਕ ਦੀ MSP ਡੇਢ ਗੁਣਾ ਕੀਤੀ ਗਈ
  • 2020-21 ਵਿੱਚ ਝੋਨੇ ਦੀ ਖਰੀਦ ਲਈ 1.72 ਕਰੋੜ ਰੁਪਏ
  • ਲਾਗਤ ਦਾ ਡੇਢ ਗੁਣਾ ਕੀਤਾ MSP
  • MSP ਸਿਸਟਮ ਵਿੱਚ ਕੀਤਾ ਬਦਲਾਅ
  • 2020 ਵਿੱਚ ਕਣਕ ਲਈ 62,802 ਕਰੋੜ
  • ਕਣਕ ਖਰੀਦ ਲਈ 75,000 ਕਰੋੜ ਰੁਪਏ ਰੱਖੇ
  • ਕਣਕ ਉਗਾਉਣ ਵਾਲੇ ਕਿਸਾਨਾਂ ਦੀ ਗਿਣਤੀ ਵਧੀ
  • E-NAM ਨਾਲ ਜੁੜਣਗੀਆਂ ਮੰਡੀਆਂ
  • ਮਜ਼ਦੂਰਾਂ ਨੂੰ ਘੱਟੋਂ ਘੱਟ ਤਨਖਾਹ ਦੀ ਯੋਜਨਾ
  • ਮੰਡੀਆਂ ਨੂੰ ਇੰਟਰਨੈੱਟ ਤੋਂ ਜੋੜਿਆ
  • ਡਿਜੀਟਲ ਪੇਮੈਂਟ ਲਈ 1500 ਕਰੋੜ ਰੁਪਏ

11:52 February 01

ਸਿਹਤ ਖੇਤਰ ਲਈ ਐਲਾਨ

ਸਿਹਤ ਖੇਤਰ ਲਈ ਐਲਾਨ
  • ਕੋਰੋਨਾ ਵੈਕਸੀਨ ਲਈ 35000 ਕਰੋੜ ਰੁਪਏ ਦਾ ਐਲਾਨ
  • ਸਿਹਤ ਖੇਤਰ ਲਈ 2.38 ਕਰੋੜ ਰੁਪਏ ਦਾ ਐਲਾਨ
  • ਬੀਮਾਰੀਆਂ ਦੀ ਰੋਕਥਾਮ ਸਭ ਤੋਂ ਵੱਡਾ ਟੀਚਾ
  • ਭਾਰਤ ਵਿੱਚ ਕੋਰੋਨਾ ਦੌਰਾਨ ਸਭ ਤੋਂ ਘਟ ਮੌਤ ਦੀ ਦਰ
  • ਮੋਬਾਈਲ ਹਸਪਤਾਲ ਦਾ ਕੀਤਾ ਜਾਵੇਗਾ ਗਠਨ
  • ਮਿਸ਼ਨ ਪੋਸ਼ਣ 2.0 ਲਾਂਚ ਕੀਤਾ ਜਾਵੇਗਾ
  • ਸਿਹਤ ਖੇਤਰ ਲਈ 137 ਫੀਸਦ ਬਜਟ ਵਧਾਇਆ ਗਿਆ
  • ਸਾਰੇ ਜ਼ਿਲ੍ਹਿਆਂ ਵਿੱਚ ਇੰਟੀਗ੍ਰੇਟਿਡ ਲੈਬ ਬਣੇਗੀ

11:42 February 01

ਪੁਰਾਣੀ ਕਾਰਾਂ ਨੂੰ ਸਕਰੈਪ ਕੀਤਾ ਜਾਵੇਗਾ: ਖਜ਼ਾਨਾ ਮੰਤਰੀ

ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪੁਰਾਣੀ ਕਾਰਾਂ ਨੂੰ ਸਕਰੈਪ ਕੀਤਾ ਜਾਵੇਗਾ ਜਿਸ ਨਾਲ ਪ੍ਰਦੂਸ਼ਨ ਕੰਟਰੋਲ ਹੋਵੇਗਾ। ਨਿੱਜੀ ਗੱਡੀਆਂ 20 ਸਾਲ ਬਾਅਦ ਆਟੋਮੈਟਿਡ ਫਿਟਨੈੱਸ ਸੈਂਟਰ ਲੈ ਕੇ ਜਾਣੀਆਂ ਪੈਣਗੀਆਂ। ਸਰਕਾਰ ਇਸ ਲਈ ਸੈਂਟਰ ਤਿਆਰ ਕਰੇਗੀ। ਵਿੱਤ ਮੰਤਰੀ ਨੇ ਦੱਸਿਆ ਕਿ ਰੇਲਵੇ ਡੈਡੀਕੇਟਿਡ ਫ਼ਰੰਟ ਕਾਰੀਡੋਰ, ਐਨ. ਐਚ. ਏ. ਆਈ. ਦੇ ਟੋਲ ਰੋਡ, ਹਵਾਈ ਅੱਡੇ ਵਰਗੇ ਸਰੋਤ ਸੰਪਤੀ ਮੁਦਰੀਕਰਨ ਪ੍ਰਬੰਧਨ ਅਧੀਨ ਆਉਣਗੇ।

11:23 February 01

ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਣ ਨੇ ਬਜਟ 2021-22 ਦੀ ਦੱਸਿਆ ਕੁਝ ਖਾਸ ਗੱਲਾਂ

  • ਐਮ. ਐਸ. ਐਮ. ਈ., ਮਾਈਨਿੰਗ ਅਤੇ ਟੈਕਸ ਖੇਤਰਾਂ 'ਚ ਸੁਧਾਰ
  • ਵਨ ਨੈਸ਼ਨ ਵਨ ਰਾਸ਼ਨ ਕਾਰਡ, ਪ੍ਰੋਡਕਸ਼ਨ ਲਿੰਕਡ ਇਨਸੈਂਟਿਵ, ਫੇਸਲੈੱਸ ਇਨਕਮ ਟੈਕਸ ਅਸੈਸਮੈਂਟ ਵਰਗੇ ਸੁਧਾਰ ਅੱਗੇ ਵਧਾਏ ਗਏ
  • 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਮਿਲਿਆ
  • ਤਿੰਨ ਹਫ਼ਤਿਆਂ ਦੇ ਮੁਕੰਮਲ ਲਾਕਡਾਊਨ ਦੌਰਾਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੀ ਸ਼ੁਰੂਆਤ ਕੀਤੀ ਗਈ
  • ਆਤਮ ਨਿਰਭਰ ਪੈਕਜ ਦਿੱਤੇ, ਜਿਨ੍ਹਾਂ ’ਤੇ 27. 1 ਲੱਖ ਕਰੋੜ ਦਿੱਤੇ, ਜੋ ਕਿ ਜੀ.ਡੀ.ਪੀ. ਦਾ 13 ਫੀਸਦੀ ਹੈ
  • ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ 2.76 ਲੱਖ ਕਰੋੜ ਵੰਡੇ
  • ਮੁਸ਼ਕਲ ਹਾਲਾਤ ’ਚ ਬਜਟ ਪੇਸ਼
  • ਸਾਰਿਆਂ ਨੂੰ ਸਿੱਖਿਆ ਦੀ ਪਹਿਲ ਦਿੱਤੀ ਗਈ
  • ਕੋਵਿਡ-19 ਲਈ ਲੜਾਈ 2021 ਵਿੱਚ ਜਾਰੀ ਰਹੇਗੀ
  • ਕੋਰੋਨਾ ਲਈ ਦੋ ਹੋਰ ਵੈਕਸੀਨ ਆਉਣ ਵਾਲੀਆਂ ਹਨ
  • ਦੁਨੀਆ ਦੇ ਹੋਰ ਦੇਸ਼ਾਂ ਨਾਲ ਸਬੰਧ ਚੰਗੇ ਬਣੇ

11:11 February 01

ਲੋਕ ਸਭਾ ਵਿੱਚ ਕਾਰਵਾਈ ਜਾਰੀ

ਲੋਕ ਸਭਾ ਵਿੱਚ ਕਾਰਵਾਈ ਜਾਰੀ
ਲੋਕ ਸਭਾ ਵਿੱਚ ਕਾਰਵਾਈ ਜਾਰੀ

ਹੰਗਾਮੇ ਦੌਰਾਨ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਬਜਟ  ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਜਟ ਕੋਰੋਨਾ ਕਾਲ ਵਿੱਚ ਤਿਆਰ ਕੀਤਾ ਗਿਆ। ਲਾਕਡਾਊਨ ਵਿੱਚ PMGKY ਦਾ ਐਲਾਨ ਕੀਤਾ ਗਿਆ। ਇਹ ਬਜਟ ਲੋਕਾਂ ਦੀ ਆਸਾਂ ਮੁਤਾਬਕ ਬਣਾਇਆ ਗਿਆ ਹੈ। ਆਾਤਮ ਨਿਰਭਰ ਭਾਰਤ ਜੀਡੀਪੀ ਦਾ 13 ਫ਼ੀਸਦੀ ਹੈ। 8 ਕਰੋੜ ਲੋਕਾਂ ਨੂੰ ਮੁਫ਼ਤ ਗੈਸ ਦੀ ਸਹੁਲਤ ਦਿੱਤੀ ਗਈ।

11:02 February 01

ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਦਾ ਪਹਿਲਾ ਡਿਜੀਟਲ ਬਜਟ ਕੀਤਾ ਪੇਸ਼

ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਦੇਸ਼ ਦਾ ਪਹਿਲਾ ਡਿਜੀਟਲ ਬਜਟ ਪੇਸ਼ ਕੀਤਾ। ਕੋਰੋਨਾ ਕਾਰਨ ਪੇਪਰਲੈੱਸ ਬਜਟ ਸੰਸਦ ਵਿੱਚ ਪੇਸ਼ ਕੀਤਾ ਗਿਆ। ਨਿਰਮਲਾ ਸੀਤਾਰਮਨ ਨੇ ਤੀਜੀ ਵਾਰ ਬਜਟ ਪੇਸ਼ ਕੀਤਾ। 

10:54 February 01

ਗੁਰਜੀਤ ਔਜਲਾ ਅਤੇ ਜਸਬੀਰ ਡਿੰਪਾ ਨੇ ਕਾਲੇ ਚੋਲੇ ਪਹਿਨ ਕੇ ਸੰਸਦ ਭਵਨ ਵੱਲ ਕੀਤਾ ਕੂਚ

ਖੇਤੀ ਕਾਨੂੰਨਾਂ ਵਿਰੁੱਧ ਪਿਛਲੇ 2 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਹਮਾਇਤ 'ਚ ਦਿੱਲੀ ਵਿਖੇ ਜੰਤਰ ਮੰਤਰ 'ਤੇ ਧਰਨੇ 'ਤੇ ਬੈਠੇ ਪੰਜਾਬ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਜਸਬੀਰ ਸਿੰਘ ਡਿੰਪਾ ਅੱਜ ਕਾਲੇ ਝੋਲੇ ਪਹਿਨ ਕੇ ਬਜਟ ਸੈਸ਼ਨ 'ਚ ਸ਼ਾਮਿਲ ਹੋਣ ਲਈ ਸੰਸਦ ਭਵਨ ਵੱਲ ਰਵਾਨਾ ਹੋਏ। 

10:44 February 01

ਕੈਬਨਿਟ ਬੈਠਕ ਵਿੱਚ ਬਜਟ ਨੂੰ ਮਿਲੀ ਮਨਜ਼ੂਰੀ

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਸੰਸਦ ਵਿੱਚ ਕੈਬਨਿਟ ਬੈਠਕ ਹੋਈ। ਮੀਟਿੰਗ ਵਿੱਚ ਬਜਟ ਨੂੰ ਮਨਜ਼ੂਰੀ ਦਿੱਤੀ ਗਈ। ਕੁਝ ਦੇਰ ਵਿੱਚ ਸੰਸਦ ਵਿੱਚ ਆਮ ਬਜਟ ਪੇਸ਼ ਕੀਤਾ ਜਾਵੇਗਾ। 

10:41 February 01

ਕਿਸਾਨਾਂ ਨੂੰ ਮਿਲਣੀ ਚਾਹੀਦੀ ਰਾਹਤ: ਰਾਹੁਲ ਗਾਂਧੀ

  • #Budget2021 must:

    -Support MSMEs, farmers and workers to generate employment.

    -Increase Healthcare expenditure to save lives.

    -Increase Defence expenditure to safeguard borders.

    — Rahul Gandhi (@RahulGandhi) February 1, 2021 " class="align-text-top noRightClick twitterSection" data=" ">

ਬਜਟ ਨੂੰ ਲੈਕੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਰਾਹਤ ਮਿਲਣੀ ਚਾਹੀਦੀ। ਰੱਖਿਆ ਖੇਤਰ ਤੇ ਸਿਹਤ ਖੇਤਰ ਲਈ ਬਜਟ ਵਧਾਉਣ ਦੀ ਲੋੜ ਹੈ।

10:31 February 01

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਕੈਬਨਿਟ ਬੈਠਕ ਜਾਰੀ

ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੈਬਨਿਟ ਬੈਠਕ ਜਾਰੀ ਹੈ। ਕੈਬਨਿਟ ਬੈਠਕ ਵਿੱਚ ਬਜਟ ਨੂੰ ਮਨਜ਼ੂਰੀ ਮਿਲੇਗੀ। 

10:05 February 01

ਸੰਸਦ ਪਹੁੰਚੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ

ਸੰਸਦ ਪਹੁੰਚੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ
ਸੰਸਦ ਪਹੁੰਚੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਸੰਸਦ ਵਿੱਚ ਪਹੁੰਚੇ।

09:58 February 01

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪੀ ਬਜਟ ਦੀ ਕਾਪੀ

ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਬਜਟ ਦੀ ਕਾਪੀ ਸੌਂਪੀ। ਕੁਝ ਦੇਰ ਵਿੱਚ ਕੇਂਦਰੀ ਕੈਬਨਿਟ ਦੀ ਮੀਟਿੰਗ ਹੋਵੇਗੀ। ਕੈਬਨਿਟ ਬੈਠਕ ਵਿੱਚ ਬਜਟ ਨੂੰ ਮਨਜ਼ੂਰੀ ਮਿਲੇਗੀ। 

09:50 February 01

ਸੈਂਸੇਕਸ ਬਜਟ ਤੋਂ ਪਹਿਲਾਂ 300 ਅੰਕ ਚੜ੍ਹਿਆ

ਸੈਂਸੇਕਸ ਬਜਟ ਤੋਂ ਪਹਿਲਾਂ 300 ਅੰਕ ਚੜ੍ਹਿਆ
ਸੈਂਸੇਕਸ ਬਜਟ ਤੋਂ ਪਹਿਲਾਂ 300 ਅੰਕ ਚੜ੍ਹਿਆ

ਬਾਜ਼ਾਰ ਸੋਮਵਾਰ ਨੂੰ ਹਰੇ ਨਿਸ਼ਾਨ ਦੇ ਨਾਲ ਖੁੱਲ੍ਹਿਆ। ਬੀ ਐਸ ਸੀ ਇੰਡੈਕਸ 30 ਸੰਵੇਦਨਸ਼ੀਲ ਸੂਚਕਾਂਕ ਵਾਲਾ 339.95 ਅੰਕਾਂ ਦੀ ਤੇਜ਼ੀ ਦੇ ਨਾਲ 46,625.72 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

09:46 February 01

ਸਵਦੇਸ਼ੀ ਬਹੀਖਾਤੇ ਨੂੰ ਟੈਬਲੇਟ ਵਿੱਚ ਬਦਲਿਆ

ਸਵਦੇਸ਼ੀ ਬਹੀਖਾਤੇ ਨੂੰ ਟੈਬਲੇਟ ਵਿੱਚ ਬਦਲਿਆ

ਨਿਰਮਲਾ ਸੀਤਰਮਨ ਦੇ ਸਵਦੇਸ਼ੀ ਬਹੀਖਾਤੇ ਨੂੰ ਟੈਬਲੇਟ ਨਾਲ ਬਦਲ ਦਿੱਤਾ ਕਿਉਂਕਿ ਇਸ ਵਾਰ ਦਾ ਬਜਟ ਡਿਜੀਟਲ ਹੋਵੇਗਾ।

09:13 February 01

ਖਜ਼ਾਨਾ ਮੰਤਰੀ ਰਾਸ਼ਰਟਰਪਤੀ ਭਵਨ ਲਈ ਹੋਏ ਰਵਾਨਾ

ਖਜ਼ਾਨਾ ਮੰਤਰੀ ਰਾਸ਼ਰਟਰਪਤੀ ਭਵਨਲਈ ਹੋਈ ਰਵਾਨਾ
ਖਜ਼ਾਨਾ ਮੰਤਰੀ ਰਾਸ਼ਰਟਰਪਤੀ ਭਵਨਲਈ ਹੋਈ ਰਵਾਨਾ

ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਸਵੇਰੇ 11 ਵਜੇ ਬਜਟ ਪੇਸ਼ ਕਰਨਗੇ। ਫਿਲਹਾਲ ਉਹ ਰਾਸ਼ਟਰਪਤੀ ਭਵਨ ਲਈ ਰਵਾਨਾ ਹੋਏ ਹਨ। ਕੋਰੋਨਾ ਕਾਲ ਦਾ ਪਹਿਲਾ ਡਿਜੀਟਲ ਬਜਟ ਅੱਜ ਪੇਸ਼ ਹੋਵੇਗਾ।

09:05 February 01

ਬਜਟ ਤੋਂ ਸਕਾਰਾਤਮਕ ਉਮੀਦ

ਭਾਜਪਾ ਦੇ ਰਾਸ਼ਟਰੀ ਬੁਲਾਰੇ ਗੁਰੂ ਪ੍ਰਕਾਸ਼ ਪਾਸਵਾਨ

ਭਾਜਪਾ ਦੇ ਰਾਸ਼ਟਰੀ ਬੁਲਾਰੇ ਗੁਰੂ ਪ੍ਰਕਾਸ਼ ਪਾਸਵਾਨ ਨੇ ਬਜਟ ਬਾਰੇ ਕਿਹਾ ਹੈ ਕਿ ਸਾਨੂੰ ਬਜਟ ਤੋਂ ਸਕਾਰਾਤਮਕ ਉਮੀਦ ਰੱਖਣੀ ਚਾਹੀਦੀ ਹੈ।

09:04 February 01

ਸਰਕਾਰੀ ਸਕੀਮਾਂ ਦਾ ਖਰਚਾ ਵਧਾਇਆ ਜਾਵੇ

ਸਰਕਾਰੀ ਸਕੀਮਾਂ ਦਾ ਖਰਚਾ ਵਧਾਇਆ ਜਾਵੇ

ਕਾਂਗਰਸ ਨੇਤਾ ਪੀ.ਐਲ. ਪੂਨੀਆ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਅਰਥ ਵਿਵਸਥਾ ਨੂੰ ਦਰੁਸਤ ਕਰਨ ਲਈ ਕਿਹੜੇ ਉਪਾਅ ਕੀਤੇ ਜਾ ਰਹੇ ਹਨ, ਇਸ ਬਾਰੇ ਸਿਰਫ ਕਿਆਸ ਲਗਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਯੋਜਨਾਵਾਂ ਦਾ ਖਰਚਾ ਵਧਾਇਆ ਜਾਣਾ ਚਾਹੀਦਾ ਹੈ।

09:03 February 01

ਸਾਰਿਆਂ ਨੂੰ ਰਾਹਤ ਦੇਣੀ ਪਏਗੀ

ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ

ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਬਜਟ ਵਿੱਚ ਸਰਕਾਰ ਨੂੰ ਕੁਝ ਲੋਕਾਂ ਨੂੰ ਨਹੀਂ ਬਲਕਿ ਸਾਰੇ ਲੋਕਾਂ ਨੂੰ ਰਾਹਤ ਦੇਣੀ ਪਏਗੀ

09:03 February 01

ਹਰ ਵਰਗ ਦੇ ਲੋਕਾਂ ਲਈ ਰਾਹਤ ਦੀ ਉਮੀਦ

ਜੇਡੀਯੂ ਦੇ ਸਕੱਤਰ ਜਨਰਲ ਕੇਸੀ ਤਿਆਗੀ

ਜੇਡੀਯੂ ਦੇ ਸਕੱਤਰ ਜਨਰਲ ਕੇਸੀ ਤਿਆਗੀ ਨੇ ਬਜਟ ਬਾਰੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਬਜਟ ਦੇ ਜ਼ਰੀਏ ਸਾਰੇ ਵਰਗਾਂ ਨੂੰ ਰਾਹਤ ਦੇਵੇਗੀ।

09:03 February 01

ਦੇਸ਼ ਨੂੰ ਬਜਟ ਤੋਂ ਵੱਡੀਆਂ ਉਮੀਦਾਂ

ਜੇਡੀਯੂ ਨੇਤਾ ਰਾਜੀਵ ਰੰਜਨ

ਜੇਡੀਯੂ ਨੇਤਾ ਰਾਜੀਵ ਰੰਜਨ ਨੇ ਕਿਹਾ ਹੈ ਕਿ ਇਸ ਵਾਰ ਦੇਸ਼ ਨੂੰ ਬਜਟ ਤੋਂ ਵੱਡੀਆਂ ਉਮੀਦਾਂ ਹਨ। ਹਾਲ ਹੀ ਵਿੱਚ ਆਰਥਿਕਤਾ ਇੱਕ ਮੁਸ਼ਕਲ ਪੜਾਅ ਵਿੱਚੋਂ ਲੰਘੀ ਹੈ, ਹੁਣ ਇਸ ਨੂੰ ਉਬਾਰਨ ਦਾ ਸਮਾਂ ਆ ਗਿਆ ਹੈ।

07:17 February 01

ਆਮਦਨੀ ਟੈਕਸ ਦੇ ਸਲੈਬ ਵਿੱਚ ਕੋਈ ਤਬਦੀਲੀ ਨਹੀਂ

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਗਭਗ 4 ਘੰਟਿਆਂ ਬਾਅਦ ਬਹੁ-ਇੰਤਜ਼ਾਰਿਤ ਆਮ ਬਜਟ 2021-22 ਨੂੰ ਲੋਕ ਸਭਾ ਵਿੱਚ ਪੇਸ਼ ਕਰਨਗੇ। 

ਸੁਤੰਤਰ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੇਪਰ ਰਹਿਤ ਬਜਟ ਪੇਸ਼ ਕੀਤਾ ਜਾਵੇਗਾ। ਇਹ ਮੰਨਿਆ ਜਾਂਦਾ ਹੈ ਕਿ ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਇਸ ਬਜਟ ਵਿੱਚ ਰਾਹਤ ਮਿਲ ਸਕਦੀ ਹੈ। ਰੁਜ਼ਗਾਰ ਵਾਲੇ ਲੋਕਾਂ ਲਈ ਵੀ ਟੈਕਸ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਵਪਾਰੀਆਂ ਲਈ ਵੀ ਰਾਹਤ ਦੀਆਂ ਘੋਸ਼ਣਾਵਾਂ ਹੋ ਸਕਦੀਆਂ ਹਨ। ਕੁਝ ਚੀਜ਼ਾਂ ਮਹਿੰਗੀਆਂ ਵੀ ਹੋ ਸਕਦੀਆਂ ਹਨ ਅਤੇ ਕੁਝ ਚੀਜ਼ਾਂ 'ਤੇ ਟੈਕਸ ਘਟਾਏ ਜਾ ਸਕਦੇ ਹਨ। ਸਰਕਾਰ ਕਈ ਚੀਜ਼ਾਂ 'ਤੇ ਕਸਟਮ ਡਿਊਟੀ ਘਟਾ ਸਕਦੀ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਇਹ ਤੀਜਾ ਕੇਂਦਰੀ ਬਜਟ ਹੋਵੇਗਾ।

Last Updated : Feb 1, 2021, 1:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.