ਹੈਦਰਾਬਾਦ: ਵਾਇਰਸ ਦੇ ਮੂੰਹ, ਅੱਖਾਂ ਅਤੇ ਨੱਕ ਰਾਹੀਂ ਫੈਲਣ ਦਾ ਡੂੰਘਾਈ ਨਾਲ ਅਧਿਐਨ ਕਰਨ ਤੋਂ ਬਾਅਦ, ਇੱਕ ਵਿਸ਼ੇਸ਼ ਫੇਸ-ਸ਼ੀਲਡ ਬਣਾਇਆ ਗਿਆ ਹੈ। ਇਹ ਸਸਤਾ ਹੈ ਅਤੇ ਪਹਿਨਣ ਵਿੱਚ ਵੀ ਆਰਾਮਦਾਇਕ ਹੈ। ਇਸ ਠੋਸ ਸ਼ੀਲਡ ਨੂੰ ਸੈਨੀਟਾਈਜ਼ਰ ਅਤੇ ਹੋਰ ਐਂਟੀ-ਵਾਇਰਸ ਘੋਲ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਐਨ.ਆਈ.ਪੀ.ਈ.ਆਰ. ਨੇ ਕੋਰੋਨਾ ਵਾਇਰਸ ਨੂੰ ਸਾਹ ਰਾਹੀਂ, ਅਤੇ ਮੂੰਹ ਜਾਂ ਅੱਖਾਂ ਰਾਹੀਂ ਸ਼ਰੀਰ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਇੱਕ ਤਿੰਨ-ਪਰਤ ਦਾ ਵਿਸ਼ੇਸ਼ ਫੇਸ-ਮਾਸਕ ਬਣਾਇਆ ਹੈ। ਇਹ ਮਾਸਕ ਮਾਈਕਰੋਬਾਇਲ ਵਾਇਰਸਾਂ ਨੂੰ ਇੱਕ-ਦੂਜੇ ਤੱਕ ਫੈਲਣ ਤੋਂ ਸਫਲਤਾਪੂਰਵਕ ਰੋਕ ਸਕਦਾ ਹੈ। ਇਸ ਨੂੰ ਪਹਿਨਣ ਨਾਲ ਕੋਈ ਵੀ ਬਿਨਾਂ ਕਿਸੇ ਮੁਸ਼ਕਲ ਦੇ ਆਰਾਮ ਨਾਲ ਸਾਹ ਲੈ ਸਕਦਾ ਹੈ, ਅਤੇ ਇਸ ਨੂੰ ਮੌਜੂਦਾ ਸੈਨੀਟਾਈਜ਼ਰ ਜਾਂ ਕਿਸੇ ਵੀ ਅਲਕੋਹਲ ਕੀਟਾਣੂਨਾਸ਼ਕ ਨਾਲ ਅਸਾਨੀ ਨਾਲ ਸਾਫ ਕੀਤਾ ਜਾ ਸਕਦਾ ਹੈ।
ਐਨ.ਆਈ.ਪੀ.ਈ.ਆਰ. ਖੋਜਕਰਤਾਵਾਂ ਨੇ ਇੱਕ ਹੁੱਕ ਵੀ ਵਿਕਸਤ ਕੀਤੀ ਹੈ ਜਿਸ ਦੀ ਵਰਤੋਂ ਕੂਹਣੀ ਰਾਹੀਂ ਦਰਵਾਜ਼ੇ, ਤਾਕੀਆਂ, ਰਖਨੇ, ਲਿਫਟਾਂ, ਕੰਪਿਊਟਰ/ਲੈਪਟਾਪ ਦੇ ਕੀਬੋਰਡ ਦੇ ਬਟਨ ਦਬਾਉਣ ਅਤੇ ਸਵਿੱਚ ਚਾਲੂ/ਬੰਦ ਕਰਨ ਲਈ ਕੀਤੀ ਜਾ ਸਕਦੀ ਹੈ। ਐਨ.ਆਈ.ਪੀ.ਈ.ਆਰ. ਦੇ ਦੇ ਖੋਜਕਰਤਾਵਾਂ ਨੇ ਕਿਹਾ ਕਿ ਇਸ ਉਪਕਣ ਦੀ ਵਰਤੋਂ ਹੱਥਾਂ ਰਾਹੀਂ ਵਿਸ਼ਾਣੂਆਂ ਦੇ ਫੈਲਣ ਨੂੰ ਰੋਕ ਸਕਦੀ ਹੈ।
ਐਨ.ਆਈ.ਪੀ.ਈ.ਆਰ. (ਗੁਹਾਟੀ) ਦੇ ਡਾਇਰੈਕਟਰ ਡਾ. ਯੂ.ਐੱਸ.ਐੱਨ. ਮੂਰਤੀ ਨੇ ਕਿਹਾ ਹੈ ਕਿ ਅਸੀਂ ਕੋਰੋਨਾ ਖ਼ਿਲਾਫ ਦੇਸ਼ ਦੀ ਜੰਗ ਵਿੱਚ ਆਪਣੇ ਵੱਲੋਂ ਹਰ ਕੋਸ਼ਿਸ਼ ਕਰ ਰਹੇ ਹਾਂ। ਇਹ ਕਾਢਾਂ ਵੀ ਇਸ ਦਾ ਹਿੱਸਾ ਹਨ। ਅਸੀਂ ਇਸ ਤਕਨਾਲੋਜੀ ਨੂੰ ਉਨ੍ਹਾਂ ਰਾਜਾਂ ਦੇ ਲੋਕਾਂ ਦੀ ਭਲਾਈ ਲਈ ਪਹੁੰਚਾਉਣ ਲਈ ਤਿਆਰ ਹਾਂ ਜਿੱਥੇ ਸਮੱਸਿਆ ਵਧੇਰੇ ਗੰਭੀਰ ਹੈ।
ਇਹ ਵੀ ਪੜ੍ਹੋ: ਕੋਵਿਡ -19: ਪੰਜਾਬ ਦੇ 4 ਜ਼ਿਲ੍ਹੇ ਰੈਡ ਜ਼ੋਨ ਐਲਾਨੇ