ETV Bharat / bharat

ਚੀਨੀ ਵਸਤਾਂ ਦਾ ਬਾਈਕਾਟ ਭਾਰਤ ਲਈ ਘਾਤਕ: ਚਾਈਨਾ ਡੇਲੀ

ਦੇਸ਼ ਦੇ ਵੱਖ ਵੱਖ ਥਾਵਾਂ 'ਤੇ ਚੀਨੀ ਵਸਤਾਂ ਦੇ ਬਾਈਕਾਟ ਨੂੰ ਲੈ ਕੇ ਚੀਨ ਨੇ ਆਪਣੇ ਮੀਡੀਆ ਪੋਰਟਲ 'ਚਾਈਨਾ ਡੇਲੀ' ਰਾਹੀਂ ਭਾਰਤੀਆਂ ਨੂੰ ਸ਼ਾਂਤੀ ਬਣਾਏ ਅਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਗੱਲ ਆਖੀ ਹੈ। ਉਨ੍ਹਾਂ ਆਪਣੇ ਆਰਟੀਕਲ ਰਾਹੀਂ ਭਾਰਤ ਵੱਲੋਂ ਚੀਨ ਦੇ ਸਮਾਨ ਦੇ ਬਾਈਕਾਟ ਨੂੰ ਭਾਰਤ ਦੀ ਜਨਤਾ ਦੀ ਬੁਨਿਆਦੀ ਲੋੜਾਂ ਲਈ ਘਾਤਕ ਦੱਸਿਆ ਹੈ।

Boycotting Chinese products
Boycotting Chinese products
author img

By

Published : Jun 22, 2020, 5:16 PM IST

ਨਵੀਂ ਦਿੱਲੀ: ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤ ਦੇ ਲੋਕਾਂ 'ਚ ਚੀਨ ਵਿਰੁੱਧ ਵਿਦਰੋਹ ਦੀ ਭਾਵਨਾ ਹੈ। ਚੀਨ ਵਿਰੁੱਧ ਰੋਸ ਨੂੰ ਪ੍ਰਗਟ ਕਰਦਿਆਂ ਲੋਕ ਜਿੱਥੇ ਚੀਨ ਵਿਰੁੱਧ ਬਿਆਨਬਾਜ਼ੀ ਕਰ ਰਹੇ ਹਨ ਉੱਥੇ ਹੀ ਚੀਨੀ ਸਮਾਨ ਦਾ ਬਹਿਸ਼ਕਾਰ ਵੀ ਸ਼ੁਰੂ ਕਰ ਦਿੱਤਾ ਹੈ। ਇਸੇ 'ਤੇ ਅਧਾਰਤ ਚੀਨ ਨੇ ਆਪਣੇ ਮੀਡੀਆ ਪੋਰਟਲ 'ਚਾਈਨਾ ਡੇਲੀ' 'ਚ ਇੱਕ ਆਰਟੀਕਲਲ ਲਿਖਿਆ ਜਿਸ 'ਚ ਉਸ ਨੇ ਭਾਰਤ ਵੱਲੋਂ ਚੀਨ ਦੇ ਸਮਾਨ ਦੇ ਬਾਈਕਾਟ ਨੂੰ ਭਾਰਤ ਦੀ ਜਨਤਾ ਦੀ ਬੁਨਿਆਦੀ ਲੋੜਾਂ ਲਈ ਘਾਤਕ ਦੱਸਿਆ। ਅਤੇ ਭਾਰਤ ਨੂੰ ਸ਼ਾਂਤ ਰਹਿਣ ਲਈ ਕਿਹਾ।

ਚੀਨ ਦੇ ਅਥਬਾਰ ਗਲੋਬਲ ਟਾਈਮਜ਼ ਨੇ ਲਿਖਿਆ ਕਿ ਸਿਰਫ ਸਰਹੱਦਾਂ 'ਤੇ ਸ਼ਾਂਤੀ ਨਾਲ ਹੀ ਏਸ਼ੀਆ ਦੇ ਦੋਵਾਂ ਵੱਡੇ ਮੁਲਕਾਂ ਵਿਚਕਾਰ ਨੇੜਲੇ ਵਪਾਰਕ ਸਬੰਧ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ​​ਕੀਤਾ ਜਾ ਸਕਦਾ ਹੈ। ਲੇਖ ਦੇ ਸਿਰਲੇਖ ਵਿੱਚ ਕਿਹਾ ਗਿਆ ਹੈ, "ਭਾਰਤ ਨੂੰ ਚੀਨ ਨਾਲ ਸਰਹੱਦ 'ਤੇ ਪੈਣ ਵਾਲੇ ਆਰਥਿਕ ਸਬੰਧਾਂ ਨੂੰ ਖਰਾਬ ਨਹੀਂ ਹੋਣ ਦੇਣਾ ਚਾਹੀਦਾ। ਸ਼ਾਂਤੀ ਬਣਾਏ ਰੱਖਣਾ ਹੀ ਦੋਵਾਂ ਮੁਲਕਾਂ ਦੇ ਲੋਕਾਂ ਲਈ ਲਾਭਕਾਰੀ ਹੋਵੇਗਾ।

ਉਨ੍ਹਾਂ ਇਹ ਵੀ ਲਿਖਿਆ ਕਿ ਦੋਵਾਂ ਦੇਸ਼ਾਂ ਨੂੰ ਸਰਹੱਦ ਦੀ ਤਾਜ਼ਾ ਘਟਨਾ ਤੋਂ ਉੱਭਰਨ ਅਤੇ ਮੁਲਕਾਂ ਦੇ ਆਪਸੀ ਸੰਬੰਧਾਂ ਨੂੰ ਬਣਾਏ ਰੱਖਣ ਲਈ ਪੂਰੀ ਵਾਹ ਲਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਵਿਰੋਧੀ ਸੰਸਦ ਮੈਂਬਰਾਂ ਨੇ ਸੰਸਦੀ ਕਮੇਟੀ ਦੀ ਮੀਟਿੰਗ ਬੁਲਾਉਣ ਦੀ ਕੀਤੀ ਮੰਗ, ਭਾਜਪਾ ਨੇ ਕੀਤਾ ਵਿਰੋਧ

ਦੱਸਣਯੋਗ ਹੈ ਕਿ 15-16 ਜੂਨ ਦੀ ਦਰਮਿਆਨੀ ਰਾਤ ਲਦਾਖ 'ਚ ਭਾਰਤ-ਚੀਨ ਸਰਹੱਦ 'ਤੇ ਦੋਵਾਂ ਦੇਸ਼ਾਂ ਦੀ ਫੌਜਾਂ ਵਿਚਕਾਰ ਹੋਈ ਹਿੰਸਕ ਝੜਪ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ। ਹਾਲਾਂਕਿ ਨਵੀਂ ਦਿੱਲੀ ਅਤੇ ਬੀਜਿੰਗ ਤਣਾਅ ਨੂੰ ਖ਼ਤਮ ਕਰਨ ਲਈ ਸੈਨਿਕ ਅਤੇ ਕੂਟਨੀਤਕ ਗੱਲਬਾਤ 'ਚ ਲੱਗੇ ਹੋਏ ਹਨ, ਪਰ ਭਾਰਤ 'ਚ ਜਨਤਕ ਰੋਹ ਚੀਨ ਦੇ ਵਿਰੁੱਧ ਵੱਧ ਰਿਹਾ ਹੈ, ਇੱਥੋਂ ਤਕ ਕਿ ਇਕ ਕੇਂਦਰੀ ਮੰਤਰੀ ਨੇ ਚੀਨੀ ਭੋਜਨ 'ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ ਹੈ। 45 ਸਾਲਾਂ 'ਚ ਇਹ ਪਹਿਲੀ ਵਾਰ ਹੋਇਆ ਜਦੋਂ 3488 ਕਿਮੀ ਤਕ ਭਾਰਤ-ਚੀਨ ਸਰਹੱਦ 'ਤੇ ਜਾਨੀ ਨੁਕਸਾਨ ਹੋਇਆ ਹੋਵੇ।

ਹਾਲਾਂਕਿ ਭਾਰਤ ਦੇ ਕਈ ਟੀਵੀ ਚੈਨਵਾਂ ਅਤੇ ਅਖ਼ਬਾਰਾਂ ਦੇ ਕਾਲਮਨਿਸਟ ਇਸ ਵਿਵਾਦ ਨੂੰ ਵਧਾਉਣ 'ਚ ਪੂਰਾ ਯੋਗਦਾਨ ਪਾ ਰਹੇ ਹਨ ਅਤੇ ਭਾਰਤ ਤੋਂ ਚੀਨ ਨੂੰ ਕਰਾਰਾ ਜਵਾਬ ਦੇਣ ਦੀ ਮੰਗ ਕਰ ਰਹੇ ਹਨ, ਪਰ ਅਸੀਂ ਊਮੀਦ ਕਰਦੇ ਹਾਂ ਕਿ ਭਾਰਤ ਦੇ ਲੋਕ ਆਪਣੇ ਦੇਸ਼ ਵਿੱਚ ਕੱਟੜਪੰਥੀ ਤੱਤਾਂ ਰਾਹੀਂ ਮੂਰਖ ਨਹੀਂ ਬਨਣਗੇ। ਅਤੇ ਇਸ ਸੱਚ ਨੂੰ ਜ਼ਿਹਨ 'ਚ ਚੇਤੇ ਰੱਖਣਗੇ ਕਿ ਭਾਰਤ ਨੂੰ ਆਰਥਿਕ ਅਤੇ ਭੂ-ਰਾਜਨੀਤਿਕ ਤੌਰ 'ਤੇ ਚੀਨ ਦੀ ਲੋੜ ਹੈ।

ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਕੁੱਲ 95.54 ਬਿਲੀਅਨ ਡਾਲਰ ਦੇ ਭਾਰਤ-ਚੀਨ ਦੁਵੱਲੇ ਵਪਾਰ ਦੀ ਮਾਤਰਾ 'ਚੋਂ, ਭਾਰਤ ਦੀ ਬਰਾਮਦੀ 18.84 ਬਿਲੀਅਨ ਡਾਲਰ ਹੈ। ਭਾਰਤ ਚੀਨ ਤੋਂ ਸਮਾਨ ਲੈਣ ਵਾਲੇ ਦੇਸ਼ਾਂ 'ਚ ਸੱਤਵੇਂ ਨੰਬਰ 'ਤੇ ਹੈ ਜਦ ਕਿ ਚੀਨ ਨੂੰ ਨਿਰਯਾਤ ਕਰਨਾ ਵਾਲਾ ਭਾਰਤ 27ਵਾਂ ਸਭ ਤੋਂ ਵੱਡਾ ਦੇਸ਼ ਹੈ।

ਇਹ ਵੀ ਪੜ੍ਹੋ- ਪੀਐਮ ਨੂੰ ਹਮੇਸ਼ਾ ਆਪਣੇ ਸ਼ਬਦਾਂ ਬਾਰੇ ਸੋਚਣਾ ਚਾਹੀਦੈ: ਡਾ. ਮਨਮੋਹਨ ਸਿੰਘ

ਭਾਰਤ ਚੀਨ ਨੂੰ ਮੁੱਖ ਰੂਪ 'ਚ ਤਾਂਬਾ ਅਤੇ ਹੀਰੇ / ਕੁਦਰਤੀ ਰਤਨ ਆਦਿ ਦਾ ਨਿਰਯਾਤ ਕਰਦਾ ਹੈ ਪਰ ਚੀਨ ਭਾਰਤ ਨੂੰ ਮਸ਼ੀਨਰੀ, ਦੂਰਸੰਚਾਰ, ਬਿਜਲੀ ਨਾਲ ਜੁੜੇ ਉਪਕਰਣ ਅਤੇ ਜਾਵਿਕ ਖਾਦਾਂ ਦਾ ਨਿਰਯਾਤ ਕਰਦਾ ਹੈ। 2019 ਜਨਵਰੀ ਤੋਂ ਜੁਲਾਈ ਦਰਮਿਆਨ ਦੋਵਾਂ ਮੁਲਕਾਂ ਵਿਚਕਾਰ 53.3 ਬੀਲੀਅਨ ਜਾਲਰ ਦਾ ਵਪਾਰ ਹੋਇਆ ਹੈ।

ਗਲੋਬਲ ਟਾਈਮਜ਼ ਦੇ ਲੇਖ 'ਚ ਕਿਹਾ ਗਿਆ ਹੈ ਕਿ “ਚੀਨ ਭਾਰਤ ਨੂੰ ਬਹੁਤ ਸਾਰੇ ਮੌਕੇ ਮੁਹੱਈਆ ਕਰਵਾਉਂਦਾ ਹੈ” “ਭਾਰਤ 'ਚ ਚੋਟੀ ਦੇ 30 ਅਖੌਤੀ ਯੂਨੀਕੋਰਨ ਸਟਾਰਟ-ਅਪ ਉਦਮਾਂ ਵਿਚੋਂ 18 'ਚ ਚੀਨੀ ਨਿਵੇਸ਼ ਹੈ। ਅਤੇ ਘਰੇਲੂ ਰੰਗ ਦੀਆਂ ਟੀਵੀ, ਮਾਈਕ੍ਰੋਵੇਵ ਓਵਨ ਅਤੇ ਏਅਰ ਕੰਡੀਸ਼ਨਰ ਤੋਂ ਲੈ ਕੇ ਬਹੁਤ ਹੀ ਫੈਸ਼ਨੇਬਲ ਮੋਬਾਈਲ ਫੋਨ ਅਤੇ ਲੈਪਟਾਪ ਤਕ, ਬਹੁਤ ਸਾਰੀਆਂ ਰੋਜ਼ਾਨਾ ਜ਼ਰੂਰਤਾਂ ਦਾ ਚੀਨ ਦੁਆਰਾ ਉਤਪਾਦਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕਿਫਾਇਤੀ ਕੀਮਤਾਂ ਅਤੇ ਚੰਗੀ ਕੁਆਲਿਟੀ ਦੇ ਨਾਲ ਚੀਨੀ ਚੀਜ਼ਾਂ ਦੀ ਥਾਂ ਲੈਣਾ ਮੁਸ਼ਕਲ ਹੈ।

ਲੱਦਾਖ 'ਚ ਵਾਪਰੀ ਘਟਨਾ ਤੋਂ ਬਾਅਦ ਆਲੋਚਕ ਮੋਦੀ ਅਤੇ ਸ਼ੀ ਦੇ ਵਿਚਕਾਰਲੀ ਨਿੱਜੀ ਕੈਮਿਸਟਰੀ 'ਤੇ ਸਵਾਲ ਚੁੱਕ ਰਹੇ ਹਨ, ਇਹ ਕਹਿੰਦੇ ਹੋਏ ਕਿ ਦੋਵਾਂ ਵਿਚਾਲੇ' 'ਵੁਹਾਨ ਆਤਮਾ' 'ਅਤੇ' 'ਚੇਨਈ ਕਨੈਕਟ' 'ਕਿੱਥੇ ਚਲੀ ਗਈ ਹੈ।

ਜਾਪਾਨ ਅਤੇ ਆਸਟਰੇਲੀਆ ਦੇ ਨਾਲ-ਨਾਲ ਭਾਰਤ ਅਤੇ ਅਮਰੀਕਾ ਵੀ ਇਸ ਚੁੰਗਲ ਦਾ ਹਿੱਸਾ ਹਨ ਜੋ ਇੰਡੋ-ਪੈਸੀਫਿਕ 'ਚ ਸ਼ਾਂਤੀ ਅਤੇਖੁਸ਼ਹਾਲੀ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਇਹ ਇਕ ਅਜਿਹਾ ਖੇਤਰ ਹੈ ਜੋ ਜਾਪਾਨ ਦੇ ਪੂਰਬੀ ਤੱਟ ਤੋਂ ਅਫਰੀਕਾ ਦੇ ਪੂਰਬੀ ਤੱਟ ਤਕ ਫੈਲਿਆ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.