ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਮਨੋਰਥ ਪੱਤਰ 'ਚ ਸਕੂਲਾਂ 'ਚ ਬੱਚਿਆਂ ਨੂੰ ਰਾਸ਼ਟਰਵਾਦ ਦਾ ਪਾਠ ਪੜਾਉਣ ਦਾ ਵੀ ਵਾਅਦਾ ਕੀਤਾ ਗਿਆ ਹੈ। ਹੁਣ ਇਸ 'ਤੇ ਸਿਆਸਤ ਤੇਜ਼ ਹੋ ਗਈ ਹੈ ਤੇ ਬੀਜੇਪੀ ਦੇ ਸੰਸਦ ਮੈਂਬਰ ਵਿਜੈ ਗੋਇਲ ਦਾ ਕਹਿਣਾ ਹੈ ਕਿ ਪਤਾ ਨਹੀਂ ਕਿਹੜੀ ਰਾਸ਼ਟਰਵਾਦ ਦੀ ਸਿੱਖਿਆ ਦੇਣਗੇ। ਆਜ਼ਾਦੀ ਤੋਂ ਬਾਅਦ ਦੇਸ਼ 'ਚ ਜੋ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾਂਦੀ ਹੈ, ਉਸ 'ਚ ਬੱਚਿਆਂ ਨੂੰ ਰਾਸ਼ਟਰਵਾਦ ਨਹੀਂ ਵਿਖਦਾ। ਕੀ ਉਸ 'ਚ ਕੋਈ ਘਾਟ ਨਜ਼ਰ ਆ ਰਹੀ ਹੈ।
ਵਿਜੈ ਗੋਇਲ ਨੇ ਕਿਹਾ, ਪਤਾ ਨਹੀਂ ਆਮ ਆਦਮੀ ਪਾਰਟੀ ਰਾਜਨੀਤੀ ਨੂੰ ਕਿਥੇ ਲੈ ਕੇ ਜਾ ਰਹੀ ਹੈ। ਦੇਸ਼ ਜਦੋਂ ਦਾ ਆਜ਼ਾਦ ਹੋਇਆ ਹੈ ਉਦੋਂ ਤੋਂ ਰਾਸ਼ਟਰਵਾਦ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਜੋ ਲੋਕ ਟੁੱਕੜੇ-ਟੁੱਕੜੇ ਗੈਂਗ ਜਾਂ ਖਾਲਿਸਤਾਨ ਦੇ ਸਮਰਥਕ ਹਨ ਉਹ ਰਾਸ਼ਟਰਵਾਦ ਦੀ ਸਿੱਖਿਆ ਦੇਣ ਦੀ ਗੱਲ ਕਿੰਝ ਕਰ ਸਕਦੇ ਹਨ।