ETV Bharat / bharat

ਸ਼ਿਵਰਾਜ ਸਿੰਘ ਦਾ ਫਰਜ਼ੀ ਵੀਡੀਓ ਸ਼ੇਅਰ ਕਰਨ 'ਤੇ ਦਿਗਵਿਜੇ ਖਿਲਾਫ FIR ਦਰਜ - ਐਫਆਈਆਰ ਦਰਜ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਇੱਕ ਵੀਡੀਓ ਟਵੀਟਰ ਉੱਤੇ ਸਾਂਝਾ ਕਰਨ ਦੇ ਮਾਮਲੇ 'ਚ ਕਾਂਗਰਸ ਨੇਤਾ ਤੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਉੱਤੇ ਫਰਜ਼ੀ ਵੀਡੀਓ ਸ਼ੇਅਰ ਕਰਨ ਦਾ ਦੋਸ਼ ਲਾਇਆ ਗਿਆ ਹੈ। ਇੱਕ ਭਾਜਪਾ ਨੇਤਾ ਨੇ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਦਿਗਵਿਜੈ ਦੇ ਵਿਰੁੱਧ ਐਫਆਈਆਰ ਦਰਜ
ਦਿਗਵਿਜੈ ਦੇ ਵਿਰੁੱਧ ਐਫਆਈਆਰ ਦਰਜ
author img

By

Published : Jun 15, 2020, 1:02 PM IST

ਭੋਪਾਲ : ਮੱਧ ਪ੍ਰਦੇਸ਼ 'ਚ ਜ਼ਿਮਨੀ ਚੋਣ ਤੋਂ ਪਹਿਲਾਂ ਸਿਆਸਤ ਸਰਗਰਮ ਹੈ। ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਟਵਿੱਟਰ 'ਤੇ ਸੀਐਮ ਸ਼ਿਵਰਾਜ ਸਿੰਘ ਚੌਹਾਨ ਦੀ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਨਾਲ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਇਹ ਵੀਡੀਓ ਜਾਰੀ ਹੋਣ ਤੋਂ ਬਾਅਦ ਭਾਜਪਾ ਨੇ ਆਪਣਾ ਵਿਰੋਧ ਜ਼ਾਹਿਰ ਕੀਤਾ ਹੈ। ਸੂਬੇ ਦੀ ਕ੍ਰਾਇਮ ਬ੍ਰਾਂਚ ਨੇ ਦਿਗਵਿਜੈ ਸਿੰਘ ਉੱਤੇ ਐਫਆਈਆਰ ਦਰਜ ਕੀਤੀ ਹੈ।

ਦਿਗਵਿਜੈ ਦੇ ਵਿਰੁੱਧ ਐਫਆਈਆਰ ਦਰਜ
ਦਿਗਵਿਜੈ ਦੇ ਵਿਰੁੱਧ ਐਫਆਈਆਰ ਦਰਜ
ਦਿਗਵਿਜੈ ਦੇ ਵਿਰੁੱਧ ਐਫਆਈਆਰ ਦਰਜ
ਦਿਗਵਿਜੈ ਦੇ ਵਿਰੁੱਧ ਐਫਆਈਆਰ ਦਰਜ

ਭਾਜਪਾ ਨੇਤਾਵਾਂ ਨੇ ਆਪਣੀ ਸ਼ਿਕਾਇਤ 'ਚ ਦਿਗਵਿਜੈ ਸਿੰਘ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਭਾਜਪਾ ਨੇਤਾ ਸਾਬਕਾ ਮੰਤਰੀ ਉਮਾਸ਼ੰਕਰ ਗੁਪਤਾ ਦੀ ਅਗਵਾਈ ਵਿੱਚ ਭਾਜਪਾ ਨੇਤਾ ਕ੍ਰਾਇਮ ਬ੍ਰਾਂਚ ਦੇ ਦਫ਼ਤਰ ਪੁੱਜੇ ਅਤੇ ਉਨ੍ਹਾਂ ਨੇ ਐਸਪੀ ਸਾਈਂ ਕ੍ਰਿਸ਼ਨਾ ਥੋਟਾ ਨੂੰ ਸ਼ਿਕਾਇਤ ਪੱਤਰ ਦਿੱਤਾ ਹੈ।ਸ਼ਿਕਾਇਤ ਪੱਤਰ 'ਚ ਲਿਖਿਆ ਗਿਆ ਹੈ ਕਿ ਦਿਗਵਿਜੈ ਸਿੰਘ ਨੇ ਆਪਣੇ ਟਵਿੱਟਰ ਅਕਾਉਂਟ 'ਤੇ 14 ਜੂਨ ਨੂੰ ਦੁਪਹਿਰ 1:50 ਵਜੇ ਇੱਕ ਵੀਡੀਓ ਪੋਸਟ ਕੀਤਾ ਹੈ। ਵੀਡੀਓ 'ਚ ਵਿਖਾਇਆ ਗਿਆ ਹੈ ਕਿ ਸ਼ਿਵਰਾਜ ਸਿੰਘ ਚੌਹਾਨ ਆਬਕਾਰੀ ਵਿਭਾਗ ਦੀ ਟੀਮ ਉੱਤੇ ਗੁੱਸਾ ਕਰ ਰਹੇ ਹਨ। ਵੀਡੀਓ ਵਿੱਚ ਸ਼ਿਵਰਾਜ ਕਹਿ ਰਹੇ ਹਨ ਕਿ ਸ਼ਰਾਬ ਇਨ੍ਹੀ ਫੈਲਾ ਦਵੋ ਕਿ ਪੀਣ ਅਤੇ ਪਏ ਰਹਿਣ। ਭਾਜਪਾ ਵਰਕਰਾਂ ਨੇ ਸ਼ਿਕਾਇਤ ਦੇ ਨਾਲ ਪੁਲਿਸ ਨੂੰ ਵੀਡੀਓ ਵੀ ਸੌਂਪੀ ਹੈ। ਇਸ ਮਾਮਲੇ 'ਚ ਸਾਬਕਾ ਮੰਤਰੀ ਓਮਾਸ਼ੰਕਰ ਗੁਪਤਾ ਨੇ ਕਿਹਾ ਕਿ ਜਿਸ ਵੀਡੀਓ ਨੂੰ ਐਡੀਟ ਕਰਕੇ ਅਪਲੋਡ ਕੀਤਾ ਗਿਆ ਹੈ, ਉਹ 12 ਜਨਵਰੀ 2020 ਦਾ ਹੈ ਤੇ ਸ਼ਿਵਰਾਜ ਚੌਹਾਨ ਪੱਤਰਕਾਰਾਂ ਵੱਲੋਂ ਕਮਲਨਾਥ ਸਰਕਾਰ ਦੀ ਆਬਕਾਰੀ ਨੀਤੀ 'ਤੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਹਨ। ਭਾਜਪਾ ਆਗੂਆਂ ਦਾ ਦੋਸ਼ ਹੈ ਕਿ ਇਹ ਵੀਡੀਓ 2 ਮਿੰਟ 19 ਸੈਕਿੰਡ ਦਾ ਹੈ। ਉਹ ਆਬਕਾਰੀ ਨੀਤੀ ਦਾ ਵਿਰੋਧ ਕਰ ਰਹੇ ਹਨ, ਪਰ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਹ ਸਿਰਫ 9 ਸੈਕਿੰਡ ਦੀ ਹੈ। ਇਸ ਵੀਡੀਓ ਨੂੰ ਐਡੀਟ ਕਰਕੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਚੋਣਾਂ ਦੌਰਾਨ ਦਿਗਵਿਜੈ ਸਿੰਘ ਅਤੇ ਉਨ੍ਹਾਂ ਦੇ ਸਾਥੀ ਫਾਇਦਾ ਚੁੱਕ ਸਕਣ।

ਦਿਗਵਿਜੈ ਦੇ ਵਿਰੁੱਧ ਐਫਆਈਆਰ ਦਰਜ

ਦਿਗਵਿਜੈ ਸਿੰਘ ਨੇ ਦਿੱਤੀ ਪ੍ਰਤੀਕੀਰਿਆ :

ਐਫਆਈਆਰ ਦਰਜ ਹੋਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਆਪਣੀ ਪ੍ਰਤੀਕੀਰਿਆ ਦਿੱਤੀ। ਉਨ੍ਹਾਂ ਕਿਹਾ ਕਿ ਐਫਆਈਆਰ ਦਰਜ ਹੋਣ ‘ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਇਸ ਵੀਡੀਓ ਨੂੰ ਕਿਸ ਨੇ ਐਡੀਟ ਕੀਤਾ ਹੈ, ਇਸ ਬਾਰੇ ਵੀ ਜਾਂਚ ਹੋਣੀ ਚਾਹੀਦੀ ਹੈ। ਦਿਗਵਿਜੈ ਸਿੰਘ ਨੇ ਆਖਿਆ ਕਿ ਭਾਜਪਾ 'ਤੇ ਮੋਦੀ ਸ਼ਾਹ ਦੇ ਭਗਤ ਲਗਾਤਾਰ ਰਾਹੁਲ ਗਾਂਧੀ ਬਾਰੇ ਵੀਡੀਓ ਐਡੀਟ ਕਰਦੇ ਹਨ ਤਾਂ ਉਨ੍ਹਾਂ ਲੋਕਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਦਿਗਵਿਜੈ ਨੇ ਕਿਹਾ, "ਮੈਂ ਬੁਧਨੀ 'ਚ ਆਦਿਵਾਸੀਆਂ ਨਾਲ ਹੋਈ ਧੋਖਾਧੜੀ ਬਾਰੇ ਸ਼ਿਵਰਾਜ ਚੌਹਾਨ ਨੂੰ ਇੱਕ ਪੱਤਰ ਲਿੱਖ ਕੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਸ ਮਾਮਲੇ 'ਤੇ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਉਨ੍ਹਾਂ ਦੇ ਬੰਗਲੇ ਅੱਗੇ ਧਰਨੇ 'ਤੇ ਬੈਠਣਗੇ। ਸ਼ਾਇਦ ਇਸ ਲਈ ਉਹ ਗੁੱਸਾ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.