ਨਵੀਂ ਦਿੱਲੀ: 2014 ਵਿੱਚ ਮੋਦੀ ਸਰਕਾਰ ਆਉਣ ਤੋਂ ਪਹਿਲਾਂ ਸਿਰਫ਼ 8 ਸੂਬਿਆਂ ਵਿੱਚ ਹੀ ਭਾਜਪਾ ਦੀ ਸਰਕਾਰ ਸੀ, ਪਰ 2014 ਵਿੱਚ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ਼ ਦੀ ਰਾਜਨੀਤੀ ਵਿੱਚ ਭਾਜਪਾ ਸ਼ਾਸਤ ਸੂਬਿਆਂ ਦੀ ਗਿਣਤੀ 'ਚ ਵਾਧਾ ਹੋਇਆ। 2014-18 ਦੇ ਵਿਚਕਾਰ, ਮੋਦੀ ਅਤੇ ਸ਼ਾਹ ਦੀ ਅਗਵਾਈ ਵਿੱਚ ਦੇਸ਼ ਦੇ ਅੱਧੇ ਤੋਂ ਵੱਧ ਹਿੱਸੇ ਵਿੱਚ ਭਗਵਾਂ ਝੰਡਾ ਲਹਿਰਾਉਣਾ ਸ਼ੁਰੂ ਹੋਇਆ। ਪਰ ਮਾਰਚ 2018 ਤੋਂ ਬਾਅਦ ਸੂਬਿਆਂ ਦੇ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਅੱਧ ਤੋਂ ਵੀ ਘੱਟ ਰਹਿ ਗਈ ਹੈ।
ਇਸ ਗੱਲ ਨੂੰ ਇੰਝ ਵੀ ਕਹਿ ਸਕਦੇ ਹਾਂ ਕਿ ਇਹ ਦੇਸ਼ ਦੀ ਰਾਜਨੀਤੀ ਵਿੱਚ ਇੱਕ ਵੱਡੀ ਤਬਦੀਲੀ ਆਈ ਹੈ। ਭਾਰਤ ਦੇ 28 ਵਿੱਚੋਂ 20 ਸੂਬਿਆਂ ਵਿੱਚ ਭਾਜਪਾ ਅਤੇ ਐਨਡੀਏ ਦੀ ਸਰਕਾਰ ਬਣੀ ਸੀ। ਮਾਰਚ 2018 ਤੋਂ ਬਾਅਦ, ਭਾਜਪਾ ਸ਼ਾਸਤ ਸੂਬਿਆਂ ਦੀ ਗਿਣਤੀ ਘਟਣ ਲੱਗੀ। ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਹੋਈਆਂ ਚੋਣਾਂ ਵਿੱਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਥੋਂ ਹੀ ਭਾਜਪਾ ਨੇ ਸੱਤਾ ਗੁਆਉਣੀ ਸ਼ੁਰੂ ਕਰ ਦਿੱਤੀ। ਹਾਲ 'ਚ ਹੋਏ ਮਹਾਰਾਸ਼ਟਰ ਚੋਣਾਂ ਵਿੱਚ ਭਾਜਪਾ ਅਤੇ ਸ਼ਿਵ ਸੈਨਾ ਗਠਜੋੜ ਦੇ ਟੁੱਟਣ ਨਾਲ ਇੱਕ ਹੋਰ ਰਾਜ ਘਟ ਹੋ ਗਿਆ।
ਮਾਰਚ 2018 ਤੱਕ ਇਨ੍ਹਾਂ ਸੂਬਿਆਂ ਵਿੱਚ ਭਾਜਪਾ ਦਾ ਰਾਜ ਰਿਹਾ
ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ, ਰਾਜਸਥਾਨ, ਮਹਾਰਾਸ਼ਟਰ, ਹਰਿਆਣਾ, ਗੋਆ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਬਿਹਾਰ, ਝਾਰਖੰਡ, ਅਸਮ, ਨਾਗਾਲੈਂਡ ਮਨੀਪੁਰ, ਅਰੁਣਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਗੁਜਰਾਤ, ਤ੍ਰਿਪੁਰਾ, ਮੇਘਾਲਿਆ, ਸਿੱਕਮ, ਆਂਧਰਾ ਪ੍ਰਦੇਸ਼ ਵਿੱਚ ਭਾਜਪਾ ਅਤੇ ਐਨ.ਡੀ.ਏ. ਸ਼ਾਸਨ ਕੀਤਾ ਗਿਆ ਸੀ।
ਹੁਣ ਇਨ੍ਹਾਂ ਰਾਜਾਂ ਵਿੱਚ ਭਾਜਪਾ ਦਾ ਰਾਜ ਹੈ
ਨਵੰਬਰ 2019 ਵਿੱਚ ਮਹਾਰਾਸ਼ਟਰ ਦੀ ਸੱਤਾ ਹੱਥ ਤੋਂ ਜਾਣ ਤੋਂ ਬਾਅਦ ਭਾਜਪਾ ਸ਼ਾਸਤ ਸੂਬਿਆਂ ਦੀ ਗਿਣਤੀ 17 ਹੋ ਗਈ। ਇਨ੍ਹਾਂ ਸੂਬਿਆਂ 'ਚ ਉੱਤਰ ਪ੍ਰਦੇਸ਼, ਗੋਆ, ਬਿਹਾਰ, ਕਰਨਾਟਕ, ਹਿਮਾਚਲ ਪ੍ਰਦੇਸ਼, ਹਰਿਆਣਾ, ਝਾਰਖੰਡ, ਉਤਰਾਖੰਡ, ਤ੍ਰਿਪੁਰਾ, ਅਸਾਮ, ਨਾਗਾਲੈਂਡ, ਮੇਘਾਲਿਆ, ਮਣੀਪੁਰ, ਮਿਜ਼ੋਰਮ ਨਾਗਾਲੈਂਡ, ਅਰੁਣਾਚਲ ਪ੍ਰਦੇਸ਼ ਅਤੇ ਗੁਜਰਾਤ ਹਨ।