ਮੁੰਬਈ: ਕੋਆਪਰੇਟਿਵ ਬੈਂਕ ਪੀਐਮਸੀ ਵਿੱਚ ਹੋਏ ਘੁਟਾਲੇ ਤੋਂ ਬਾਅਦ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਇਸ ਮਾਮਲੇ ਵਿੱਚ ਇਸ ਦੇ ਇੱਕ ਡਾਇਰੈਕਟਰ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਮੁਤਾਬਕ ਉਹ ਭਾਜਪਾ ਦੇ ਸਾਬਕਾ ਵਿਧਾਇਕ ਸਰਦਾਰ ਤਾਰਾ ਸਿੰਘ ਦਾ ਪੁੱਤਰ ਹੈ।
ਅਧਿਕਾਰੀਆਂ ਦੇ ਮੁਤਾਬਕ ਰਣਜੀਤ ਨੂੰ ਆਰਥਿਕ ਅਪਰਾਧ ਸ਼ਾਖਾ ਦੇ ਦਫਤਰ ਵਿੱਚ ਸ਼ਾਮ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਦਰਅਸਲ ਜਾਂਚ ਕਰਤਾਵਾਂ ਨੇ ਪਾਇਆ ਹੈ ਕਿ ਰਿਅਲਟੀ ਗਰੁੱਪ ਐਚਡੀਆਈਐਲ ਨੂੰ ਦਿੱਤੇ ਗਏ ਕਰਜ਼ੇ 'ਤੇ ਉਨ੍ਹਾਂ ਦੀਆਂ ਪ੍ਰਤੀਕ੍ਰਿਆ ਵਿਸ਼ਵਾਸਯੋਗ ਨਹੀਂ ਸਨ।
ਐਚਡੀਆਈਐਲ ਇਸ ਰਕਮ ਦਾ ਭੁਗਤਾਨ ਕਰਨ ਵਿੱਚ ਅਸਫਲ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਬੈਂਕ ਦਾ ਇੱਕ ਡਾਇਰੈਕਟਰ ਹੋਣ ਤੋਂ ਇਲਾਵਾ ਰਣਜੀਤ ਬੈਂਕ ਦੀ ਕਰਜ਼ਾ ਵਸੂਲੀ ਕਮੇਟੀ ਦੇ ਮੈਂਬਰ ਵੀ ਹਨ। ਜ਼ਿਕਰਯੋਗ ਹੈ ਕਿ 4355 ਕਰੋੜ ਦੇ ਇਸ ਘੁਟਾਲੇ ਦੇ ਸਬੰਧ ਵਿੱਚ ਹੁਣ ਤੱਕ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।