ETV Bharat / bharat

ਹਰਿਆਣਾ ਚੋਣਾਂ: ਰੁਝਾਨਾਂ ਵਿੱਚ ਬੀਜੇਪੀ ਬਹੁਮਤ ਤੋਂ ਦੂਰ, ਖੱਟਰ ਨੂੰ ਆਇਆ ਦਿੱਲੀ ਹਾਈ ਕਮਾਨ ਦਾ ਸੱਦਾ

ਹਰਿਆਣਾ ਵਿਧਾਨ ਸਭਾ ਚੋਣਾਂ ਦੇ ਹੁਣ ਤੱਕ ਜੋ ਰੁਝਾਨ ਸਾਹਮਣੇ ਆਏ ਹਨ ਉਨ੍ਹਾਂ ਵਿੱਚ ਬੀਜੇਪੀ ਬਹੁਮਤ ਤੋਂ ਵੀ ਕਾਫ਼ੀ ਦੂਰ ਹੈ। ਰੁਝਾਨਾਂ ਨੂੰ ਵੇਖਦਿਆਂ ਬੀਜੇਪੀ ਹਾਈ ਕਮਾਂਡ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਦਿੱਲੀ ਬੁਲਾਇਆ ਹੈ।

ਫ਼ੋਟੋ।
author img

By

Published : Oct 24, 2019, 12:15 PM IST

ਚੰਡੀਗੜ੍ਹ: 21 ਅਕਤੂਬਰ ਨੂੰ ਹਰਿਆਣਾ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਵੀਰਵਾਰ ਨੂੰ ਨਤੀਜੇ ਐਲਾਨੇ ਜਾਣਗੇ। ਇਸ ਦੇ ਲਈ ਵੋਟਾਂ ਦੀ ਗਿਣਤੀ ਜਾਰੀ ਹੈ, ਹੁਣ ਤੱਕ ਜੋ ਰੁਝਾਨ ਸਾਹਮਣੇ ਆਏ ਹਨ ਉਨ੍ਹਾਂ ਵਿੱਚ ਬੀਜੇਪੀ ਕਾਫ਼ੀ ਪਿੱਛੇ ਚੱਲ ਰਹੀ ਹੈ ਅਤੇ ਬਹੁਮਤ ਤੋਂ ਵੀ ਕਾਫ਼ੀ ਦੂਰ ਹੈ।

ਬੀਜੇਪੀ ਨੂੰ ਲੈ ਕੇ ਆ ਰਹੇ ਰੁਝਾਨਾਂ ਨੂੰ ਵੇਖਦਿਆਂ ਬੀਜੇਪੀ ਹਾਈ ਕਮਾਂਡ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਦਿੱਲੀ ਬੁਲਾਇਆ ਹੈ। 75 ਪਾਰ ਦਾ ਨਾਅਰਾ ਦੇਣ ਵਾਲੀ ਬੀਜੇਪੀ ਹੁਣ ਬਹੁਮਤ ਦੇ ਨੇੜੇ ਵੀ ਪਹੁੰਚਦੀ ਨਜ਼ਰ ਨਹੀਂ ਆ ਰਹੀ। ਬੀਜੇਪੀ ਨੂੰ ਸਰਕਾਰ ਬਣਾਉਣ ਲਈ ਹੁਣ ਜੇਜੇਪੀ ਜਾਂ ਹੋਰਨਾਂ ਉੱਤੇ ਨਿਰਭਰ ਹੋਣਾ ਪੈ ਰਿਹਾ ਹੈ।

ਸੂਤਰਾਂ ਮੁਤਾਬਕ ਹਰਿਆਣਾ ਦੇ ਰੁਝਾਨਾਂ ਵਿੱਚ ਬੀਜੇਪੀ ਬਹੁਮਤ ਤੋਂ ਥੋੜਾ ਹੀ ਦੂਰ ਹੈ। ਇਸੇ ਨੂੰ ਵੇਖਦਿਆਂ ਜੇਜੇਪੀ ਨੇ ਕਾਂਗਰਸ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਤੇਜ਼ੀ ਨਾਲ ਬਦਲ ਰਹੀ ਸਥਿਤੀ ਉੱਤੇ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਜ਼ਰ ਹੈ।

ਉਨ੍ਹਾਂ ਨੇ ਵੀਰਵਾਰ ਨੂੰ ਗ੍ਰੇਟਰ ਨੋਇਡਾ ਵਿੱਚ ਆਈਟੀਬੀਪੀ ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾਣਾ ਸੀ ਪਰ ਮੌਕੇ ਉੱਤੇ ਹੀ ਉਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ। ਉੱਥੇ ਹੀ ਹਰਿਆਣਾ ਦੇ ਮੁੱਖ ਮੰਤਰੀ ਮੋਨਹਰ ਲਾਲ ਖੱਟਰ ਨੂੰ ਬੀਜੇਪੀ ਹਾਈ ਕਮਾਨ ਨੇ ਦਿੱਲ ਬੁਲਾਇਆ ਹੈ।

Intro:Body:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.