ਪਟਨਾ: ਗੋਪਾਲਗੰਜ ਜ਼ਿਲ੍ਹੇ ਵਿੱਚ ਗੰਡਾਕ ਨਦੀ 'ਤੇ ਸੱਤਾਰਘਾਟ ਪੁਲ ਦੇ ਢਹਿਣ ਤੋਂ ਬਾਅਦ ਬਿਹਾਰ ਦੇ ਵਿਰੋਧੀ ਨੇਤਾਵਾਂ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਨਿੰਦਾ ਕੀਤੀ। ਇਸ ਪੁਲ ਦਾ ਉਦਘਾਟਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 16 ਜੂਨ ਨੂੰ ਕੀਤਾ ਸੀ।
ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਆਗੂ ਤੇਜਸ਼ਵੀ ਯਾਦਵ ਅਤੇ ਬਿਹਾਰ ਕਾਂਗਰਸ ਦੇ ਮੁਖੀ ਮਦਨ ਮੋਹਨ ਝਾਅ ਨੇ ਇਸ ਮਾਮਲੇ 'ਤੇ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਿਆ। ਤੇਜਸ਼ਵੀ ਯਾਦਵ ਨੇ ਹਿੰਦੀ ਵਿਚ ਟਵੀਟ ਕਰਦਿਆਂ ਕਿਹਾ ਕਿ, “8 ਸਾਲਾਂ ਵਿੱਚ 263.47 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਗੋਪਾਲਗੰਜ ਦੇ ਸੱਤਾਰਘਾਟ ਪੁਲ ਦਾ ਉਦਘਾਟਨ ਨਿਤੀਸ਼ ਨੇ 16 ਜੂਨ ਨੂੰ ਕੀਤਾ ਸੀ।
-
8 वर्ष में 263.47 करोड़ की लागत से निर्मित गोपालगंज के सत्तर घाट पुल का 16 जून को नीतीश जी ने उद्घाटन किया था आज 29 दिन बाद यह पुल ध्वस्त हो गया।
— Tejashwi Yadav (@yadavtejashwi) July 15, 2020 " class="align-text-top noRightClick twitterSection" data="
ख़बरदार!अगर किसी ने इसे नीतीश जी का भ्रष्टाचार कहा तो?263 करोड़ तो सुशासनी मुँह दिखाई है।इतने की तो इनके चूहे शराब पी जाते है pic.twitter.com/cnlqx96VVQ
">8 वर्ष में 263.47 करोड़ की लागत से निर्मित गोपालगंज के सत्तर घाट पुल का 16 जून को नीतीश जी ने उद्घाटन किया था आज 29 दिन बाद यह पुल ध्वस्त हो गया।
— Tejashwi Yadav (@yadavtejashwi) July 15, 2020
ख़बरदार!अगर किसी ने इसे नीतीश जी का भ्रष्टाचार कहा तो?263 करोड़ तो सुशासनी मुँह दिखाई है।इतने की तो इनके चूहे शराब पी जाते है pic.twitter.com/cnlqx96VVQ8 वर्ष में 263.47 करोड़ की लागत से निर्मित गोपालगंज के सत्तर घाट पुल का 16 जून को नीतीश जी ने उद्घाटन किया था आज 29 दिन बाद यह पुल ध्वस्त हो गया।
— Tejashwi Yadav (@yadavtejashwi) July 15, 2020
ख़बरदार!अगर किसी ने इसे नीतीश जी का भ्रष्टाचार कहा तो?263 करोड़ तो सुशासनी मुँह दिखाई है।इतने की तो इनके चूहे शराब पी जाते है pic.twitter.com/cnlqx96VVQ
ਅੱਜ, 29 ਦਿਨਾਂ ਬਾਅਦ ਇਹ ਪੁਲ ਢਹਿ ਗਿਆ। ਸਾਵਧਾਨ! ਜੇਕਰ ਕੋਈ ਨਿਤੀਸ਼ ਜੀ ਦੁਆਰਾ ਭ੍ਰਿਸ਼ਟਾਚਾਰ ਦੀ ਗੱਲ ਕਹਿ ਰਿਹਾ ਹੈ ਤਾਂ ਇਹ 263 ਕਰੋੜ ਰੁਪਏ ਹੈ। ਉਨ੍ਹਾਂ ਦੇ ਚੂਹੇ ਵੀ ਇਸ ਰਕਮ ਦੀ ਸ਼ਰਾਬ ਪੀਂਦੇ ਹਨ।
263.48 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਹ ਪੁਲ ਪੂਰਬੀ ਚੰਪਾਰਨ ਦੇ ਵੱਖ-ਵੱਖ ਕਸਬਿਆਂ ਤੋਂ ਗੋਪਾਲਗੰਜ, ਸਿਵਾਨ ਅਤੇ ਸਰਨ ਜ਼ਿਲ੍ਹਿਆਂ ਵਿਚਕਾਰ ਸੜਕ ਦੂਰੀ ਨੂੰ ਘਟਾਉਣ ਲਈ ਬਣਾਇਆ ਗਿਆ ਸੀ।
ਬਿਹਾਰ ਕਾਂਗਰਸ ਦੇ ਮੁਖੀ ਡਾ. ਮਦਨ ਮੋਹਨ ਝਾਅ ਨੇ ਹਿੰਦੀ ਵਿੱਚ ਵੀ ਲਿਖਿਆ ਹੈ: "16 ਜੂਨ ਨੂੰ 263.47 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਪੁਲ ਦਾ ਉਦਘਾਟਨ ਅਤੇ 15 ਜੁਲਾਈ ਨੂੰ ਇਸ ਦੇ ਵਿਨਾਸ਼ ਦਾ। ਹੁਣ ਇਸ ਲਈ ਮਾੜੇ ਚੂਹੇ ਨੂੰ ਦੋਸ਼ੀ ਨਾ ਠਹਿਰਾਓ।"
2017 ਵਿੱਚ, ਨਿਤੀਸ਼ ਕੁਮਾਰ ਦੀ ਕੈਬਨਿਟ ਵਿੱਚ ਇੱਕ ਮੰਤਰੀ ਨੇ ਚੂਹਿਆਂ ਨੂੰ ਦੋਹਾਂ ਕਿਨਾਰਿਆਂ ਵਿੱਚ ਛੇਕ ਬਣਾਕੇ ਢਾਂਚੇ ਨੂੰ ਕਮਜ਼ੋਰ ਕਰਨ ਅਤੇ ਨਦੀ ਦਾ ਪਾਣੀ ਇਸ ਰਾਹੀਂ ਲੀਕ ਹੋਣ ਦਾ ਦੋਸ਼ ਲਗਾਇਆ ਸੀ, ਜਿਸ ਕਾਰਨ ਬਿਹਾਰ ਵਿੱਚ ਹੜ੍ਹ ਆਏ ਗਏ ਸਨ।
ਇੱਕ ਵਾਰ ਸੂਬੇ ਵਿੱਚ ਪੁਲਿਸ ਨੇ ਚੂਹਿਆਂ ਨੂੰ ਸੂਬੇ ਦੇ ਪੁਲਿਸ ਥਾਣਿਆਂ ਵਿਚੋਂ ਗਾਇਬ ਸ਼ਰਾਬ ਦੀਆਂ ਬੋਤਲਾਂ ਲਈ ਜ਼ਿੰਮੇਵਾਰ ਠਹਿਰਾਇਆ ਸੀ। ਇਸ ਦੌਰਾਨ, ਭਾਰਤ ਮੌਸਮ ਵਿਭਾਗ (ਆਈ.ਐਮ.ਡੀ.) ਮੁਤਾਬਕ ਬਿਹਾਰ ਉੱਤੇ 19 ਜੁਲਾਈ ਤੱਕ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਹਫਤੇ ਦੇ ਅੰਤ ਵਿੱਚ ਵਿਭਾਗ ਵੱਲੋਂ ਪੂਰੇ ਬਿਹਾਰ ਵਿੱਚ ਭਾਰੀ ਬਾਰਸ਼ ਦੀ ਚਿਤਾਵਨੀ ਦਿੱਤੀ ਗਈ ਹੈ।