ਚੰਪਾਰਣ: ਬਿਹਾਰ ਵਿਧਾਨਸਭਾ ਚੋਣਾਂ ਲਈ ਬੁੱਧਵਾਰ ਨੂੰ ਜੰਮ ਕੇ ਚੋਣ ਪ੍ਰਚਾਰ ਹੋਇਆ। ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਦੋਵੇਂ ਵੱਡੇ ਸਟਾਰ ਕੰਪੇਨਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮੌਕੇ ਪ੍ਰਚਾਰ ਕੀਤਾ। ਰਾਹੁਲ ਗਾਂਧੀ ਨੇ ਜਿਥੇ ਪੱਛਮੀ ਚੰਪਾਰਣ ਵਿੱਚ ਮਹਾਂਗਠਜੋੜ ਲਈ ਵੋਟਾਂ ਮੰਗੀਆਂ ਤਾਂ ਉਥੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੀਤੀਸ਼ ਕੁਮਾਰ 'ਤੇ ਟਿੱਪਣੀਆਂ ਵੀ ਕੀਤੀਆਂ।
ਰਾਹੁਲ ਨੇ ਐਨਡੀਏ ਦੇ ਆਗੂਆਂ 'ਤੇ ਝੂਠ ਬੋਲਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਸਾਡੇ ਵਿੱਚ ਇਹ ਘਾਟ ਹੈ ਕਿ ਅਸੀਂ ਝੂਠ ਵਿੱਚ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਤਾਂ ਇਸ ਦੌਰਾਨ ਭੀੜ ਵਿੱਚੋਂ ਇੱਕ ਵਿਅਕਤੀ ਨੇ ਉਠ ਕੇ ਰਾਹੁਲ ਨੂੰ ਪਕੌੜੇ ਤਲਣ ਵਾਲੀ ਗੱਲ ਯਾਦ ਕਰਵਾਈ ਅਤੇ ਪੁੱਛਿਆ ਕਿ ਕੀ ਤੁਸੀ ਪਕੌੜਿਆ ਤਲਿਆ ਹੈ? ਇਸ 'ਤੇ ਰਾਹੁਲ ਨੇ ਚੁਟਕੀ ਲੈਂਦਿਆਂ ਕਿਹਾ ਕਿ ਅਗਲੀ ਵਾਰ ਜਦੋਂ ਮੋਦੀ ਤੇ ਨੀਤੀਸ਼ ਇਥੇ ਆਉਣਗੇ ਤਾਂ ਕੁੱਝ ਪਕੌੜੇ ਬਣਾ ਕੇ ਖੁਆ ਦਿਓ।
ਇਸਤੋਂ ਪਹਿਲਾਂ ਰਾਹੁਲ ਗਾਂਧੀ ਨੇ ਰੁਜ਼ਗਾਰ ਸਮੇਤ ਕਿਸਾਨਾਂ ਦੇ ਮੁੱਦਿਆਂ 'ਤੇ ਮੋਦੀ ਸਰਕਾਰ ਨੂੰ ਜੰਮ ਕੇ ਕੋਸਿਆ। ਉਨ੍ਹਾਂ ਲੌਕਡਾਊਨ ਵਿੱਚ ਮਜ਼ਦੂਰਾਂ ਦੀ ਮਾੜੀ ਹਾਲਤ ਲਈ ਵੀ ਸਰਕਾਰ ਨੂੰ ਘੇਰਿਆ।
-
#WATCH: After hearing a person shouting in the crowd, Congress leader Rahul Gandhi asks him, "Did you fry pakoras? You should offer some to Nitish ji and PM ji when they come here next."#BiharElections pic.twitter.com/72SEdPzaeD
— ANI (@ANI) October 28, 2020 " class="align-text-top noRightClick twitterSection" data="
">#WATCH: After hearing a person shouting in the crowd, Congress leader Rahul Gandhi asks him, "Did you fry pakoras? You should offer some to Nitish ji and PM ji when they come here next."#BiharElections pic.twitter.com/72SEdPzaeD
— ANI (@ANI) October 28, 2020#WATCH: After hearing a person shouting in the crowd, Congress leader Rahul Gandhi asks him, "Did you fry pakoras? You should offer some to Nitish ji and PM ji when they come here next."#BiharElections pic.twitter.com/72SEdPzaeD
— ANI (@ANI) October 28, 2020
ਰੈਲੀ ਦੌਰਾਨ ਰਾਹੁਲ ਗਾਂਧੀ ਨੇ ਖੇਤੀ ਕਾਨੂੰਨਾਂ 'ਤੇ ਪੰਜਾਬ ਦੇ ਕਿਸਾਨਾਂ ਦੇ ਵਿਰੋਧ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰੀ ਰਾਵਣ ਦੀ ਥਾਂ ਪ੍ਰਧਾਨ ਮੰਤਰੀ ਮੋਦੀ ਦਾ ਪੁਤਲੇ ਸਾੜੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਵੇਖ ਕੇ ਬਹੁਤ ਦੁੱਖ ਹੋਇਆ ਹੈ ਕਿਉਂਕਿ ਪ੍ਰਧਾਨ ਮੰਤਰੀ ਦਾ ਪੁਤਲਾ ਨਹੀਂ ਸਾੜਿਆ ਜਾਣਾ ਚਾਹੀਦਾ, ਪਰ ਕਿਸਾਨਾਂ ਨੇ ਦੁੱਖੀ ਤੇ ਨਿਰਾਸ਼ ਹੋਣ ਕਾਰਨ ਅਜਿਹਾ ਕੀਤਾ ਹੈ।