ਪਟਨਾ: ਇਹ ਮੁਸਕਰਾਉਂਦਾ ਚਿਹਰਾ ਗਵਾਹ ਹੈ, ਉਸ ਸਫਲਤਾ ਦਾ ਜੋ ਇਸ ਧੀ ਨੇ ਹਾਸਲ ਕੀਤੀ ਹੈ, ਅੱਖਾਂ ਵਿੱਚ ਖੁਸ਼ੀ ਦੀ ਚਮਕ ਇਹ ਦੱਸਦੀ ਹੈ ਕਿ ਜੇ ਜ਼ਿੱਦ ਅਤੇ ਦ੍ਰਿੜਤਾ ਹੋਵੇ, ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਭਾਵੇਂ ਫਿਰ ਤੁਹਾਡੀ ਮੰਜ਼ਿਲ ਇੱਕ ਪਹਾੜ ਦੀ ਉੱਚੀ ਚੋਟੀ ਹੀ ਕਿਉਂ ਨਾ ਹੋਵੇ।
ਬਿਹਾਰ ਦੀ ਧੀ ਮਿਤਾਲੀ ਪ੍ਰਸਾਦ ਨੇ ਕੁਝ ਅਜਿਹਾ ਹੀ ਕਮਾਲ ਕਰ ਦਿਖਾਇਆ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਦੱਖਣੀ ਅਮਰੀਕਾ ਦੀ ਐਂਡੀਜ਼ ਰੇਂਜ ਵਿੱਚ ਸਭ ਤੋਂ ਉੱਚੇ ਪਹਾੜ ਆਕੋਂਕਾਗੁਆ ਦੀ ਚੜ੍ਹਾਈ ਬਿਲਕੁਲ ਇਕਲੇ ਆਪਣੇ ਦਮ 'ਤੇ ਪੂਰੀ ਕਰ ਵਿਸ਼ਵ ਰਿਕਾਰਡ ਬਣਾਇਆ ਹੈ।
ਨਾਲੰਦਾ ਜ਼ਿਲ੍ਹੇ ਦੇ ਕਤਰੀਸਰਾਏ ਬਲਾਕ ਦੇ ਮਾਇਆਪੁਰ ਪਿੰਡ ਦੀ ਰਹਿਣ ਵਾਲੀ, ਮਿਤਾਲੀ ਦੇ ਪਰਿਵਾਰ ਵਿੱਚ ਕੁੱਲ 8 ਧੀਆਂ ਹਨ। ਅਜਿਹਾ ਨਹੀਂ ਹੈ ਕਿ ਪਿੰਡ ਦੇ ਇੱਕ ਆਮ ਕਿਸਾਨ ਦੀ ਇਸ ਧੀ ਦੀ ਇਹ ਪਹਿਲੀ ਸਫਲਤਾ ਹੈ। ਇਸ ਤੋਂ ਪਹਿਲਾਂ ਵੀ ਮਿਤਾਲੀ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ।
ਧੀ ਦੀ ਕਾਮਯਾਬੀ 'ਤੇ ਖੁਸ਼ ਪਰਿਵਾਰ ਨੂੰ ਉਸ ਦੀ ਸਫਲਤਾ 'ਤੇ ਮਾਣ ਹੈ, ਤਾਂ ਉਥੇ ਹੀ ਦੂਜੇ ਪਾਸੇ, ਸਰਕਾਰ ਦੀ ਅਣਦੇਖੀ ਅਤੇ ਨਜ਼ਰਅੰਦਾਜ਼ ਕਰਨ ਦੇ ਰਵਇਏ ਤੋਂ ਉਹ ਨਰਾਜ਼ ਵੀ ਹਨ।
ਕੰਚਨਜੰਗਾ, ਟਾਈਗਰ ਹਿਲਜ਼ ਅਤੇ ਕਿਲੀਮੰਜਾਰੋ ਵਰਗੀਆਂ ਚੋਟੀਆਂ 'ਤੇ ਆਪਣੀ ਕਾਮਯਾਬੀ ਦਾ ਝੱਡਾ ਲਹਿਰਾ ਚੁੱਕੀ ਮਿਤਾਲੀ ਨੇ ਖ਼ੁਦ ਆਪਣੀ ਪ੍ਰਾਪਤੀਆਂ ਤੇ ਚੁਣੌਤੀਆਂ ਦਾ ਸਾਹਮਣਾ ਕਰਨ ਵਰਗੇ ਸਵਾਲਾਂ ਦੇ ਜਵਾਬ 'ਚ ਉਨ੍ਹਾਂ ਕਿ ਕਿਹਾ ਕਿ ਉਹ ਜਦੋਂ ਸਬਮਿਟ ਲਈ ਨਿਕਲੀ ਸੀ ਤਾਂ 90 ਤੋਂ 100 ਕਿਲੋਮੀਟਰ ਹਵਾ ਦੀ ਗਤੀ ਸੀ।
ਪਾਰਾ ਵੀ ਮਾਇਨਸ 27 ਤੋਂ 30 ਡਿਗਰੀ ਸੈਲਸਿਅਮ ਸੀ। ਅਜਿਹੀ ਸਥਿਤੀ ਬਹੁਤ ਲੋਕ ਅੱਗ ਵੱਧਣ ਨੂੰ ਤਿਆਰ ਨਹੀਂ ਸਨ ਪਰ ਉਸ ਵੇਲੇ ਮੈਂ ਫੈਸਲਾ ਲਿਆ ਕਿ ਮੈਂ ਇਕਲੇ ਹੀ ਅੱਗੇ ਵਧਾਗੀ। ਇਸ ਸਫ਼ਰ 'ਚ ਮੇਰੀਆਂ ਉਗਲਿਆਂ 'ਚ ਜਲਨ ਹੋਣ ਲੱਗ ਗਈ। ਪਰ ਹਿੰਮਤ ਨਾਲ ਅੱਗ ਵਧਦੇ ਹੋਏ ਆਖ਼ਿਰ ਕਾਰ ਇਹ ਉਸ ਮੁਕਾਮ 'ਚ ਪਹੁੰਚਣ 'ਚ ਮੈਂ ਸਫਲਤਾ ਹਾਸਲ ਕੀਤੀ।
ਮਿਤਾਲੀ ਨੇ ਮੁਫਲਿਸੀ ਤੋਂ ਲੜ੍ਹ ਕੇ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਤੈਅ ਕੀਤਾ ਹੈ। ਉਹ ਮਿਸਾਲ ਆ ਉਨ੍ਹਾਂ ਮਹਿਲਾਵਾਂ ਲਈ ਜੋ ਘਾਟ ਦੇ ਬਾਵਜੂਦ ਕੁਝ ਵੱਖਰਾ ਕਰਨ ਦੀ ਚਾਹ ਰੱਖਦੀਆਂ ਹਨ।