ਗੁਰੂਗ੍ਰਾਮ : 6 ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਤਮਗ਼ਾ ਜੇਤੂ ਭਾਰਤੀ ਮਹਿਲਾ ਮੁੱਕੇਬਾਜ਼ ਐਸਪੀ ਮੈਰੀਕਾਮ ਨੂੰ ਇਹ ਪਹਿਲੀ ਬਿਗ ਬਾਊਟ ਲੀਗ ਡਰਾਫਟ ਪ੍ਰਕਿਰਿਆ 'ਚ ਐਨਸੀਆਰ ਪੰਜਾਬ ਰਾਇਲਜ਼ ਟੀਮ 'ਚ ਚੁਣਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਲੀਗ 2 ਦਸੰਬਰ ਤੋਂ 6 ਟੀਮਾਂ ਦੇ ਵਿੱਚ ਰਾਉਡ ਰਾਬਿਨ ਦੇ ਆਧਾਰ 'ਤੇ ਹੋਵੇਗੀ।
ਇਹ ਵੀ ਪੜ੍ਹੋ: ਜਗਮੇਲ ਕਤਲ ਮਾਮਲੇ 'ਚ ਮੈਡੀਕਲ ਅਫ਼ਸਰ ਦੀ ਭੂਮਿਕਾ ਦੀ ਜਾਂਚ ਕਰਨ ਦੇ ਨਿਰਦੇਸ਼
ਦੱਸ ਦਈਏ ਕਿ ਹਰ ਟੀਮ 'ਚ 5 ਮਰਦ ਤੇ 2 ਔਰਤ ਖਿਡਾਰੀ ਹੋਣਗੇ। ਇਨ੍ਹਾਂ ਟੀਮਾਂ ਨੂੰ ਆਪਣੀ ਟੀਮ ਵਿੱਚ ਵੱਧ ਤੋਂ ਵੱਧ ਤਿੰਨ ਵਿਦੇਸ਼ੀ ਖਿਡਾਰੀਆਂ ਨੂੰ ਸ਼ਾਮਲ ਕਰਨ ਦੀ ਆਗਿਆ ਦਿੱਤੀ ਗਈ। ਛੇ ਵੱਖ-ਵੱਖ ਟੀਮਾਂ ਵਿੱਚ ਕੁੱਲ 42 ਖਿਡਾਰੀ ਚੁਣੇ ਗਏ। ਇਸ ਵਿੱਚ 11 ਦੇਸ਼ਾਂ ਦੇ 16 ਖਿਡਾਰੀ ਸ਼ਾਮਲ ਹਨ।