ਰਾਇਪੁਰ: ਛੱਤੀਸਗੜ੍ਹ ਵਿੱਚ ਇੱਕ ਤਿਉਹਾਰ ਨੂੰ ਦੋਸਤੀ ਲਈ ਸਮਰਪਿਤ ਕੀਤਾ ਗਿਆ ਹੈ। ਬੀਤੇ ਦਿਨ ਲੋਕਾਂ ਨੇ ਇੱਥੇ ਧੂਮਧਾਮ ਨਾਲ ਭੋਜਲੀ ਦਾ ਤਿਉਹਾਰ ਮਨਾਇਆ। ਇਹ ਤਿਉਹਾਰ ਛੱਤੀਸਗੜ੍ਹ ਵਿੱਚ ਫ੍ਰੈਂਡਸ਼ਿਪ-ਡੇ ਦੇ ਤੌਰ ਉੱਤੇ ਮਨਾਇਆ ਜਾਂਦਾ ਹੈ।
ਇਹ ਛੱਤੀਸਗੜ੍ਹ ਤੋਂ ਇਲਾਵਾ ਹੋਰ ਵੀ ਕਈ ਥਾਈਂ ਮਨਾਇਆ ਜਾਂਦਾ ਹੈ, ਫਰਕ ਬਸ ਨਾਂਅ ਦਾ ਹੁੰਦਾ ਹੈ। ਇਸਨੂੰ ਕਿਤੇ ਭੂਜਰੀਆ, ਕਿਤੇ ਜਵਾਰਾਂ ਤੇ ਕਿਤੇ ਫੂਲਰਿਆ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਤਿਉਹਾਰ ਉੱਤੇ ਚੰਗੀ ਫਸਲ ਲਈ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ।
ਕੀ ਹੈ ਭੋਜਲੀ ਦਾ ਮਤਲਬ?
ਭੋਜਲੀ ਦਾ ਸਿੱਧਾ ਮਤਲਬ ਭੂ-ਜਲ ਵਿੱਚ ਵਾਧੇ ਦੀ ਕਾਮਨਾ ਵੀ ਹੁੰਦਾ ਹੈ। ਇਸਦੇ ਨਾਲ ਹੀ ਇਹ ਤਿਉਹਾਰ ਮਿੱਤਰਤਾ ਦੇ ਤਿਉਹਾਰ ਵਜੋਂ ਵੀ ਮਨਾਇਆ ਜਾਂਦਾ ਹੈ।
ਚੰਗੀ ਬਰਸਾਤ ਲਈ ਮੰਗਦੇ ਹਨ ਮੁਰਾਦਾਂ
ਰੱਖੜੀ ਦੇ ਅਗਲੇ ਦਿਨ ਭੋਜਲੀ ਤਿਉਹਾਰ ਲਗਭਗ ਪੂਰੇ ਛੱਤੀਸਗੜ੍ਹ ਵਿੱਚ ਮਨਾਇਆ ਜਾਂਦਾ ਹੈ। ਨਾਗ ਪੰਚਮੀ ਦੇ ਦਿਨ ਤੋਂ ਇਹ ਸ਼ੁਰੂ ਹੋਕੇ ਰੱਖੜੀ ਦੇ ਦੂਜੇ ਦਿਨ ਤੱਕ ਚੱਲਦਾ ਹੈ। ਨਾਗ ਪੰਚਮੀ ਦੇ ਦਿਨ ਪਿੰਡ ਦੇ ਲੋਕਾਂ ਦੇ ਘਰਾਂ ਵਿੱਚ ਕਣਕ ਨੂੰ ਭਿਉਂ ਕੇ ਪੁੰਗਰਣ ਲਈ ਰੱਖਿਆ ਜਾਂਦਾ ਹੈ। ਨੌਮੀ ਦੇ ਦਿਨ ਇਸਦੀ ਬਿਜਾਈ ਹੁੰਦੀ ਹੈ। ਬਿਜਾਈ ਤੋਂ ਬਾਅਦ ਰੋਜ਼ਾਨਾ ਭੋਜਲੀ ਦੀ ਪੂਜਾ ਕੀਤੀ ਜਾਂਦੀ ਹੈ। ਨੌਰਾਤਿਆਂ ਵਾਂਗ ਹੀ ਭੋਜਲੀ ਦੇਵੀ ਦੀ ਪੂਜਾ ਹੁੰਦੀ ਹੈ, ਜਿਸ ਵਿੱਚ ਭੋਜਲੀ ਦੇ ਛੇਤੀ ਵੱਧਣ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਭੋਜਲੀ ਦੇ ਵੱਧਣ ਦੇ ਨਾਲ ਹੀ ਇਹ ਸੰਕੇਤ ਮਿਲਦਾ ਹੈ ਕਿ ਇਸ ਵਾਰ ਦੀ ਫਸਲ ਚੰਗੀ ਹੋਵੇਗੀ। ਇਸਦੇ ਨਾਲ ਹੀ ਚੰਗੀ ਬਾਰਿਸ਼ ਲਈ ਵੀ ਮੁਰਾਦ ਮੰਗੀ ਜਾਂਦੀ ਹੈ।
ਵੀਡੀਓ ਵੇਖਣ ਲਈ ਕਲਿੱਕ ਕਰੋ
ਦੋਸਤੀ ਦਾ ਤਿਉਹਾਰ ਭੋਜਲੀ
ਭੋਜਲੀ ਤਿਉਹਾਰ ਇੱਕ ਤਰ੍ਹਾਂ ਨਾਲ ਪ੍ਰੇਮ ਅਤੇ ਦੋਸਤੀ ਦਾ ਤਿਉਹਾਰ ਹੈ ਕਿਉਂਕਿ ਭੋਜਲੀ ਵਿਸਰਜਨ ਦੇ ਦਿਨ ਕਣਕ ਦੇ ਬੂਟੇ ਇੱਕ ਦੂਜੇ ਨੂੰ ਦਿੱਤੇ ਜਾਂਦੇ ਹਨ। ਇਸ ਨਾਲ ਪੁਰਾਣੀ ਦੁਸ਼ਮਨੀ ਵੀ ਦੂਰ ਕੀਤੀ ਜਾਂਦੀ ਹੈ, ਜਦੋਂ ਕਿ ਇਸ ਦਿਨ ਦੋਸਤੀ ਦਾ ਸਬੰਧ ਜੋੜਨ ਦਾ ਵੀ ਰਿਵਾਜ ਹੈ। ਲੋਕ ਇੱਕ ਦੂਜੇ ਦੇ ਕੰਨ ਵਿੱਚ ਭੋਜਲੀ ਲਗਾਕੇ ਪੂਰੀ ਜਿੰਦਗੀ ਦੋਸਤੀ ਨਿਭਾਉਣ ਦਾ ਪ੍ਰਣ ਲੈਂਦੇ ਹਨ।