ETV Bharat / bharat

ਦੇਸ਼ ਦੀ ਏਕਤਾ ਦੀ ਪ੍ਰਤੀਕ ਹੈ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ : ਪੀਐਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕੇਵੜੀਆ ਸਥਿਤ ਸਟੈਚੂ ਆਫ਼ ਯੂਨਿਟੀ ਪਹੁੰਚੇ। ਇਥੇ ਉਨ੍ਹਾਂ ਨੇ ਸਰਦਾਰ ਵੱਲਭ ਭਾਈ ਪਟੇਲ ਉਨ੍ਹਾਂ ਦੀ 144 ਵੇਂ ਜੈਯੰਤੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ। ਸਮਾਗਮ ਵਿੱਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ਦੇਸ਼ ਦੀ ਏਕਤਾ ਦਾ ਪ੍ਰਤੀਕ ਹੈ।

ਫੋਟੋ
author img

By

Published : Oct 31, 2019, 1:23 PM IST

ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਵੜੀਆ ਸਥਿਤ ਸਟੈਚੂ ਆਫ਼ ਯੂਨਿਟੀ ਪਹੁੰਚ ਕੇ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ " ਰਨ ਫ਼ਾਰ ਯੂਨਿਟੀ " ਪ੍ਰੋਗਰਾਮ 'ਚ ਹਿੱਸਾ ਲਿਆ। ਇਸ ਤੋਂ ਬਾਅਦ ਪੀਐਮ ਮੋਦੀ ਪੁਲਿਸ ਟੈਕਨੌਲਜੀ ਦੀ ਪ੍ਰਦਰਸ਼ਨੀ ਵੇਖਣ ਪੁਜੇ।

ਵੀਡੀਓ

ਇਸ ਤੋਂ ਪਹਿਲਾਂ ਉਨ੍ਹਾਂ ਨੇ " ਰਨ ਫ਼ਾਰ ਯੂਨਿਟੀ " ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਿਦਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਜੰਮੂ-ਕਸ਼ਮੀਰ 'ਚ ਬੀਸੀਡੀ ਚੋਣਾਂ ਹੋਈਆਂ ਹਨ ਅਤੇ ਇਸ 98.5 ਫੀਸਦੀ ਵੋਟ ਪਈ ਹੈ। ਇਹ ਹਿੱਸੇਦਾਰੀ ਸਾਡੇ ਦੇਸ਼ ਦੀ ਏਕਤਾ ਦਾ ਸੰਦੇਸ਼ ਹੈ। ਹੁਣ ਜੰਮੂ-ਕਸ਼ਮੀਰ ਦੀ ਰਾਜਨੀਤੀ ਵਿੱਚ ਸਥਿਰਤਾ ਆਵੇਗੀ। ਉਨ੍ਹਾਂ ਕਿਹਾ ਕਿ ਸਾਡੇ ਜੋ ਭੈਣ -ਭਰਾ ਹਨ ਉਹ ਧਾਰਾ 370 ਦੀ ਅਸਥਾਈ ਦੀਵਾਰ ਦੇ ਦੂਜੇ ਪਾਸੇ ਸੀ ਅਤੇ ਉਹ ਵੀ ਹਮੇਸ਼ਾਂ ਪਰੇਸ਼ਾਨ ਰਹਿੰਦੇ ਸੀ। ਜੋ ਦੀਵਾਰ ਕਸ਼ਮੀਰ ਵਿੱਚ ਅੱਤਵਾਦ ਅਤੇ ਵੰਡ 'ਚ ਵਾਧਾ ਕਰ ਰਹੀ ਸੀ ਉਸ ਨੂੰ ਹੁਣ ਢਾਹ ਦਿੱਤਾ ਗਿਆ ਹੈ।

ਪੀਐਮ ਮੋਦੀ ਨੇ ਕਿਹਾ ਕਿ ਕਦੇ ਸਰਦਾਰ ਪਟੇਲ ਨੇ ਕਿਹਾ ਸੀ ਕਿ ਜੇਕਰ ਕਸ਼ਮੀਰ ਦਾ ਮਸਲਾ ਉਨ੍ਹਾਂ ਕੋਲ ਹੁੰਦਾ ਤਾਂ ਉਹ ਇਸ ਨੂੰ ਸੁਲਝਾਉਣ 'ਚ ਦੇਰ ਨਹੀਂ ਕਰਦੇ। ਅੱਜ ਉਨ੍ਹਾਂ ਦੀ ਜੈਯੰਤੀ ਮੌਕੇ , ਮੈਂ ਧਾਰਾ 370 ਨੂੰ ਹਟਾਏ ਜਾਣ ਦਾ ਫੈਸਲਾ ,ਸਰਦਾਰ ਪਟੇਲ ਸਾਹਿਬ ਨੂੰ ਸਮਰਪਿਤ ਕਰਦਾ ਹਾਂ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਤੋਂ ਜੰਮੂ-ਕਸ਼ਮੀਰ ਅਤੇ ਲਦਾਖ ਨਵੇਂ ਭਵਿੱਖ ਵੱਲ ਕਦਮ ਵਧਾ ਰਹੇ ਹਨ।ਹਾਲ ਹੀ 'ਚ ਬਲਾਕ ਵਿਕਾਸ ਕੌਂਸਲ ਦੀ ਚੋਣਾਂ ਵਿੱਚ 98.5 ਫੀਸਦੀ ਸਰਪੰਚਾਂ ਨੇ ਵੋਟ ਪਾਈ ਜੋ ਉਨ੍ਹਾਂ ਦੀ ਸ਼ਮੂਲੀਅਤ ਦਾ ਇੱਕ ਵੱਡਾ ਸੰਦੇਸ਼ ਹੈ।

ਹੁਣ ਜੰਮੂ ਕਸ਼ਮੀਰ ਵਿੱਚ ਰਾਜਨੀਤਿਕ ਸਥਿਰਤਾ ਬਣੇਗੀ।ਹੁਣ ਨਿੱਜੀ ਸਵਾਰਥ ਲਈ ਸਰਕਾਰਾਂ ਬਣਾਉਣ ਅਤੇ ਢਾਹੁਣ ਦੀ ਖੇਡ ਰੁਕ ਜਾਵੇਗੀ। ਹੁਣ ਖ਼ੇਤਰ ਦੇ ਅਧਾਰ ‘ਤੇ ਵਿਤਕਰੇ ਦੀਆਂ ਸ਼ਿਕਾਇਤਾਂ ਨੂੰ ਵੀ ਦੂਰ ਕੀਤਾ ਜਾਵੇਗਾ। ਜੰਮੂ ਕਸ਼ਮੀਰ ਵਿੱਚ ਹੁਣ ਨਵੇਂ ਹਾਈਵੇ, ਨਵੀਂ ਰੇਲਵੇ ਲਾਈਨਾਂ, ਨਵੇਂ ਸਕੂਲ, ਨਵੇਂ ਕਾਲਜ, ਨਵੇਂ ਹਸਪਤਾਲ ਤਿਆਰ ਕੀਤੇ ਜਾਣਗੇ। ਇਹ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵਿਕਾਸ ਨਵੀਂ ਉਚਾਈਆਂ 'ਤੇ ਲੈ ਜਾਣਗੇ।

ਇਹ ਵੀ ਪੜ੍ਹੋ : ਗੁਜਰਾਤ: ਪੀਐਮ ਮੋਦੀ ਨੇ ਸਟੈਚੂ ਆਫ਼ ਯੂਨਿਟੀ 'ਤੇ ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤੀ ਸ਼ਰਧਾਂਜਲੀ

ਇਸ ਮੌਕੇ " ਸਟੈਚੂ ਆਫ਼ ਯੂਨਿਟੀ " ਬਾਰੇ ਗੱਲ ਕਰਿਦਆਂ ਪੀਐਮ ਮੋਦੀ ਨੇ ਆਖਿਆ ਕਿ ਦੇਸ਼ ਦੀ ਵੱਖ-ਵੱਖ ਥਾਵਾਂ ਤੋਂ, ਕਿਸਾਨਾਂ ਤੋਂ ਲੋਹਾ, ਵੱਖ-ਵੱਖ ਹਿੱਸਿਆਂ ਤੋਂ ਮਿੱਟੀ ਨਾਲ ਇਸ ਮੂਰਤੀ ਦਾ ਅਧਾਰ ਬਣਾਇਆ ਗਿਆ ਹੈ। ਇਸ ਲਈ, ਇਹ ਮੂਰਤੀ ਸਾਡੀ ਭਿੰਨਤਾ 'ਚ ਏਕਤਾ ਦਾ ਪ੍ਰਤੀਕ ਵੀ ਹੈ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.