ETV Bharat / bharat

ਦੇਸ਼ ਦਾ ਪੈਸਾ ਲੁੱਟ 'yes bank' ਬਣਿਆ 'No bank' : ਭਗਵੰਤ ਮਾਨ - ਯੈੱਸ ਬੈਂਕ ਨੋ ਬੈਂਕ

ਯੈੱਸ ਬੈਂਕ ਦੀ ਤਰਲਤਾ ਵਾਲੇ ਮਾਮਲੇ ਤੋਂ ਬਾਅਦ ਸਿਆਸਤ ਹੋਰ ਵੀ ਤੇਜ਼ ਹੋ ਗਈ ਹੈ। ਇਸੇ ਨੂੰ ਲੈ ਕੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਹੋਰ ਸਾਥੀਆਂ ਨੇ ਲੋਕ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ।

bhagwant mann says yes bank is no bank
ਦੇਸ਼ ਦਾ ਪੈਸਾ ਲੁੱਟ ਯੈੱਸ ਬੈਂਕ ਬਣਿਆ ਨੋ ਬੈਂਕ : ਭਗਵੰਤ ਮਾਨ
author img

By

Published : Mar 11, 2020, 1:28 PM IST

Updated : Mar 11, 2020, 1:51 PM IST

ਨਵੀਂ ਦਿੱਲੀ : ਸੰਸਦ ਮੈਂਬਰ ਭਗਵੰਤ ਮਾਨ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਅੱਜ ਲੋਕ ਸਭਾ ਦੇ ਬਾਹਰ ਯੈੱਸ ਬੈਂਕ ਮਾਮਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਸਾਰਿਆਂ ਨੇ ਬੀਜੇਪੀ ਸਰਕਾਰ ਦੀ ਵਿਰੋਧਤਾ ਕਰਦੇ ਹੋਏ ਮਿਲ ਕੇ 'ਯੈੱਸ ਬੈਂਕ ਲੁੱਟਣ ਵਾਲਿਆਂ ਨੂੰ, ਜੇਲ੍ਹ 'ਚ ਭੇਜੋ **** ਨੂੰ' ਦੇ ਨਾਅਰੇ ਲਾਏ, ਨਾਲ ਹੀ ਉਨ੍ਹਾਂ ਨੇ ਮੋਦੀ ਸਰਕਾਰ ਹੋਸ਼ ਵਿੱਚ ਆਓ ਦੇ ਨਾਅਰੇ ਵੀ ਲਾਏ।

ਵੇਖੋ ਵੀਡੀਓ।

ਉਨ੍ਹਾਂ ਨੇ ਕਿਹਾ ਕਿ ਯੈੱਸ ਬੈਂਕ ਤਾਂ ਹੁਣ ਨੋ ਬੈਂਕ ਬਣ ਗਿਆ ਹੈ। ਯੈੱਸ ਬੈਂਕ ਨੇ ਦੇਸ਼ ਦੇ ਲੋਕਾਂ ਦਾ, ਸਰਕਾਰੀ ਮੁਲਾਜ਼ਮਾਂ, ਪੈਨਸ਼ਰਨਾਂ ਦਾ ਪੈਸਾ ਲੁੱਟ ਲਿਆ ਹੈ। ਇਹ ਸਭ ਬੀਜੇਪੀ ਦੇ ਕਹਿਣ ਉੱਤੇ ਹੋ ਰਿਹਾ ਹੈ, ਬੀਜੇਪੀ ਅੰਦਰ ਖ਼ਾਤੇ ਪੈਸਾ ਲੈ ਰਹੀ ਹੈ ਅਤੇ ਬੈਂਕਾਂ ਨੂੰ ਬੰਦ ਕਰ ਰਹੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਇਹ ਤਾਂ ਦੇਸ਼ ਦੇ ਲੋਕਾਂ ਨਾਲ ਮਜ਼ਾਕ ਹੀ ਹੋ ਰਿਹਾ ਹੈ। ਕਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੋਟਬੰਦੀ ਕਰ ਕੇ ਲੋਕਾਂ ਦਾ ਪੈਸਾ ਲੁੱਟ ਲੈਂਦੇ ਹਨ, ਕਦੇ ਦੇਸ਼ ਦਾ ਪੈਸਾ ਨੀਰਵ ਮੋਦੀ ਲੁੱਟ ਕੇ ਭੱਜ ਗਿਆ ਅਤੇ ਕਦੇ ਮਾਲਿਆ ਦੇਸ਼ ਦਾ ਪੈਸਾ ਲੁੱਟ ਕੇ ਭੱਜ ਗਿਆ।

ਇਹ ਵੀ ਪੜ੍ਹੋ : ਦਿੱਲੀ 'ਚ ਰਾਣਾ ਕਪੂਰ ਦੀਆਂ 3 ਜਾਇਦਾਦਾਂ 'ਤੇ ਈਡੀ ਦਾ ਸ਼ਿਕੰਜਾ

ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨਾਲ ਅਤੇ ਦੇਸ਼ ਦੀ ਅਰਥ-ਵਿਵਸਥਾ ਨਾਲ ਜੋ ਧੋਖਾ ਹੋ ਰਿਹਾ ਹੈ, ਅਸੀਂ ਉਸ ਦੇ ਵਿਰੁੱਧ ਅੱਜ ਪ੍ਰਦਰਸ਼ਨ ਕਰ ਰਹੇ ਹਾਂ।

ਉੱਥੇ ਹੀ ਉਨ੍ਹਾਂ ਨੇ ਕਿਹਾ ਜੋ ਦਿੱਲੀ ਵਿੱਚ ਦੰਗੇ ਹੋਏ ਹਨ, ਉਸ ਦੀ ਰੂਪ ਰੇਖਾ ਪਹਿਲਾਂ ਹੀ ਤਿਆਰ ਕੀਤੀ ਗਈ ਸੀ। ਉਹ ਦੰਗੇ ਪੈਸੇ ਦੇ ਕੇ ਕਰਵਾਏ ਗਏ ਸਨ।

Last Updated : Mar 11, 2020, 1:51 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.