ਨਵੀਂ ਦਿੱਲੀ: ਅਯੁੱਧਿਆ ਕੇਸ ਮਾਮਲੇ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਦਾ ਹਿੱਸਾ ਰਹੇ ਜਸਟਿਸ ਅਬਦੁੱਲ ਨਜ਼ੀਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ Z ਸ਼੍ਰੇਣੀ ਸੁਰੱਖਿਆ ਦਿੱਤੀ ਗਈ ਹੈ।
ਹੋਰ ਪੜ੍ਹੋ: ਸ਼ੇਰਾ ਅਤੇ ਸਲਮਾਨ ਦੀ ਦੋਸਤੀ ਨੂੰ ਪੂਰੇ ਹੋਏ 25 ਸਾਲ
ਮਿਲੀ ਜਾਣਕਾਰੀ ਅਨੁਸਾਰ ਜਸਟਿਸ ਨਜ਼ੀਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਾਪੂਲਰ ਫਰੰਟ ਆਫ਼ ਇੰਡੀਆ (ਪੀਐਫਆਈ) ਨੇ ਧਮਕੀ ਦਿੱਤੀ ਹੈ। ਖੂਫ਼ੀਆ ਏਜੰਸੀਆਂ ਨੇ ਗ੍ਰਹਿ ਮੰਤਰਾਲੇ ਨੂੰ ਦੱਸਿਆ ਹੈ ਕਿ ਜਸਟਿਸ ਨਜ਼ੀਰ ਦੀ ਜਾਨ ਨੂੰ ਪੀਐਫਆਈ ਅਤੇ ਹੋਰ ਸੰਗਠਨਾਂ ਤੋਂ ਖ਼ਤਰਾ ਹੈ, ਜਿਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਸੀਆਰਪੀਐਫ ਅਤੇ ਸਥਾਨਕ ਪੁਲਿਸ ਨੂੰ ਜਸਟਿਸ ਨਜ਼ੀਰ ਨੂੰ ਸੁਰੱਖਿਆ ਦੇਣ ਦੇ ਆਦੇਸ਼ ਦਿੱਤੇ ਹਨ।
ਜਸਟਿਸ ਨਜ਼ੀਰ ਜਦੋਂ ਬੰਗਲੁਰੂ, ਮੰਗਲੁਰੂ ਅਤੇ ਰਾਜ ਦੇ ਕਿਸੇ ਵੀ ਹਿੱਸੇ 'ਚ ਯਾਤਰਾ ਕਰਨਗੇ ਤਾਂ ਉਨ੍ਹਾਂ ਨੂੰ ਕਰਨਾਟਕ ਦੇ ਕੋਟੇ ਤੋਂ ‘ਜ਼ੈੱਡ’ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਇਹ ਸੁਰੱਖਿਆ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਦਿੱਤੀ ਜਾਵੇਗੀ।
ਹੋਰ ਪੜ੍ਹੋ: ਗ਼ਲਤ ਤਰੀਕੇ ਨਾਲ ਜੇ ਬਣਾਇਆ ਹੈ ਸਰੀਰ, ਤਾਂ ਸਲਮਾਨ ਖ਼ਾਨ ਦਾ ਹੈ ਤੁਹਾਡੇ ਲਈ ਸੁਨੇਹਾ
ਅਯੁੱਧਿਆ ਕੇਸ ਤੋਂ ਇਲਾਵਾ ਜਸਟਿਸ ਨਜ਼ੀਰ ਤਿੰਨ ਤਲਾਕ 'ਤੇ ਗਠਿਤ 5 ਮੈਂਬਰੀ ਬੈਂਚ ਦੇ ਵੀ ਮੈਂਬਰ ਸਨ। ਜਸਟਿਸ ਨਜ਼ੀਰ ਨੂੰ ਸੁਪਰੀਮ ਕੋਰਟ 'ਚ 17 ਫਰਵਰੀ 2017 ਨੂੰ ਜੱਜ ਬਣਾਇਆ ਗਿਆ ਸੀ।