ਦਿਸਪੁਰ: ਜੰਗਲਾਤ ਵਿਭਾਗ ਨੇ ਅਸਾਮ ਵਿੱਚ ਇੱਕ ਲੋਕੋਮੋਟਿਵ ਇੰਜਣ ਜ਼ਬਤ ਕਰ ਲਿਆ ਗਿਆ ਹੈ। ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਇੰਜਣ ਦੀ ਟੱਕਰ ਨਾਲ ਤਿੰਨ ਹਫ਼ਤੇ ਪਹਿਲਾਂ ਦੋ ਹਾਥੀਆਂ ਦੀ ਮੌਤ ਹੋ ਗਈ ਸੀ।
ਅਸਾਮ ਦੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਇੰਜਣ (ਲੋਕੋ ਇੰਜਣ ਨੰਬਰ-12440 ਡਬਯੂਡੀਜੀ4) ਨੂੰ ਨਿਊ ਗੁਹਾਟੀ ਦੇ ਰੇਲਵੇ ਯਾਰਡ ਤੋਂ ਜ਼ਬਤ ਕੀਤਾ ਗਿਆ ਹੈ। ਇਸ ਇੰਜਣ ਨਾਲ ਟਕਰਾਉਣ ਤੋਂ ਬਾਅਦ 27 ਸਤੰਬਰ ਨੂੰ ਪਥਰਖੁਲਾ ਅਤੇ ਲਾਮਸਾਖੰਗ ਰੇਲਵੇ ਸਟੇਸ਼ਨ ਦੇ ਵਿਚਕਾਰ ਰੇਲਵੇ ਪੱਟਿਆਂ 'ਤੇ ਇੱਕ ਮਾਦਾ ਹਾਥੀ ਅਤੇ ਉਸ ਦੇ ਬੱਚੇ ਦੀ ਮੌਤ ਹੋ ਗਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਦੋ ਜਾਨਵਰਾਂ ਨੂੰ ਮਾਰਨ ਲਈ ਜੰਗਲੀ ਜੀਵ ਸੁਰੱਖਿਆ ਐਕਟ, 1972 ਦੇ ਤਹਿਤ ਇੰਜਣ ਨੂੰ ਕਾਬੂ ਕਰ ਲਿਆ ਗਿਆ ਹੈ।
ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਇੰਜਨ ਨੂੰ ਲੋਕਾਂ ਦੁਆਰਾ ਲੋੜੀਂਦੀਆਂ ਸੇਵਾਵਾਂ ਦੀ ਨਿਰੰਤਰਤਾ ਦੇ ਮੱਦੇਨਜ਼ਰ ਸੀਨੀਅਰ ਡੀਐਮਈ / ਡੀਜ਼ਲ / ਨਿਊ ਗੁਹਾਟੀ ਚੰਦਰ ਮੋਹਨ ਤਿਵਾੜੀ ਦੇ ਹਵਾਲੇ ਕਰ ਦਿੱਤਾ ਗਿਆ ਸੀ। ਜ਼ਬਤ ਕੀਤੀ ਗਈ ਜਾਇਦਾਦ ਦੇ ਨੁਕਸਾਨ ਲਈ 12 ਕਰੋੜ ਰੁਪਏ ਦਾ ਭੁਗਤਾਨ ਅਦਾ ਕਰਨ ਬਾਰੇ ਵੀ ਸਹਿਮਤੀ ਹੋਈ।
ਅਸਾਮ ਦੇ ਚੀਫ਼ ਵਾਈਲਡ ਲਾਈਫ਼ ਵਾਰਡਨ ਮਹਿੰਦਰ ਕੁਮਾਰ ਯਾਦਵ ਨੇ ਕਿਹਾ ਕਿ ਜੰਗਲਾਤ ਵਿਭਾਗ ਨੇ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਤਹਿਤ ਦੋ ਹਾਥੀਆਂ ਦੀ ਹੱਤਿਆ ਦਾ ਸਖ਼ਤ ਨੋਟਿਸ ਲਿਆ ਅਤੇ ਜਾਂਚ ਸ਼ੁਰੂ ਕੀਤੀ।
ਕਾਰਵਾਈ ਦੌਰਾਨ ਜੰਗਲਾਤ ਅਧਿਕਾਰੀਆਂ ਦੀ ਟੀਮ ਨੇ ਬਾਮੂਨੀਮਦਾਨ ਲੋਕੋ ਸ਼ੈੱਡ ਤੋਂ ਇੰਜਣ ਨੂੰ ਕਾਬੂ ਕਰ ਲਿਆ। ਉਥੇ ਹੀ ਲੋਕੋ ਪਾਇਲਟ ਅਤੇ ਸਹਾਇਕ ਲੋਕੋ ਪਾਇਲਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਅਸਾਮ ਦੇ ਵਾਤਾਵਰਣ ਅਤੇ ਜੰਗਲਾਤ ਮੰਤਰੀ ਪਰਿਮਲ ਸੁਖਾਬੈਦਿਆ ਨੇ ਕਿਹਾ ਕਿ ਜੰਗਲਾਤ ਵਿਭਾਗ ਨੂੰ ਰੇਲਵੇ ਵਿਰੁੱਧ ਸਖ਼ਤ ਰੁਖ ਅਪਣਾਉਣਾ ਚਾਹੀਦਾ ਹੈ। ਰੇਲਵੇ ਟਰੈਕਾਂ ਉੱਤੇ ਹਾਥੀਆਂ ਦੀ ਮੌਤ ਅਤੇ ਅਜਿਹੇ ਹਾਦਸਿਆਂ ਨੂੰ ਰੋਕਣਾ ਚਾਹੀਦਾ ਹੈ।