ETV Bharat / bharat

ਕੁੱਝ ਹੀ ਦੇਰ ਵਿੱਚ ਕੀਤਾ ਜਾਵੇਗਾ ਅਰੁਣ ਜੇਟਲੀ ਦਾ ਅੰਤਿਮ ਸਸਕਾਰ

author img

By

Published : Aug 25, 2019, 6:02 AM IST

Updated : Aug 25, 2019, 2:32 PM IST

ਪਿਛਲੇ ਦਿਨੀਂ ਸਾਬਕਾ ਖਜਾਨਾ ਮੰਤਰੀ ਅਰੁਣ ਜੇਟਲੀ ਦਾ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ ਜਿਨ੍ਹਾਂ ਦਾ ਅੰਤਿਮ ਸਸਕਾਰ ਐਤਵਾਰ ਨੂੰ ਨਿਗਮਬੋਧ ਘਾਟ 'ਤੇ ਕੀਤਾ ਜਾਵੇਗਾ।

ਫ਼ੋਟੋ

ਨਵੀਂ ਦਿੱਲੀ: ਪਿਛਲੇ ਦਿਨੀਂ ਸਾਬਕਾ ਖਜਾਨਾ ਮੰਤਰੀ ਅਰੁਣ ਜੇਟਲੀ ਦਾ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ ਜਿਨ੍ਹਾਂ ਦਾ ਅੰਤਿਮ ਸਸਕਾਰ ਐਤਵਾਰ ਨੂੰ ਦੁਪਹਿਰ ਵੇਲੇ ਨਿਗਮਬੋਧ ਘਾਟ 'ਤੇ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਘਰ ਕੈਲਾਸ਼ ਕਾਲੋਨੀ ਤੋਂ ਭਾਜਪਾ ਦੇ ਹੈਡਕੁਆਟਰ ਲਿਜਾਈ ਗਈ ਜਿੱਥੇ ਭਾਜਪਾ ਦੇ ਕਈ ਆਗੂਆਂ ਅਤੇ ਹੋਰਨਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਦੱਸ ਦਈਏ, ਪਿਛਲੇ ਕਈ ਦਿਨਾਂ ਤੋਂ ਸਾਬਕਾ ਖਜਾਨਾ ਮੰਤਰੀ ਅਰੁਣ ਜੇਟਲੀ ਬਿਮਾਰ ਚੱਲ ਰਹੇ ਸਨ ਤੇ ਉਹ ਦਿੱਲੀ ਦੇ ਏਮਜ਼ ਹਸਪਤਾਲ ਵਿੱਚ 9 ਅਗਸਤ ਤੋਂ ਭਰਤੀ ਸਨ ਜਿੱਥੇ ਉਨ੍ਹਾਂ ਸ਼ਨੀਵਾਰ ਨੂੰ 12 ਵੱਜ ਕੇ 7 ਮਿੰਟ 'ਤੇ ਆਖ਼ਰੀ ਸਾਹ ਲਏ।

ਬਿਮਾਰੀ ਕਾਰਨ ਨਹੀਂ ਲੜੀਆਂ ਸਨ 2019 ਦੀਆਂ ਲੋਕ ਸਭਾ ਚੋਣਾਂ

ਅਰੁਣ ਜੇਟਲੀ ਨੇ 2014 ਦੀ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਹਾਰ ਦਾ ਸਾਹਮਣਾ ਦੇਖਣਾ ਪਿਆ ਹੋਵੇ, ਪਰ ਫਿਰ ਵੀ ਜੇਟਲੀ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਅਹਿਮ ਕਿਰਦਾਰ ਅਦਾ ਕੀਤਾ ਹੈ। ਅੱਜ ਭਾਜਪਾ ਨੇ ਜੇਟਲੀ ਜਿਹੇ ਇੱਕ ਪ੍ਰਮੁੱਖ ਨੇਤਾ ਨੂੰ ਗਵਾਇਆ ਹੈ। ਇਹ ਭਾਜਪਾ ਦੇ ਲਈ ਬਹੁਤ ਦੁਖਦਾਈ ਵੇਲਾ ਹੈ। ਭਾਜਪਾ ਦੀ ਪ੍ਰਮੁੱਖ ਆਗੂ ਸੁਸ਼ਮਾ ਸਵਰਾਜ ਦਾ ਵੀ ਹਾਲ ਹੀ ਵਿੱਚ ਦੇਹਾਂਤ ਹੋਇਆ ਹੈ। ਜੇਟਲੀ ਨੇ ਹਾਰਨ ਦੇ ਬਾਵਜੂਦ ਭਾਜਪਾ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਉਨ੍ਹਾਂ ਨੂੰ ਵਿੱਤ ਮੰਤਰੀ ਬਣਾ ਦਿੱਤਾ ਸੀ।

ਜੇਟਲੀ ਕਰ ਕੇ ਭਾਜਪਾ ਜਿੱਤੀ ਸੀ 2014 ਤੇ 2019 ਦੀ ਚੋਣਾਂ ਕਹਿਣ ਵਾਲੇ ਤਾਂ ਇਹ ਤੱਕ ਕਹਿੰਦੇ ਹਨ ਕਿ ਭਾਜਪਾ ਦਾ 2014 ਤੇ 2019 ਵਿੱਚ ਸੱਤਾ 'ਚ ਆਉਣ ਦਾ ਕਾਰਨ ਵੀ ਅਰੁਣ ਜੇਟਲੀ ਸਨ। ਜੇਟਲੀ ਦਿਮਾਗ ਤੋਂ ਕਾਫੀ ਤੇਜ਼ ਤੇ ਬਹੁਤ ਸੁਲਝੇ ਹੋਏ ਸਿਆਸਤਦਾਨ ਸਨ। ਭਾਜਪਾ ਨੂੰ ਜੇਟਲੀ ਦੀ ਕਮੀ ਸ਼ਾਇਦ ਅਗਲੀਆਂ ਚੋਣਾਂ ਵਿੱਚ ਜ਼ਰੂਰ ਮਹਿਸੂਸ ਹੋਵੇਗੀ।

Intro:Body:

arun jaitley cremation

Conclusion:
Last Updated : Aug 25, 2019, 2:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.