ਨਵੀਂ ਦਿੱਲੀ: ਕੜਕੜਡੂਮਾ ਅਦਾਲਤ ਨੇ ਆਈਬੀ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੇ ਮੁਅੱਤਲ ਕੌਂਸਲਰ ਅੰਕਿਤ ਸ਼ਰਮਾ ਦੇ ਕਤਲ ਕੇਸ ਦੇ ਮੁਲਜ਼ਮ ਤਾਹਿਰ ਹੁਸੈਨ ਦੀ ਜ਼ਮਾਨਤ ਪਟੀਸ਼ਨ ਨੂੰ ਖਾ਼ਰਜ ਕਰ ਦਿੱਤਾ ਹੈ। ਵਧੀਕ ਸੈਸ਼ਨ ਜੱਜ ਵਿਨੋਦ ਯਾਦਵ ਨੇ ਜ਼ਮਾਨਤ ਪਟੀਸ਼ਨ ਖਾਰਜ ਕਰਨ ਦੇ ਆਦੇਸ਼ ਦਿੱਤੇ। ਪਿਛਲੇ 9 ਜੁਲਾਈ ਨੂੰ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਅਦਾਲਤ ਨੇ 2 ਦਿਨਾਂ ਤੱਕ ਸੁਣੀਆਂ ਦਲੀਲਾਂ
ਤਾਹਿਰ ਹੁਸੈਨ ਵੱਲੋਂ ਵਕੀਲ ਕੇਕੇ ਮਨਨ ਤੇ ਉਦਿਤੀ ਬਾਲੀ ਜਦੋਂ ਕਿ ਦਿੱਲੀ ਪੁਲਿਸ ਵੱਲੋਂ ਵਿਸ਼ੇਸ਼ ਪਬਲਿਕ ਪਰੋਸਿਕਊਟਰ ਮਨੋਜ ਚੌਧਰੀ ਅਤੇ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਜੌਅ ਤਿਕਰੀ ਨੇ ਦਲੀਲਾਂ ਰੱਖਿਆ ਸੀ। ਅਦਾਲਤ ਨੇ 8 ਤੇ 9 ਜੁਲਾਈ ਨੂੰ ਦੋਹਾਂ ਧਿਰਾਂ ਦੀ ਦਲੀਲਾਂ ਸੁਣੀਆਂ ਸਨ।
ਪਿਛਲੇ 3 ਜੂਨ ਨੂੰ ਕ੍ਰਾਈਮ ਬ੍ਰਾਂਚ ਨੇ ਆਈਬੀ ਅਧਿਕਾਰੀ ਅੰਕਿਤ ਸ਼ਰਮਾ ਦੇ ਕਤਲ ਮਾਮਲੇ 'ਚ ਦਿੱਲੀ ਦੀ ਕੜਕੜਡੂਮਾ ਅਦਾਲਤ 'ਚ ਚਾਰਜ ਸ਼ੀਟ ਦਾਖ਼ਲ ਕੀਤੀ ਸੀ। ਚਾਰਜ ਸ਼ੀਟ 'ਚ ਤਾਹਿਰ ਹੁਸੈਨ ਸਣੇ 10 ਲੋਕਾਂ ਨੂੰ ਮੁਲਜ਼ਮ ਦੱਸਿਆ ਗਿਆ ਹੈ। ਇਸ ਮਾਮਲੇ 'ਚ ਮੁੱਖ ਮੁਲਜ਼ਮ ਸਲਮਾਨ ਨੂੰ ਬਣਾਇਆ ਗਿਆ ਹੈ।