ਨਵੀਂ ਦਿੱਲੀ: ਮਾਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਸੰਬੰਧਤ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਜਸਭਾ 'ਚ ਰਿਪੋਰਟ ਪੇਸ਼ ਕਰਨਗੇ। ਮਾਹਾਰਾਸ਼ਟਰ 'ਚ ਕਿਸੇ ਵੀ ਦਲ ਵੱਲੋਂ ਸਰਕਾਰ ਨਾ ਬਣਾ ਸਕਣ ਦੀ ਸਥਿਤੀ 'ਚ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਰਾਸ਼ਟਰਪਤੀ ਸ਼ਾਸਨ ਦੀ ਸਿਫ਼ਾਰਿਸ਼ ਕੀਤੀ ਸੀ, ਜਿਸ ਤੋਂ ਬਾਅਦ ਰਾਸ਼ਟਪਤੀ ਸ਼ਾਸਨ ਲਾਗੂ ਹੋਇਆ ਸੀ।
ਇਹ ਵੀ ਪੜ੍ਹੋ- ਜਗਮੇਲ ਕਤਲ ਮਾਮਲੇ 'ਚ ਮੈਡੀਕਲ ਅਫ਼ਸਰ ਦੀ ਭੂਮਿਕਾ ਦੀ ਜਾਂਚ ਕਰਨ ਦੇ ਨਿਰਦੇਸ਼
ਜ਼ਿਕਰਯੋਗ ਹੈ ਕਿ ਮਾਹਾਰਾਸ਼ਟਰ 'ਚ ਸਰਕਾਰ ਬਣਨ ਨੂੰ ਲੈ ਕੇ ਸਸਪੈਂਸ ਖੁੱਲਦਾ ਨਜ਼ਰ ਨਹੀਂ ਆ ਰਿਹਾ। ਕੱਲ੍ਹ ਕਾਂਗਰਸ ਅਤੇ ਐਨਸੀਪੀ ਵਿਚਕਾਰ ਹੋਣ ਵਾਲੀ ਬੈਠਕ ਨੂੰ ਵੀ ਟਾਲ ਦਿੱਤਾ ਗਿਆ ਸੀ। ਸਰਕਾਰ ਬਨਾਉਣ ਦਾ ਸੁਆਲ ਪੁੱਛੇ ਜਾਣ 'ਤੇ ਪਵਾਰ ਨੇ ਜਵਾਬ ਦਿੰਦਿਆਂ ਕਿਹਾ ਕਿ ਜਿਨ੍ਹਾਂ ਨੇ ਸਰਕਾਰ ਬਨਾਉਣੀ ਹੈ ਉਨ੍ਹਾਂ ਤੋਂ ਪੁੱਛਿਆ ਜਾਵੇ। ਦੱਸਣਯੋਗ ਹੈ ਕਿ ਅੱਜ ਕਾਂਗਰਸ ਅਤੇ ਐਨਸੀਪੀ ਦੀ ਬੈਠਕ ਹੋਵੇਗੀ ਜਿਸ 'ਚ ਮਾਹਾਰਾਸ਼ਟਰ 'ਚ ਸਰਕਾਰ ਬਣਾਉਣ ਨੂੰ ਲੈ ਵਿਚਾਰ ਚਰਚਾ ਕੀਤੀ ਜਾਵੇਗੀ।