ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਦਿੱਲੀ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਸੱਦੀ ਹੈ। ਬੀਜੇਪੀ ਦੇ ਸਾਰਿਆਂ ਸੂਬਿਆਂ ਦੇ ਪ੍ਰਧਾਨ, ਮੰਤਰੀਆਂ ਤੇ ਸੂਬਾ ਇੰਚਾਰਜਾਂ ਨੂੰ ਇਸ ਮੀਟਿੰਗ ਵਿੱਚ ਸੱਦਿਆ ਗਿਆ ਹੈ।
ਇਸ ਮੀਟਿੰਗ ਦਾ ਮੁੱਖ ਮੁੱਦਾ ਬੀਜੇਪੀ ਦੇ ਨਵੇਂ ਪ੍ਰਧਾਨ ਦੀ ਚੋਣ ਦਾ ਹੋਵੇਗਾ। ਜਲਦ ਹੀ ਹੋਣ ਵਾਲੀਆਂ ਜਥੇਬੰਦਕ ਚੋਣਾਂ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ ਮੀਟਿੰਗ ਰੱਖੀ ਜਾਵੇਗੀ।
![ਅਮਿਤ ਸ਼ਾਹ ਨੇ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਪਾਰਟੀ ਵਰਕਰਾਂ ਦੀ ਸੱਦੀ ਮੀਟਿੰਗ](https://etvbharatimages.akamaized.net/etvbharat/prod-images/3554129_advani.jpg)
ਅਮਿਤ ਸ਼ਾਹ ਦੀ ਬੀਜੇਪੀ ਦੇ ਪ੍ਰਧਾਨ ਵਜੋਂ 3 ਸਾਲਾਂ ਮਿਆਦ ਇਸ ਸਾਲ ਖ਼ਤਮ ਹੋ ਗਈ ਸੀ, ਪਰ ਉਨ੍ਹਾਂ ਨੂੰ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਕਾਇਮ ਰਹਿਣ ਨੂੰ ਕਿਹਾ ਗਿਆ ਸੀ ਕਿਉਂਕਿ ਜੱਥੇਬੰਦਕ ਚੋਣਾਂ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੋਕ ਦਿੱਤਾ ਗਿਆ ਸੀ।