ETV Bharat / bharat

ਅਖਿਲੇਸ਼ ਯਾਦਵ ਨੇ ਪੀਐਮ ਮੋਦੀ ਦੇ ਦਾਅਵਿਆਂ 'ਤੇ ਚੁੱਕੇ ਸਵਾਲ - ਅਖਿਲੇਸ਼ ਯਾਦਵ

ਸਪਾ ਮੁਖੀ ਅਖਿਲੇਸ਼ ਯਾਦਵ ਨੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵੇ 'ਤੇ ਸਵਾਲ ਚੁੱਕਿਆ। ਯਾਦਵ ਨੇ ਕਿਹਾ ਕਿ ਜੇ ਦੇਸ਼ ਵਿੱਚ ਪਹਿਲਾ ਕੋਰੋਨਾ ਪੌਜ਼ੀਟਿਵ ਮਾਮਲਾ ਸਾਹਮਣੇ ਆਉਣ ਤੋਂ ਬਹੁਤ ਪਹਿਲਾਂ ਦੇਸ਼ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਸੀ ਤਾ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਕਿਵੇਂ ਹੋਇਆ।

ਅਖਿਲੇਸ਼ ਯਾਦਵ
ਅਖਿਲੇਸ਼ ਯਾਦਵ
author img

By

Published : Apr 14, 2020, 7:45 PM IST

ਲਖਨਊ: ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦਾਅਵੇ 'ਤੇ ਸਵਾਲ ਚੁੱਕਿਆ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਦੇਸ਼ ਵਿੱਚ ਪਹਿਲਾ ਕੋਰੋਨਾ ਪੌਜ਼ੀਟਿਵ ਮਾਮਲਾ ਸਾਹਮਣੇ ਆਉਣ ਤੋਂ ਬਹੁਤ ਪਹਿਲਾਂ ਦੇਸ਼ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਸੀ।

  • दावा है कि जब कोरोना के केस नहीं थे तब ही विभिन्न एअरपोर्ट्स पर स्क्रीनिंग शुरू कर दी गयी थी लेकिन सवाल ये है कि वो कितनी गंभीर और सार्थक रही. अगर ये सच है तो फिर ये बताया जाए कि कोरोना हमारे देश में पहले पहल कैसे आया.

    जब सार्थक काम होंगे, तब ही सच में देश का भला होगा.

    — Akhilesh Yadav (@yadavakhilesh) April 14, 2020 " class="align-text-top noRightClick twitterSection" data=" ">

ਮੰਗਲਵਾਰ ਨੂੰ ਹਿੰਦੀ ਵਿੱਚ ਇੱਕ ਟਵੀਟ ਕਰਦਿਆਂ ਅਖਿਲੇਸ਼ ਯਾਦਵ ਨੇ ਕਿਹਾ, "ਇਹ ਦਾਅਵਾ ਕੀਤਾ ਗਿਆ ਸੀ ਕਿ ਵੱਖ-ਵੱਖ ਹਵਾਈ ਅੱਡਿਆਂ 'ਤੇ ਸਕ੍ਰੀਨਿੰਗ ਉਦੋਂ ਸ਼ੁਰੂ ਹੋਈ ਜਦੋਂ ਦੇਸ਼ ਵਿੱਚ ਕੋਰੋਨਾ ਕੇਸ ਸਾਹਮਣੇ ਨਹੀਂ ਆਏ ਪਰ ਸਵਾਲ ਤਾਂ ਇਹ ਹੈ ਕਿ ਇਹ ਕਿੰਨਾ ਗੰਭੀਰ ਅਤੇ ਸਾਰਥਕ ਸਾਬਤ ਹੋਇਆ। ਜੇ ਇਹ ਸੱਚ ਹੈ ਤਾਂ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਦੇਸ਼ ਨੂੰ ਆਪਣਾ ਪਹਿਲਾ ਕੋਰੋਨਾ ਕੇਸ ਕਿਵੇਂ ਮਿਲਿਆ।" ਯਾਦਵ ਨੇ ਅੱਗੇ ਕਿਹਾ ਕਿ ਜੇ ਸਾਰਥਕ ਕੰਮ ਹੋਣਗੇ ਤਾਂ ਹੀ ਸੱਚਮੁੱਚ ਦੇਸ਼ ਦਾ ਭਲਾ ਹੋਵੇਗਾ।

ਮੌਜੂਦਾ ਤਾਲਾਬੰਦੀ ਨੂੰ 19 ਦਿਨ ਹੋਰ ਵਧਾਉਣ ਦੀ ਘੋਸ਼ਣਾ ਦੌਰਾਨ ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇੱਕ ਵੀ ਕੇਸ ਦੀ ਪਛਾਣ ਤੋਂ ਪਹਿਲਾਂ ਦੇਸ਼ ਨੇ ਵਾਇਰਸ ਖ਼ਿਲਾਫ਼ ਬਚਾਅ ਅਤੇ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਪਹਿਲਾਂ ਭਾਰਤ ਨੇ ਹਵਾਈ ਅੱਡਿਆਂ 'ਤੇ ਕੋਰੋਨਾ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਕਿਹਾ, “ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 100 ਤੱਕ ਪਹੁੰਚਣ ਤੋਂ ਬਹੁਤ ਪਹਿਲਾਂ, ਭਾਰਤ ਨੇ ਵਿਦੇਸ਼ ਤੋਂ ਆਉਣ ਵਾਲੇ ਸਾਰੇ ਲੋਕਾਂ ਲਈ 14 ਦਿਨਾਂ ਦਾ ਏਕਾਂਤਵਾਸ ਲਾਜ਼ਮੀ ਕਰ ਦਿੱਤਾ ਸੀ।”

ETV Bharat Logo

Copyright © 2025 Ushodaya Enterprises Pvt. Ltd., All Rights Reserved.