ਕੋਝੀਕੋਡ: ਏਅਰ ਇੰਡੀਆ ਦਾ ਇੱਕ ਜਹਾਜ਼ ਕੋਝੀਕੋਡ ਹਵਾਈ ਅੱਡੇ 'ਤੇ ਫਿਸਲ ਕੇ ਕਰੀਬ 50 ਫੁੱਟ ਡੁੰਘੀ ਖਾਈ ਵਿੱਚ ਡਿੱਗ ਗਿਆ ਜਿਸ ਤੋਂ ਬਾਅਦ ਜਹਾਜ਼ ਦੇ 2 ਹਿੱਸੇ ਹੋ ਗਏ। ਜਹਾਜ਼ ਵਿੱਚ ਸਵਾਰ 19 ਲੋਕਾਂ ਦੀ ਮੌਤ ਹੋ ਗਈ ਜਦ ਕਿ 122 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਹ ਹਾਦਸਾ ਕਿੰਨਾ ਖ਼ਤਰਨਾਕ ਸੀ।
![ਜਹਾਜ਼ ਹਾਦਸਾ](https://etvbharatimages.akamaized.net/etvbharat/prod-images/8337928_l.jpg)
ਏਅਰ ਇੰਡੀਆ ਐਕਸਪ੍ਰੈਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਸ਼ਾਮ 7:41 'ਤੇ ਹੋਇਆ ਤੇ ਜਦੋਂ ਲੈਂਡਿੰਗ ਹੋਈ ਉਸ ਵੇਲੇ ਅੱਗ ਲੱਗਣ ਦੀ ਕੋਈ ਜਾਣਕਾਰੀ ਨਹੀਂ ਸੀ।
![ਜਹਾਜ਼ ਹਾਦਸਾ](https://etvbharatimages.akamaized.net/etvbharat/prod-images/8337928_yry.jpg)
![ਜਹਾਜ਼ ਹਾਦਸਾ](https://etvbharatimages.akamaized.net/etvbharat/prod-images/8337928_tger.jpg)
ਮ੍ਰਿਤਕਾਂ ਵਿੱਚ ਜਹਾਜ਼ ਦੇ ਦੋਵੇਂ ਪਾਇਲਟ ਸ਼ਾਮਲ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਬੀ 737 ਵੱਲੋਂ ਸੰਚਾਲਿਤ ਦੁਬਈ ਤੋਂ ਉੱਡਿਆ ਜਹਾਜ਼ ਨੰਬਰ IX 1344 ਸ਼ੁੱਕਰਵਾਰ ਨੂੰ ਕੋਝੀਕੋਡ ਵਿੱਚ ਸ਼ਾਮ 7.41 ਵਜੇ ਰਨਵੇ 'ਤੇ ਫਿਸਲ ਗਿਆ। ਲੈਂਡਿੰਗ ਦੇ ਸਮੇਂ ਅੱਗ ਲੱਗਣ ਦੀ ਕੋਈ ਖ਼ਬਰ ਨਹੀਂ ਹੈ।
![ਜਹਾਜ਼ ਹਾਦਸਾ](https://etvbharatimages.akamaized.net/etvbharat/prod-images/8337928_ky.jpg)
![ਜਹਾਜ਼ ਹਾਦਸਾ](https://etvbharatimages.akamaized.net/etvbharat/prod-images/8337928_fte.jpg)
ਮੰਤਰਾਲੇ ਨੇ ਕਿਹਾ, ਜਹਾਜ਼ ਵਿਚ 174 ਯਾਤਰੀ, 10 ਨਾਬਾਲਗ, 2 ਪਾਇਲਟ ਅਤੇ ਚਾਲਕ ਦਲ ਦੇ 5 ਮੈਂਬਰ ਸਨ। ਮੰਤਰਾਲੇ ਨੇ ਕਿਹਾ, 'ਮੁੱਢਲੀ ਜਾਣਕਾਰੀ ਅਨੁਸਾਰ ਬਚਾਅ ਕਾਰਜ ਜਾਰੀ ਹਨ ਅਤੇ ਯਾਤਰੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਅਸੀਂ ਜਲਦੀ ਹੀ ਇਸ ਸਬੰਧ ਵਿਚ ਹੋਰ ਜਾਣਕਾਰੀ ਸਾਂਝੀ ਕਰਾਂਗੇ।' ਬਿਆਨ ਵਿੱਚ ਕਿਹਾ ਗਿਆ ਹੈ, ‘ਦੁਬਈ ਅਤੇ ਸ਼ਾਰਜਾਹ ਵਿੱਚ ਸਹਾਇਤਾ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ।’
![ਜਹਾਜ਼ ਹਾਦਸਾ](https://etvbharatimages.akamaized.net/etvbharat/prod-images/8337928_yry.jpg)
ਡੀਜੀਸੀਏ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਰਨਵੇ -10 ‘ਤੇ ਉਤਰਨ ਤੋਂ ਬਾਅਦ ਨਹੀਂ ਰੁਕਿਆ ਅਤੇ ਰਨਵੇ ਦੇ ਆਖਰੀ ਹਿੱਸੇ ‘ਤੇ ਪਹੁੰਚ ਕੇ ਡੁੰਘੀ ਖਾਈ ਵਿੱਚ ਡਿੱਗਣ ਗਿਆ ਜਿਸ ਤੋਂ ਬਾਅਦ ਜਹਾਜ਼ 2 ਹਿੱਸਿਆਂ ਵਿੱਚ ਟੁੱਟ ਗਿਆ।
![ਜਹਾਜ਼ ਹਾਦਸਾ](https://etvbharatimages.akamaized.net/etvbharat/prod-images/8337928_gdry.jpg)
![ਜਹਾਜ਼ ਹਾਦਸਾ](https://etvbharatimages.akamaized.net/etvbharat/prod-images/8337928_grtgh.jpg)
ਰਾਹਤ ਕਾਰਜਾਂ ਦੀ ਨਿਗਰਾਨੀ ਰੱਖਣ ਲਈ ਇਕ ਆਈਜੀ ਪੱਧਰ ਦਾ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ। ਕੋਝੀਕੋਡ ਤੇ ਮੱਲਾਪੁਰਮ ਜ਼ਿਲ੍ਹਿਆਂ ਦੇ ਅੱਗ ਬੁਝਾਊ ਅਮਲੇ ਦੇ ਅਧਿਕਾਰੀ ਰਾਹਤ ਕਾਰਜਾਂ ਵਿਚ ਲੱਗੇ ਹੋਏ ਹਨ।
![ਜਹਾਜ਼ ਹਾਦਸਾ](https://etvbharatimages.akamaized.net/etvbharat/prod-images/8337928_yg.jpg)
![ਜਹਾਜ਼ ਹਾਦਸਾ](https://etvbharatimages.akamaized.net/etvbharat/prod-images/8337928_te4.jpg)
ਕੋਝੀਕੋਡ ਮੈਡੀਕਲ ਕਾਲਜ ਤੋਂ ਮਿਲੀ ਜਾਣਕਾਰੀ ਅਨੁਸਾਰ ਗੰਭੀਰ ਰੂਪ ਵਿੱਚ ਜ਼ਖਮੀ ਮਰੀਜ਼ਾਂ ਨੂੰ ਉਥੇ ਦਾਖਲ ਕਰਵਾਇਆ ਗਿਆ ਹੈ।
![ਜਹਾਜ਼ ਹਾਦਸਾ](https://etvbharatimages.akamaized.net/etvbharat/prod-images/8337928_fqwr.jpg)
![ਜਹਾਜ਼ ਹਾਦਸਾ](https://etvbharatimages.akamaized.net/etvbharat/prod-images/8337928_htry.jpg)