ਦੇਹਰਾਦੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਅਰ ਗ੍ਰਿਲਜ਼ ਨਾਲ 'Man Vs Wild' ਸ਼ੋਅ ਦੀ ਸ਼ੂਟਿੰਗ ਜਿਮ ਕਾਰਬੇਟ ਪਾਰਕ 'ਚ ਪੂਰੀ ਕੀਤੀ, ਜਿਸ ਤੋਂ ਬਾਅਦ ਕਾਰਬੇਟ ਪਾਰਕ ਸੁਰਖੀਆਂ 'ਚ ਆ ਗਿਆ ਹੈ। ਇੰਨਾ ਹੀ ਨਹੀਂ ਕਾਰਬੇਟ ਪਾਰਕ ਨੂੰ ਲੈ ਕੇ ਲੋਕਾਂ ਦੀ ਦਿਲਚਸਪੀ ਵੀ ਵਧਣ ਲੱਗੀ ਹੈ।
ਉੱਥੇ ਹੀ, ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਸੈਲਾਨੀਆਂ ਦੀ ਗਿਣਤੀ ਵੱਧਣ ਦੀ ਉਮੀਦ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੀਐੱਮ ਮੋਦੀ ਦੇ ਕੇਦਾਰਨਾਥ ਆਉਣ ਤੋਂ ਬਾਅਦ ਮੁਸਾਫ਼ਰਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਅਜਿਹੇ ਵਿੱਚ ਪੀਐੱਮ ਦੇ ਕਾਰਬੇਟ ਪਾਰਕ ਦੇ ਦੌਰੇ ਤੋਂ ਬਾਅਦ ਕਾਰਬੇਟ ਪਾਰਕ ਚ ਵੀ ਲੋਕਾਂ ਦੀ ਗਿਣਤੀ ਵੱਧ ਸਕਦੀ ਹੈ।
ਇਸ ਤੋਂ ਇਲਾਵਾ ਜਿਸ ਧਿਆਨ ਗੁਫ਼ਾ ਬਾਰੇ ਹੁਣ ਤੱਕ ਲੋਕ ਜਾਣਦੇ ਨਹੀਂ ਸਨ, ਉਸਦੀ ਬੁਕਿੰਗ ਲਈ ਲੰਮੀ ਵੇਟਿੰਗ ਚੱਲ ਰਹੀ ਹੈ।
ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਾਰਬੇਟ ਪਾਰਕ 'ਚ ਵੀ ਸੈਲਾਨੀਆਂ ਦੀ ਗਿਣਤੀ ਵੱਧਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਰਬੇਟ ਵਿੱਚ ਚੀਤਿਆਂ ਦੀ ਵੱਧਦੀ ਗਿਣਤੀ ਵੀ ਲੋਕਾਂ ਦੀ ਖਿੱਚ ਦਾ ਕਾਰਨ ਬਣ ਸਕਦੀ ਹੈ। ਪਰ, ਕੇਦਾਰਨਾਥ ਧਾਮ ਅਤੇ ਜਿਮ ਕਾਰਬੇਟ ਪਾਰਕ ਵਿੱਚ ਕਾਫ਼ੀ ਫ਼ਰਕ ਹੈ। ਕਾਰਬੇਟ ਪਾਰਕ ਦੀਆਂ ਆਪਣੀਆਂ ਸੀਮਾਵਾਂ ਹਨ। ਅਜਿਹੇ 'ਚ ਇੱਕ ਮਿੱਥੀ ਹੋਈ ਸਰਹੱਦ ਤੱਕ ਹੀ ਅੰਦਰ ਜਾਣ ਦੀ ਮਨਜ਼ੂਰੀ ਹੈ।