ਨਵੀਂ ਦਿੱਲੀ:ਪਾਕਿਸਤਾਨ ਨੇ ਸ਼ਾਰਦਾ ਪੀਠ ਕੋਰੀਡੋਰ ਨੂੰ ਖੋਲਣ ਦੀ ਮਨਜ਼ੂਰੀ ਦੇ ਦਿੱਤੀ ਹੈ। ਏਐਨਆਈ ਦੇ ਇਕ ਟਵੀਟ ਮੁਤਾਬਿਕ ਪਾਕਿਸਤਾਨੀ ਮੀਡੀਆ ਨੇ ਦੱਸਿਆ ਹੈ ਕਿ ਇੱਥੇ ਦੀ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਸ਼ਾਰਦਾ ਪੀਠ ਕੋਰੀਡੋਰ ਖੋਲ ਦਿੱਤਾ ਜਾਵੇਗਾ।
Pakistan media: Pakistan gives green signal for the opening of Sharda Peeth Corridor. pic.twitter.com/gTWSjnoL47
— ANI (@ANI) March 25, 2019 " class="align-text-top noRightClick twitterSection" data="
">Pakistan media: Pakistan gives green signal for the opening of Sharda Peeth Corridor. pic.twitter.com/gTWSjnoL47
— ANI (@ANI) March 25, 2019Pakistan media: Pakistan gives green signal for the opening of Sharda Peeth Corridor. pic.twitter.com/gTWSjnoL47
— ANI (@ANI) March 25, 2019
ਦੱਸਣਯੋਗ ਹੈ ਕਿ ਕਸ਼ਮੀਰੀ ਪੰਡਿਤ ਕਾਫ਼ੀ ਲੰਬੇ ਸਮੇਂ ਤੋਂ ਸ਼ਾਰਦਾ ਪੀਠ ਖੋਲਨ ਦੀ ਮੰਗ ਕਰ ਰਹੇ ਸਨ।ਇਹ ਮੰਦਿਰ ਪਾਕਿਸਤਾਨ ਦੇ ਹਿੱਸੇ ਵਾਲੇ ਕਸ਼ਮੀਰ 'ਚ ਬਣਿਆ ਹੋਇਆ ਹੈ।ਇਕ ਰਿਪੋਰਟ ਦੇ ਮੁਤਾਬਿਕ ਭਾਰਤੀ ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਿਕ ਕੁਪੜਾਵਾਸ ਤੋਂ 22 ਕਿਲੋਮੀਟਰ ਦੂਰ ਪਾਕਿਸਤਾਨ ਦੇ ਹਿੱਸੇ ਵਾਲੇ ਕਸ਼ਮੀਰ 'ਚ ਸਿਥਿਤ ਸ਼ਾਰਦਾ ਪੀਠ ਦੇ ਲਈ ਕੋਰੀਡੋਰ ਬਣਵਾਉਣ 'ਤੇ ਵਿਚਾਰ ਚੱਲ ਰਿਹਾ ਹੈ।ਭਾਰਤ ਸਰਕਾਰ ਇਸ ਮਾਮਲੇ 'ਚ ਕਈ ਪੱਤਰ ਪਾਕਿਸਤਾਨ ਨੂੰ ਲਿਖ ਚੁੱਕੀ ਹੈ।
ਜ਼ਿਕਰਯੋਗ ਹੈ ਕਿ 70 ਸਾਲਾਂ 'ਚ ਕਿਸੇ ਵੀ ਹਿੰਦੂ ਨੂੰ ਇਸ ਮੰਦਰ 'ਚ ਜਾਣ ਦੀ ਮਨਜੂਰੀ ਨਹੀਂ ਮਿਲੀ।ਇਹ ਮੰਦਰ ਹਿੰਦੂਆਂ ਦਾ 5 ਹਜ਼ਾਰ ਸਾਲ ਪੁਰਾਨਾ ਮੰਦਿਰ ਹੈ।ਜਿਸ ਦੀਆਂ ਕਈ ਮਾਨਤਾਵਾਂ ਪ੍ਰਚਿੱਲਤ ਹਨ। 1947 ਤੱਕ ਲੋਕ ਇਸ ਮੰਦਰ 'ਚ ਦਰਸ਼ਨ ਕਰਨ ਜਾਂਦੇ ਸਨ। ਪਰ ਉਸ ਤੋਂ ਬਾਅਦ ਇਸ ਮੰਦਰ 'ਚ ਜਾਣਾ ਔਖਾ ਹੋ ਗਿਆ।