ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਕੁਝ ਅਧਿਕਾਰੀਆਂ ਨੇ ਈਵੀਐਮ ਅਣਅਧਿਕਾਰਤ ਤੌਰ 'ਤੇ ਜਾਣ ਦੀ ਕੋਸ਼ਿਸ਼ ਕੀਤੀ ਹੈ। ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ।
ਸੰਜੇ ਸਿੰਘ ਨੇ ਕਿਹਾ ਕਿ ਈਵੀਐਮ ਸੀਲ ਕਰਨ ਤੋਂ ਬਾਅਦ ਸਿੱਧੇ ਸਟਰਾਂਗ ਰੂਮ ਵਿੱਚ ਭੇਜੀਆਂ ਜਾਂਦੀਆਂ ਹਨ ਪਰ ਅਧਿਕਾਰੀਆਂ ਨੂੰ ਈਵੀਐਮ ਕਿਵੇਂ ਮਿਲੀਆਂ।
ਸੰਜੇ ਸਿੰਘ ਨੇ ਆਪਣੇ ਫ਼ੋਨ ਤੇ ਇੱਕ ਵੀਡੀਓ ਵਿਖਾਇਆ ਜਿਸ ਵਿੱਚ ਇੱਕ ਚੋਣ ਅਧਿਕਾਰੀ ਡੀਟੀਸੀ ਦੀ ਬੱਸ ਵਿੱਚ ਹੱਥ ਵਿੱਚ ਈਵੀਐਮ ਲਈ ਵਿਖਾਈ ਦੇ ਰਿਹਾ ਹੈ। ਸੰਜੇ ਸਿੰਘ ਨੇ ਦੱਸਿਆ ਕਿ ਇਹ ਬਰਦਪੁਰ ਦੇ ਸ਼ਾਂਤੀ ਨਿਕੇਤਨ ਦਾ ਵੀਡੀਓ ਹੈ ਜਿੱਥੇ ਲੋਕਾਂ ਨੇ ਅਧਿਕਾਰੀ ਨੂੰ ਈਵੀਐਮ ਦੇ ਨਾਲ ਫੜ੍ਹਿਆ ਹੈ। ਇਹੋ ਜਿਹੀ ਹੋਰ ਜਾਣਕਾਰੀ ਪੂਰਬੀ ਦਿੱਲੀ ਦੇ ਸ਼ਹਦਰਾ ਅਤੇ ਵਿਸ਼ਵਾਸ ਨਗਰ ਤੋਂ ਮਿਲੀ ਹੈ।
'ਆਪ' ਨੇਤਾ ਨੇ ਕਿਹਾ ਕਿ ਇਹ ਵੱਡੀ ਘਟਨਾ ਹੈ ਜੋ ਸਾਹਮਣੇ ਆਈ ਹੈ। ਇਸ ਬਾਰੇ ਚੋਣ ਕਮਿਸ਼ਨ ਨੂੰ ਸੂਚਿਤ ਕੀਤਾ ਜਾਵੇਗਾ।