ETV Bharat / bharat

ਹੋਰਾਂ ਤੋਂ ਵਖਰੇ ਹਨ ਇਹ ਕੈਂਸਰ ਦੇ ਡਾਕਟਰ - ਬਰੂਆ ਕੈਂਸਰ ਇੰਸਟੀਚਿਊਟ

ਡਾ. ਕੰਨਨ ਨੇ ਸਿਲਚਰ ਦੇ ਮੇਹਰਪੁਰ ਦੇ ਕਾਸਰ ਕੈਂਸਰ ਹਸਪਤਾਲ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਜਦੋਂ ਉਹ ਚੇਨਈ ਵਿੱਚ ਕੰਮ ਕਰ ਰਹੇ ਸਨ, ਤਾਂ ਉਸ ਵੇਲੇ ਉਨ੍ਹਾਂ ਕਾਸਰ ਕੈਂਸਰ ਹਸਪਤਾਲ ਬਾਰੇ ਸੁਣਿਆ ਸੀ।

ਹੋਰਾਂ ਤੋਂ ਵਖਰੇ ਹਨ ਇਹ ਕੈਂਸਰ ਦੇ ਡਾਕਟਰ
ਹੋਰਾਂ ਤੋਂ ਵਖਰੇ ਹਨ ਇਹ ਕੈਂਸਰ ਦੇ ਡਾਕਟਰ
author img

By

Published : Oct 5, 2020, 11:53 AM IST

ਅਸਾਮ: ਡਾ. ਰਵੀ ਕੰਨਨ ਇੱਕ ਕੈਂਸਰ ਦੇ ਮਾਹਰ ਡਾਕਟਰ ਹਨ। ਉਨ੍ਹਾਂ ਦੀ ਸੇਵਾ ਨੂੰ ਉਨ੍ਹਾਂ ਦੇ ਮਰੀਜ਼ ਪ੍ਰਮਾਤਮਾ ਦੇ ਪਿਆਰ ਵਜੋਂ ਵੇਖਦੇ ਹਨ। ਡਾ. ਰਵੀ ਕੰਨਨ ਦੱਖਣ ਭਾਰਤ ਦੇ ਇੱਕ ਕੈਂਸਰ ਮਾਹਰ ਹਨ। ਉਹ ਸਾਲ 2007 ਵਿੱਚ ਅਸਾਮ ਪਹੁੰਚੇ।

ਡਾ. ਕੰਨਨ ਨੇ ਸਿਲਚਰ ਦੇ ਮੇਹਰਪੁਰ ਦੇ ਕਾਸਰ ਕੈਂਸਰ ਹਸਪਤਾਲ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਜਦੋਂ ਉਹ ਚੇਨਈ ਵਿੱਚ ਕੰਮ ਕਰ ਰਹੇ ਸਨ, ਤਾਂ ਉਸ ਵੇਲੇ ਉਨ੍ਹਾਂ ਕਾਸਰ ਕੈਂਸਰ ਹਸਪਤਾਲ ਬਾਰੇ ਸੁਣਿਆ ਸੀ। ਜਦੋਂ ਕਾਸਰ ਕੈਂਸਰ ਹਸਪਤਾਲ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਹਾਂ-ਪੱਖੀ ਹੁੰਗਾਰਾ ਦਿੱਤਾ। ਹਾਲਾਂਕਿ, ਉਨ੍ਹਾਂ ਦੇ ਪਰਿਵਾਰ ਲਈ ਅਸਾਮ ਦਹਿਸ਼ਤ ਅਤੇ ਹੜ੍ਹ ਦੀ ਧਰਤੀ ਸੀ।

ਹੋਰਾਂ ਤੋਂ ਵਖਰੇ ਹਨ ਇਹ ਕੈਂਸਰ ਦੇ ਡਾਕਟਰ

ਡਾ. ਰਵੀ ਕੰਨਨ ਨੇ ਕਿਹਾ, "ਮੈਂ ਚੇਨਈ ਵਿੱਚ ਕੰਮ ਕਰ ਰਿਹਾ ਸੀ। ਜਦੋਂ ਮੈਂ ਸਾਲ 2007 ਵਿੱਚ ਇਥੇ ਆਇਆ ਸੀ, ਤਾਂ ਉਨ੍ਹਾਂ ਦਿਨਾਂ ਵਿੱਚ ਕਾਸਰ ਵਿੱਚ ਕੈਂਸਰ ਦੇ ਇਲਾਜ ਲਈ ਕੋਈ ਸਹੂਲਤ ਨਹੀਂ ਸੀ। ਗੁਹਾਟੀ ਵਿੱਚ ਸਿਰਫ ਡਾ. ਬੀ. ਬਰੂਆ ਕੈਂਸਰ ਇੰਸਟੀਚਿਊਟ ਸੀ। ਸਿਲਚਰ ਤੋਂ ਗੁਹਾਟੀ ਜਾਣ ਵਿੱਚ ਬਹੁਤ ਮੁਸ਼ਕਲ ਆਉਂਦੀ ਸੀ।"

ਉਨ੍ਹਾਂ ਦੇ ਪਰਿਵਾਰ ਨੇ ਹਾਲਾਂਕਿ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਡਾ. ਕੰਨਨ 2007 'ਚ ਅਸਾਮ ਪਹੁੰਚੇ ਤੇ ਕਾਸਰ ਕੈਂਸਰ ਹਸਪਤਾਲ ਲਈ ਕੰਮ ਕਰਨਾ ਸ਼ੁਰੂ ਕੀਤਾ। ਡਾ. ਕੰਨਨ ਹੁਣ ਤੱਕ 70 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਇਲਾਜ ਕਰ ਚੁੱਕੇ ਹਨ। ਉਨ੍ਹਾਂ ਨੇ ਨਾ ਸਿਰਫ ਆਪਣੇ ਬਹੁਤ ਸਾਰੇ ਮਰੀਜ਼ਾਂ ਨੂੰ ਜੀਵਨ ਦਿੱਤਾ, ਬਲਕਿ ਇਸ ਜਾਨਲੇਵਾ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਜਿਊਣ ਦਾ ਭਰੋਸਾ ਵੀ ਦਿੱਤਾ।

ਡਾ. ਰਵੀ ਕੰਨਨ ਨੇ ਕਿਹਾ, "ਬਰਾਕ ਘਾਟੀ ਦੇ ਆਮ ਲੋਕ ਇੱਕ ਸੁਸਾਇਟੀ ਬਣਾਉਣ ਲਈ ਇਕੱਠੇ ਹੋਏ ਅਤੇ ਸਾਂਝੇ ਤੌਰ 'ਤੇ ਇਸ ਹਸਪਤਾਲ ਦੀ ਸਥਾਪਨਾ ਕੀਤੀ। ਦੁਨੀਆ ਵਿੱਚ ਅਜਿਹੀਆਂ ਬਹੁਤ ਘੱਟ ਉਦਾਹਰਣਾਂ ਹਨ ਜਿਥੇ ਆਮ ਲੋਕਾਂ ਨੇ ਇਨ੍ਹੀ ਵੱਡੀ ਸੰਸਥਾ ਬਣਾਈ ਹੋਵੇ। ਸ਼ੁਰੂ ਵਿੱਚ ਸਾਡੀ ਟੀਮ ਵਿੱਚ ਸਿਰਫ 23 ਵਿਅਕਤੀ ਸੀ ਅਤੇ 20 ਬਿਸਤਰੇ ਸਨ, ਪਰ ਹੌਲੀ ਹੌਲੀ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਅਤੇ ਹੁਣ ਸਾਡੇ ਕੋਲ 150 ਮੈਂਬਰੀ ਟੀਮ ਹੈ। ਇਹ ਇੱਕ ਸ਼ਾਨਦਾਰ ਟੀਮ ਹੈ। ਇੱਕ ਆਦਮੀ ਕੁਝ ਵੀ ਨਹੀਂ ਕਰ ਸਕਦਾ ਸੀ ਜੋ ਕੁਝ ਵੀ ਹੋਇਆ ਉਹ ਟੀਮ ਦੇ ਕਾਰਨ ਹੋਇਆ। ਡਾਕਟਰ, ਨਰਸ, ਟੈਕਨੀਸ਼ੀਅਨ, ਸਫਾਈ ਕਾਮੇ ਸਾਰਿਆਂ ਨੇ ਕੰਮ ਕੀਤਾ। ਇਸ ਟੀਮ ਦੇ ਹਰੇਕ ਮੈਂਬਰ ਦੀ ਕੋਸ਼ਿਸ਼ ਦਾ ਬਹੁਤ ਮਹੱਤਵ ਹੈ।"

ਇਲਾਜ ਖਰਚਿਆਂ ਦੀ ਗਰਾਂਟ ਤੋਂ ਇਲਾਵਾ, ਕਾਸਰ ਕੈਂਸਰ ਹਸਪਤਾਲ ਦੀ ਜੋ ਵਿਸ਼ੇਸ਼ਤਾ ਹੈ ਉਹ ਹੈ ਇਲਾਜ ਤੋਂ ਬਾਅਦ ਦੀ ਦੇਖਭਾਲ ਸਹਾਇਕ ਸਟਾਫ ਅਤੇ ਸਿਹਤ ਕਰਮਚਾਰੀ ਹਰੇਕ ਮਰੀਜ਼ ਦੇ ਚੱਲ ਰਹੇ ਇਲਾਜ 'ਤੇ ਨਜ਼ਰ ਰੱਖਦੇ ਹਨ ਤਾਂ ਜੋ ਜਾਂਚ ਦੀ ਤੈਅ ਤਰੀਖ਼ ਨੂੰ ਉਹ ਕਿਸੇ ਵੀ ਜਾਂਚ ਤੋਂ ਬਚਿਆ ਨਾ ਰਹਿ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.