ਝਾਰਖੰਡ: ਦੇਵਘਰ ਹਿੰਦੂ ਧਰਮ ਦੇ ਪਵਿੱਤਰ ਸਥਾਨਾਂ ਵਿਚੋਂ ਇਕ ਹੈ, ਜਿੱਥੇ ਸਾਉਣ ਮਹੀਨੇ ਦੌਰਾਣ Single use ਪਲਾਸਟਿਕ ਦਾ ਇੱਕ ਤਰ੍ਹਾਂ ਦਾ ਹੜ੍ਹ ਆ ਜਾਂਦਾ ਹੈ। ਸਾਉਣ ਦੇ ਮਹੀਨੇ ਦੌਰਾਨ ਜਦੋਂ ਸ਼ਰਧਾਲੂਆਂ ਦੀ ਗਿਣਤੀ ਵਧਣ ਲੱਗੀ ਤਾਂ ਦੇਵਘਰ ਦੇ ਇੱਕ ਪੁਜਾਰੀ ਨੇ ਲੋਕਾਂ ਨੂੰ ਪਲਾਸਟਿਕ ਦੀ ਦੁਰਵਰਤੋਂ ਦੇ ਖ਼ਤਰਿਆਂ ਬਾਰੇ ਜਾਗਰੂਕ ਕਰਨਾ ਸ਼ੁਰੂ ਕਰ ਕੀਤਾ।
ਝਾਰਖੰਡ ਸਰਕਾਰ ਨੇ ਸਾਲ 2017 ਵਿਚ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਲਾਈ ਸੀ, ਇਸ ਦੇ ਬਾਵਜੂਦ ਲੋਕ ਅੰਨ੍ਹੇਵਾਹ ਪਲਾਸਟਿਕ ਦੀ ਵਰਤੋਂ ਕਰਦੇ ਰਹੇ। ਹਾਲਾਂਕਿ, ਇਸ ਪੁਜਾਰੀ ਨੇ ਬੀੜਾ ਚੁੱਕਿਆ ਤੇ ਸ਼ਹਿਰ ਦੇ ਲੋਕਾਂ ਨੂੰ ਪਲਾਸਟਿਕ ਦੇ ਪ੍ਰਦੂਸ਼ਣ ਤੋਂ ਛੁਟਕਾਰਾ ਪਾਉਣ ਲਈ ਮਦਦ ਦੀ ਪਹਿਲ ਕੀਤੀ।
ਇਸ ਸਬੰਧੀ ਮਹੇਸ਼ ਪੰਡਿਤ ਨੇ ਕਿਹਾ ਕਿ ਉਹ ਸਰਕਾਰ ਦੀ ਮਦਦ ਨਾਲ ਪਲਾਸਟਿਕ ਦੀ ਵਰਤੋਂ ਨੂੰ ਰੋਕ ਸਕਦੇ ਹਨ। ਸਰਕਾਰ ਨੂੰ ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸਾਡੇ ਦੇਸ਼ ਵਿੱਚ, ਲੋਕ ਵਿਕਾਸ, ਵਾਤਾਵਰਣ ਦੀ ਸੁਰੱਖਿਆ ਬਾਰੇ ਨਹੀਂ ਸਮਝ ਰਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ।
ਦੱਸ ਦਈਏ, ਮਹੇਸ਼ ਪੰਡਿਤ ਨੇ ਸ਼ਹਿਰ ਵਿੱਚ ਜਾਗਰੂਕਤਾ ਫੈਲਾਉਣ ਲਈ ਆਪਣੀ ਮੋਟਰ ਸਾਈਕਲ 'ਤੇ ਸਲੋਗਨ ਬੋਰਡ ਲਾਇਆ ਤੇ ਪੂਰੇ ਸ਼ਹਿਰ ਵਿੱਚ ਜਾਗਰੂਕਤਾ ਫੈਲਾਈ। ਮਹੇਸ਼ ਪੰਡਿਤ ਨੇ ਤਿੰਨ ਸਾਲ ਪਹਿਲਾਂ ਇਸ ਮੁਹਿੰਮ ਦੀ ਅਗਵਾਈ ਕੀਤੀ ਸੀ। ਇਸ ਤੋਂ ਬਾਅਦ ਸਥਾਨਕ ਲੋਕ, ਹੌਲੀ ਹੌਲੀ ਉਨ੍ਹਾਂ ਦੀ ਗੱਲ ਸਮਝਣ ਲੱਗ ਪਏ ਤੇ ਪਲਾਸਟਿਕ ਦੀ ਵਰਤੋਂ ਪਹਿਲਾਂ ਨਾਲੋਂ ਘੱਟ ਕਰਨ ਲੱਗ ਗਏ।
ਮਹੇਸ਼ ਪੰਡਿਤ ਨੇ ਤਿੰਨ ਸਾਲ ਪਹਿਲਾਂ ਇਸ ਮੁਹਿੰਮ ਦੀ ਅਗਵਾਈ ਕੀਤੀ ਸੀ। ਇਸ ਤੋਂ ਬਾਅਦ ਸਥਾਨਕ ਲੋਕ, ਹੌਲੀ ਹੌਲੀ ਉਨ੍ਹਾਂ ਦੀ ਗੱਲ ਸਮਝਣ ਲੱਗ ਪਏ ਤੇ ਪਲਾਸਟਿਕ ਦੀ ਵਰਤੋਂ ਪਹਿਲਾਂ ਨਾਲੋਂ ਘੱਟ ਕਰਨ ਲੱਗ ਗਏ।