ਮੰਗਲੁਰੂ : ਭਾਰਤ ਇੱਕ ਹਿੱਸੇ ਤੋਂ ਦੂਜੇ ਹਿੱਸੇ 'ਚ ਆਪਣੀ ਵਿਭਿੰਨਤਾ ਲਈ ਜਾਣਿਆ ਜਾਂਦਾ ਹੈ। ਇੱਥੇ ਭਾਸ਼ਾ, ਸੱਭਿਆਚਾਰ, ਪਹਿਰਾਵਾ ਤੇ ਭੋਜਨ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਖ਼ਾਸੀਅਤ ਸ਼ਾਮਲ ਹਨ। ਇਨ੍ਹਾਂ ਤੋਂ ਆਕਰਸ਼ਤ ਹੋ ਕੇ, ਦੱਖਣੀ ਫਰਾਂਸ ਦਾ ਮਿਸ਼ੇਲ ਬੈਪਟਿਸਟ ਪਿਛਲੇ ਤਿੰਨ ਸਾਲਾਂ ਤੋਂ ਭਾਰਤ ਆ ਰਿਹਾ ਹੈ। ਮਿਸ਼ੇਲ ਕਰਨਾਟਕ ਦੇ ਮੰਗਲੁਰੂ ਜ਼ਿਲ੍ਹੇ ਦੇ ਬੈਲਥਾਂਗਦੀ ਤਾਲੁਕ 'ਚ ਮੁੰਡਾ ਜੀ ਵਿੱਚ ਰਹਿ ਰਿਹਾ ਹੈ। ਉਹ ਇਥੋਂ ਦੇ ਵਸਨੀਕਾਂ ਨਾਲ ਪਿਆਰ ਹੈ ਅਤੇ ਇਹ ਆਕਰਸ਼ਣ ਉਸ ਨੂੰ ਇੱਥੇ ਰਹਿਣ ਲਈ ਮਜਬੂਰ ਕਰਦਾ ਹੈ।
26 ਸਾਲਾ ਮਿਸ਼ੇਲ ਬੈਪਟਿਸਟ ਭਾਰਤੀ ਸੰਸਕ੍ਰਿਤੀ ਨੂੰ ਬੇਹਦ ਪਸੰਦ ਕਰਦਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਇੱਥੇ ਆ ਰਿਹਾ ਹੈ, ਪਰ ਲੌਕਡਾਊਨ ਤੋਂ ਬਾਅਦ ਉਹ ਇੱਥੇ ਹੀ ਰਹਿ ਰਹੇ ਹਨ। ਉਹ ਇੱਥੇ ਕੰਨੜ ਸਿੱਖ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਲੋਕਾਂ ਨਾਲ ਘੁੰਮਣਾ, ਡਰਮ ਵਜਾਉਣਾ,ਟ੍ਰੈਕਿੰਗ ਕਰਨਾ, ਘੁੰਮਣਾ, ਲੋਕਾਂ ਅਤੇ ਪਸ਼ੂ-ਪੰਛੀਆਂ ਬਾਰੇ ਜਾਣਕਾਰੀ ਹਾਸਲ ਕਰਨਾ ਵੀ ਪਸੰਦ ਹੈ।
ਲੌਕਡਾਊਨ ਦੇ ਦੌਰਾਨ ਬੈਪਟਿਸਟ ਨੇ ਸਥਾਨਕ ਪਸ਼ੂ ਪੰਛੀਆਂ ਉੱਤੇ ਅਧਿਐਨ ਕੀਤਾ। ਦਿਲਚਸਪ ਗੱਲ ਇਹ ਹੈ ਕਿ ਸਥਾਨਕ ਲੋਕ ਮਿਸ਼ੇਲ ਨੂੰ ਕੰਨੜ ਭਾਸ਼ਾ ਸਿੱਖਣ ਤੇ ਭਾਰਤ ਸੰਸਕ੍ਰਿਤੀ ਬਾਰੇ ਅਧਿਐਨ ਲਈ ਉਸ ਦੀ ਮਦਦ ਕਰ ਰਹੇ ਹਨ।
ਮਿਸ਼ੇਲ ਦੱਸਦੇ ਹਨ ਕਿ ਉਨ੍ਹਾਂ ਨੂੰ ਭਾਰਤ ਬੇਹਦ ਪਸੰਦ ਹੈ। ਉਨ੍ਹਾਂ ਨੂੰ ਇਥੋਂ ਦੀ ਭਾਸ਼ਾ ਸਿੱਖਣਾ ਵੀ ਪਸੰਦ ਹੈ। ਪਿਛਲੇ ਤਿੰਨ ਸਾਲਾਂ ਤੋਂ ਉਹ ਕੰਨੜ ਸਿੱਖ ਰਹੇ ਹਨ। ਹੁਣ ਉਹ ਬਹੁਤ ਵਧੀਆ ਢੰਗ ਨਾਲ ਕੰਨੜ ਬੋਲ ਲੈਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਤੁਲੂ, ਹਿੰਦੀ, ਤਾਮਿਲ ਭਾਸ਼ਾਵਾਂ ਵੀ ਆਉਂਦੀਆਂ ਹਨ।