ਝੱਜਰ: ਕਿਸਾਨ ਅੰਦੋਲਨ ਦੌਰਾਨ ਟਿਕਰੀ ਬਾਰਡਰ ਉੱਤੇ ਲਗਾਤਾਰ ਕਿਸਾਨਾਂ ਦੀ ਮੌਤ ਹੋ ਰਹੀ ਹੈ। ਐਤਵਾਰ ਨੂੰ ਦੋ ਹੋਰ ਕਿਸਾਨਾਂ ਦੀ ਮੌਤ ਹੋ ਗਈ ਹੈ। ਇੱਕ ਪੰਜਾਬ ਦੇ ਕਿਸਾਨ ਦੀ ਮੌਤ ਹੋਈ ਹੈ ਤੇ ਦੂਜੀ ਜੀਂਦ ਦੇ ਕਿਸਾਨ ਦੀ ਮੌਤ ਹੋਈ ਹੈ। ਜੀਂਦ ਦੇ ਕਿਸਾਨ ਨੇ ਫ਼ਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ ਤੇ ਪੰਜਾਬ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਪੰਜਾਬ ਦੇ ਕਿਸਾਨ ਦੀ ਪਹਿਚਾਹਣ ਸੁਖਮਿੰਦਰ ਸਿੰਘ ਦੇ ਰੂਪ ਵਜੋਂ ਹੋਈ ਹੈ। ਸੁਖਮਿੰਦਰ ਸਿੰਘ ਪੰਜਾਬ ਮੋਗਾ ਜ਼ਿਲ੍ਹੇ ਦੇ ਪਿੰਡ ਦੂਰਕੋਟ ਦਾ ਵਾਸੀ ਸੀ। ਉਨ੍ਹਾਂ ਦੀ ਉਮਰ 60 ਸਾਲ ਸੀ। ਪੁਲਿਸ ਨੇ ਸੁਖਮਿੰਦਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜੀਂਦ ਦੇ ਕਿਸਾਨ ਦੀ ਪਛਾਣ ਕਰਮਵੀਰ ਸਿੰਘ ਦੇ ਰੂਪ ਵਿੱਚ ਹੋਈ ਹੈ। ਉਹ ਜੀਂਦ ਜ਼ਿਲ੍ਹੇ ਦੇ ਸਿੰਗੋਵਾਲ ਪਿੰਡ ਦਾ ਵਾਸੀ ਸੀ। ਉਨ੍ਹਾਂ ਦੀ ਉਮਰ 52 ਸਾਲ ਸੀ ਤੇ ਉਹ ਲੰਘੀ ਰਾਤ ਨੂੰ ਹੀ ਟਿਕਰੀ ਬਾਰਡਰ ਉੱਤੇ ਪਹੁੰਚੇ ਸੀ। ਸਰਕਾਰ ਦੇ ਅੜੀਅਲ ਰਵਈਏ ਤੋਂ ਦੁਖੀ ਹੋ ਕੇ ਕਰਮਵੀਰ ਨੇ ਨਵੇਂ ਬੱਸ ਸਟੈਂਡ ਦੇ ਕੋਲ ਰੁੱਖ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
ਕਰਮਵੀਰ ਸਿੰਘ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਸੁਸਾਈਡ ਨੋਟ ਲਿਖਿਆ ਸੀ, ਜਿਸ ਵਿੱਚ ਉਨ੍ਹਾਂ ਨੇ ਸਰਕਾਰ ਉੱਤੇ ਤਰੀਖ ਉੱਤੇ ਤਾਰੀਖ ਦੇਣ ਦਾ ਆਰੋਪ ਲਗਾਇਆ ਹੈ। ਕਰਮਵੀਰ ਸਿੰਘ ਦੀਆਂ 3 ਧੀਆਂ ਹਨ। ਇੱਕ ਦਾ ਵਿਆਹ ਹੋ ਗਿਆ ਹੈ ਤੇ ਦੋ ਕੁਆਰੀਆਂ ਹਨ।