ETV Bharat / bharat

ਕਿਸਾਨ ਬਿੱਲ ਨੂੰ ਲੈ ਕੇ ਹੰਗਾਮਾ ਕਾਰਨ ਵਾਲੇ 8 ਸਾਂਸਦ ਰਾਜ ਸਭਾ ਤੋਂ ਮੁਅੱਤਲ - farmers bill

ਰਾਜ ਸਭਾ ਵਿੱਚ ਐਤਵਾਰ ਨੂੰ ਕਿਸਾਨ ਬਿੱਲ ਨੂੰ ਲੈ ਕੇ ਹੰਗਾਮਾ ਕਾਰਨ ਵਾਲੇ 8 ਵਿਰੋਧੀ ਸੰਸਦ ਮੈਂਬਰਾਂ ਨੂੰ ਸੋਮਵਾਰ ਨੂੰ ਸੰਸਦ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਵਿਰੋਧੀ ਧਿਰ ਵੱਲੋਂ ਉਪ ਸਭਾਪਤੀ ਦੇ ਵਿਰੋਧ 'ਚ ਪੇਸ਼ ਮਤਾ ਵੀ ਰੱਦ ਕਰ ਦਿੱਤਾ ਗਿਆ।

ਕਿਸਾਨ ਬਿੱਲ ਨੂੰ ਲੈ ਕੇ ਹੰਗਾਮਾ ਕਾਰਨ ਵਾਲੇ 8 ਸਾਂਸਦ ਰਾਜ ਸਭਾ ਤੋਂ ਮੁਅੱਤਲ

author img

By

Published : Sep 21, 2020, 12:32 PM IST

ਨਵੀਂ ਦਿੱਲੀ: ਕਿਸਾਨ ਬਿੱਲ ਨੂੰ ਲੈ ਕੇ ਐਤਵਾਰ ਨੂੰ ਰਾਜ ਸਭਾ ਵਿੱਚ ਹੋਏ ਹੰਗਾਮੇ ਕਾਰਨ ਤ੍ਰਿਣਮੂਲ ਕਾਂਗਰਸ ਦੇ ਡੇਰੇਕ ਓ ਬਰਾਇਨ ਸਮੇਤ 8 ਵਿਰੋਧੀ ਸੰਸਦ ਮੈਂਬਰਾਂ ਨੂੰ ਸੋਮਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਵਿਰੋਧੀ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ। ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਵਿੱਚ ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬਰਾਇਨ, ਸੰਜੇ ਸਿੰਘ, ਡੋਲਾ ਸੇਨ, ਰਾਜੀਵ ਸਾਟਵ ਸ਼ਾਮਲ ਹਨ।

ਰਾਜ ਸਭਾ ਦੇ ਸਭਾਪਤੀ ਵੈਂਕਈਆ ਨਾਇਡੂ ਨੇ ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬਰਾਇਨ ਦਾ ਨਾਂਅ ਲਿਆ ਅਤੇ ਉਨ੍ਹਾਂ ਨੂੰ ਸਦਨ ਤੋਂ ਬਾਹਰ ਜਾਣ ਲਈ ਕਿਹਾ। ਵਿਰੋਧੀ ਧਿਰ ਵੱਲੋਂ ਉਪ ਸਭਾਪਤੀ ਦੇ ਵਿਰੋਧ 'ਚ ਪੇਸ਼ ਮਤਾ ਵੀ ਰੱਦ ਕਰ ਦਿੱਤਾ ਗਿਆ। ਦੂਜੇ ਪਾਸੇ ਮੁਅੱਤਲ ਹੋਣ ਤੋਂ ਬਾਅਦ ਵੀ ਵਿਰੋਧੀ ਸਾਂਸਦ ਸਦਨ ਤੋਂ ਬਾਹਰ ਜਾਣ ਨੂੰ ਤਿਆਰ ਨਹੀਂ ਸਨ।

ਕਿਸਾਨ ਬਿੱਲ ਨੂੰ ਲੈ ਕੇ ਹੰਗਾਮਾ ਕਾਰਨ ਵਾਲੇ 8 ਸਾਂਸਦ ਰਾਜ ਸਭਾ ਤੋਂ ਮੁਅੱਤਲ

ਰਾਜ ਸਭਾ ਦੇ ਸਭਾਪਤੀ ਨੇ ਕਿਹਾ ਕਿ ਮੈਨੂੰ ਉਸ ਕਾਰਨ ਦੁੱਖ ਹੋਇਆ, ਜੋ ਕੱਲ੍ਹ ਇਥੇ ਹੋਇਆ ਸੀ। ਰਾਜ ਸਭਾ ਲਈ ਇਹ ਮਾੜਾ ਦਿਨ ਸੀ। ਕੁਝ ਮੈਂਬਰਾਂ ਨੇ ਉਪ ਚੇਅਰਮੈਨ ਉੱਤੇ ਕਾਗਜ਼ ਸੁੱਟੇ। ਡਿਪਟੀ ਚੇਅਰਮੈਨ ਸਭਾਪਤੀ ਮੁਤਾਬਕ ਉਨ੍ਹਾਂ ਲਈ ਗਲਤ ਸ਼ਬਦਵਲੀ ਦੀਵੀ ਵਰਤੋਂ ਕੀਤੀ ਗਈ ਹੈ। ਨਾਇਡੂ ਨੇ ਕਿਹਾ ਕਿ ਸਦਨ ਵਿੱਚ ਮਾਈਕ ਨੂੰ ਤੋੜਨਾ ਅਸਵੀਕਾਰਨਯੋਗ ਅਤੇ ਨਿੰਦਣਯੋਗ ਹੈ।

ਇਨ੍ਹਾਂ ਸੰਸਦ ਮੈਂਬਰਾਂ ਨੂੰ ਕੀਤਾ ਗਿਆ ਮੁਅੱਤਲ

  • ਡੇਰੇਕ ਓ ਬ੍ਰਾਇਨ (ਤ੍ਰਿਣਮੂਲ ਕਾਂਗਰਸ)
  • ਸੰਜੇ ਸਿੰਘ (ਆਪ)
  • ਰਾਜੀਵ ਸਾਟਵ (ਕਾਂਗਰਸ)
  • ਕੇ.ਕੇ. ਰਾਗੇਸ਼ (ਸੀਪੀਐਮ)
  • ਸੈਇਦ ਨਾਸਿਰ ਹੁਸੈਨ (ਕਾਂਗਰਸ)
  • ਰਿਪੁਨ ਬੋਰਾ (ਕਾਂਗਰਸ)
  • ਡੋਲਾ ਸੇਨ (ਤ੍ਰਿਣਮੂਲ ਕਾਂਗਰਸ)
  • ਇਲਾਮਰਮ ਕਰੀਮ (ਸੀਪੀਐਮ)

ETV Bharat Logo

Copyright © 2025 Ushodaya Enterprises Pvt. Ltd., All Rights Reserved.