ਨਵੀਂ ਦਿੱਲੀ: ਸਰਕਾਰੀ ਟੈਲੀਕਾਮ ਕੰਪਨੀ ਦੇ ਚੇਅਰਮੈਨ ਅਤੇ ਐਮਡੀ ਪੀ ਕੇ ਪੁਰਵਾਰ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਐਸਐਨਐਲ ਦੇ ਲਗਭਗ 75,000 ਕਰਮਚਾਰੀਆਂ ਨੇ ਪਿਛਲੇ ਹਫ਼ਤੇ ਸਵੈ-ਇੱਛਕ ਰਿਟਾਇਰਮੈਂਟ(ਵੀਆਰਸਐਸ) ਸਕੀਮ ਦਾ ਲਾਭ ਲਿਆ ਹੈ।
ਕੰਪਨੀ ਦੇ ਕੁੱਲ ਡੇਢ ਲੱਖ ਚੋਂ ਸਿਰਫ਼ ਇੱਕ ਲੱਖ ਕਰਮਚਾਰੀ ਹੀ ਵੀਆਰਐਸ ਲਈ ਯੋਗ ਹਨ। ਦਰਅਸਲ ਬੀਐਸਐਨਐਲ ਨੇ 77 ਹਜ਼ਾਰ ਕਰਮਚਾਰੀਆਂ ਨੂੰ ਅੰਦਰੂਨੀ ਤੌਰ 'ਤੇ ਵੀਆਰਸਐਸ ਦੇਣ ਦੀ ਟੀਚਾ ਰੱਖਿਆ ਗਿਆ ਸੀ ਅਤੇ ਸਵੈਇੱਛੁਕ ਸੇਵਾਮੁਕਤੀ ਇਸ ਯੋਜਨਾ ਅਧੀਨ 31 ਜਨਵਰੀ 2020 ਤੋਂ ਲਾਗੂ ਹੋਵੇਗੀ।
ਇਹ ਵੀ ਪੜ੍ਹੋ- ਦਿੱਲੀ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ, AOI 500 ਪਾਰ
ਦੱਸਣਯੋਗ ਹੈ ਕਿ ਵੀਆਰਸੀ ਦੀ ਵਰਤੋਂ ਉਦਯੋਗ 'ਚ ਲੱਗੇ ਕਾਰਜ ਬਲ 'ਚ ਕਮੀ ਲਿਆਉਣ ਲਈ ਕੀਤੀ ਜਾਂਦੀ ਹੈ। ਬਾਐਸਐਨਐਲ ਦੀ ਯੋਜਨਾ ਤੋਂ ਲਗਭਗ 7000 ਕਰੋੜ ਰੁਪਏ ਦੀ ਬਚਤ ਦੀ ਊਮੀਦ ਕੀਤੀ ਜਾ ਰਹੀ ਹੈ। ਬਾਐਸਐਨਐਲ ਦੀ ਵੀਆਐਸ ਸਕੀਮ ਦੇ ਅਨੁਸਾਰ ਸਾਰੇ ਨਿਯਮਿਤ ਅਤੇ ਸਥਾਈ ਕਰਮਚਾਰੀ ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਹੈ ਇਹ ਵੀਆਰਆਸ ਲਈ ਯੋਗ ਹਨ।