ਸੁਕਮਾ: ਕੋਂਟਾ ਏਰੀਆ ਕਮੇਟੀ ਦੇ 7 ਨਕਸਲੀਆਂ ਨੇ ਸਰੰਡਰ ਕਰ ਦਿੱਤਾ ਹੈ। ਨਕਸਲੀਆਂ ਨੇ ਸੀਆਰਪੀਐਫ਼ ਦੀ 219ਵੀਂ ਬਟਾਲੀਅਨ ਦੇ ਸਾਹਮਣੇ ਸਰੰਡਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਕਸਲੀਆਂ ਦੀ ਕੋਂਟਾ ਏਰੀਆ ਕਮੇਟੀ ਇੰਚਾਰਜ ਕੇਸਾ ਦੇ ਬਾਰਡੀ ਗਾਰਡ ਨੇ ਵੀ ਸਰੰਡਰ ਕੀਤਾ ਹੈ।
ਇਹ ਨਕਸਲੀ ਬੁਰਕਾਪਾਲ ਹਮਲੇ ਸਮੇਤ ਕਈ ਹੋਰ ਵੱਡੀਆਂ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ। ਨਕਸਲੀਆਂ ਨੇ ਸੀਆਰਪੀਐਫ਼ 219ਵੀਂ ਬਟਾਲੀਅਨ ਦੇ ਕਮਾਂਡਰ ਅਨਿਲ ਕੁਮਾਰ ਤੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਦੀ ਮੌਜ਼ੂਦਗੀ ਵਿੱਚ ਸਰੰਡਰ ਕੀਤਾ ਹੈ।
ਹੋਰ ਪੜ੍ਹੋ: ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 5 ਅੱਤਵਾਦੀ ਕੀਤੇ ਢੇਰ
ਨਕਸਲੀ ਪ੍ਰਭਾਵਿਤ ਇਲਾਕਿਆਂ ਵਿੱਚ ਸੁਰੱਖਿਆ ਬਲਾਂ ਵੱਲੋਂ ਲਗਾਤਾਰ ਸਰਚਿੰਗ ਕੀਤੀ ਜਾ ਰਹੀ ਹੈ। ਸੁਰੱਖਿਆ ਬਲਾਂ ਦੇ ਐਂਟੀ ਨਕਸਲ ਆਪਰੇਸ਼ਨ ਨੇ ਨਸਲੀਆਂ ਨੂੰ ਬੈਕਫੁਟ 'ਤੇ ਲਿਆ ਦਿੱਤਾ ਹੈ। ਵੱਡੀ ਗਿਣਤੀ ਵਿੱਚ ਨਕਸਲੀ ਸਰੰਡਰ ਕਰ ਰਹੇ ਹਨ। ਬੀਤੇ ਮਹੀਨੇ ਇੱਕ ਔਰਤ ਸਮੇਂ 2 ਇਨਾਮੀ ਨਕਸਲੀਆਂ ਨੇ ਸੁਕਮਾ ਪੁਲਿਸ ਤੇ ਸੀਆਰਪੀਐਫ਼ ਦੀ ਦੂਜੀ ਵਾਹਿਨੀ ਦੇ ਸਾਹਮਣੇ ਸਰੰਡਰ ਕੀਤਾ ਸੀ। ਦੋਵੇ ਨਕਸਲੀਆਂ 'ਤੇ 1-1 ਲੱਖ ਰੁਪਏ ਦਾ ਇਨਾਮ ਐਲਾਨਿਆਂ ਗਿਆ ਸੀ।