ETV Bharat / bharat

ਅੰਦੋਲਨ ਦਾ 68ਵਾਂ ਦਿਨ LIVE: ਕੇਂਦਰ ਗ੍ਰਹਿ ਮੰਤਰੀ ਨੂੰ ਮਿਲੇਗਾ ਪੰਜਾਬ ਕੈਬਿਨੇਟ ਮੰਤਰੀਆਂ ਦਾ ਵਫ਼ਦ

author img

By

Published : Feb 1, 2021, 9:25 AM IST

Updated : Feb 1, 2021, 5:26 PM IST

ਅੰਦੋਲਨ ਦਾ 68 ਵਾਂ ਦਿਨ: ਲਾਪਤਾ ਕਿਸਾਨਾਂ ਦੀ ਭਾਲ ਲਈ ਬਣੀ ਕਮੇਟੀ

16:00 February 01

ਦਿੱਲੀ ਬਾਰਡਰਾਂ 'ਤੇ 2 ਫਰਵਰੀ ਤੱਕ ਲਈ ਬੰਦ ਹੋਈਆਂ ਇੰਟਰਨੈਟ ਸੇਵਾਵਾਂ

2 ਫਰਵਰੀ ਤੱਕ ਲਈ ਬੰਦ ਹੋਈਆਂ ਇੰਟਰਨੈਟ ਸੇਵਾਵਾਂ

ਗ੍ਰਹਿ ਮੰਤਰਾਲੇ ਨੇ  ਦਿੱਲੀ ਦੇ ਸਿੰਘੂ ਬਾਰਡਰ ,ਗਾਜ਼ੀਪੁਰ ਅਤੇ ਟਿਕਰੀ ਬਾਰਡਰ 'ਤੇ 2 ਫਰਵਰੀ, ਰਾਤ 11 ਵਜੇ ਤੱਕ ਇੰਟਰਨੈਟ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਬੰਦ  ਕਰ ਦਿੱਤਾ ਹੈ।  

16:00 February 01

ਦਿੱਲੀ ਪੁਲਿਸ ਨੇ ਕਿੱਲਾਂ ਲਾ ਕੀਤੀ ਕਿਸਾਨਾਂ ਨੂੰ ਰੋਕਣ ਦੀ ਤਿਆਰੀ

ਕਿਸਾਨਾਂ ਨੂੰ ਰੋਕਣ ਦੀ ਤਿਆਰੀ

ਦਿੱਲੀ ਪੁਲਿਸ ਨੇ ਟਿਕਰੀ ਬਾਰਡਰ 'ਤੇ ਸੜਕ 'ਤੇ ਕਿੱਲਾਂ ਤੇ ਬੈਰੀਕੇਡਸ ਲਾ ਕੇ ਕਿਸਾਨਾਂ ਨੂੰ ਰੋਕਣ ਦੀ ਤਿਆਰੀ ਕੀਤੀ ਹੈ।  ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਟਵੀਟ ਕੀਤਾ ਹੈ। ਟਵੀਟ 'ਚ ਕਿਹਾ ਗਿਆ ਹੈ, "ਕੇਂਦਰ ਸਰਕਾਰ ਨੇ ਚੀਨੀ ਘੁਸਪੈਠ ਰੋਕਣ ਦੀ ਤਿਆਰੀ ਕਰ ਲਈ ਹੈ। " ਇਸ ਮਗਰੋਂ ਮੁੜ ਇੱਕ ਹੋਰ ਟਵੀਟ ਕਰ ਲਿਖਿਆ  ਗਿਆ ਹੈ ਕਿ ਗ਼ਲਤੀ 'ਚ ਸੁਧਾਰ, ਇਹ ਭਾਰਤ-ਚੀਨ ਬਾਰਡਰ ਨਹੀਂ ਸਗੋਂ ਟਿਕਰੀ ਬਾਰਡਰ ਦਾ ਨਜ਼ਾਰਾ ਹੈ। 

11:53 February 01

ਕੇਂਦਰ ਗ੍ਰਹਿ ਮੰਤਰੀ ਨੂੰ ਮਿਲੇਗਾ ਪੰਜਾਬ ਕੈਬਿਨੇਟ ਮੰਤਰੀਆਂ ਦਾ ਵਫ਼ਦ

26 ਜਨਵਰੀ ਨੂੰ ਟਰੈਕਟਰ ਰੈਲੀ ਤੇ ਲਾਲ ਕਿੱਲ੍ਹੇ 'ਤੇ ਹੋਏ ਹੰਗਾਮੇ ਮਗਰੋਂ ਪੰਜਾਬ ਦੇ ਕਈ ਕਿਸਾਨ ਲਾਪਤਾ ਹਨ।  ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਤਿੰਨ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ,  ਭਾਰਤ ਭੂਸ਼ਣ ਆਸ਼ੂ ,ਸੁਖਬਿੰਦਰ ਸਿੰਘ ਸੁਖ ਸਰਕਾਰੀਆ ਤੇ ਇੱਕ ਵਿਧਾਇਕ ਰਾਜ ਕੁਮਾਰ ਚੱਬੇਵਾਲ ਅੱਜ ਦੁਪਹਿਰ 1 ਵਜੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ  ਕੈਬਿਨੇਟ  ਮੰਤਰੀ, ਕਿਸਾਨਾਂ ਦੀਆਂ ਮੰਗਾਂ , ਪ੍ਰਦਰਸ਼ਨਕਾਰੀ ਕਿਸਾਨਾਂ ਦੀ ਸੁਰੱਖਿਆ ਦਾ ਮਾਮਲਾ ਵੀ ਚੁੱਕਣਗੇ। 

10:17 February 01

ਕੇਂਦਰੀ ਬਜਟ: ਕਿਸਾਨ ਸੰਸਦ ਭਵਨ ਨਾ ਪਹੁੰਚਣ ਇਸ ਕਰਕੇ ਬੰਦ ਕੀਤੇ 4 ਗ੍ਰੀਨ ਲਾਈਨ ਮੈਟ੍ਰੋ ਸਟੇਸ਼ਨ

ਕਿਸਾਨ ਅੰਦੋਲਨ ਜਾਰੀ ਹੈ ਤੇ ਕਿਸਾਨਾਂ ਦਾ ਸਰਕਾਰ ਖਿਲਾਫ਼ ਰੋਸ ਸਿਖ਼ਰਾਂ 'ਤੇ ਹੈ। ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਵਿੱਤ ਸਾਲ 2021-22 ਦਾ ਆਮ ਬਜਟ ਪੇਸ਼ ਕਰਨਾ ਹੈ ਜਿਸ ਨੂੰ ਲੈ ਕੇ ਸਰਕਾਰ ਨੇ 4 ਗ੍ਰੀਨ ਲਾਈਨ ਮੈਟ੍ਰੋ ਸਟੇਸ਼ਨ ਬੰਦ ਕਰ ਦਿੱਤੇ ਹਨ ਤਾਂ ਜੋ ਕਿਸਾਨ ਉੱਥੇ ਨਾਂ ਪਹੁੰਚ ਸਕਣ।

07:41 February 01

ਨਵੀਂ ਦਿੱਲੀ: ਆਪਣੀ ਹੱਕ ਸੱਚ ਦੀ ਲੜਾਈ 'ਚ ਕਿਸਾਨ ਅਜੇ ਵੀ ਦਿੱਲੀ ਦੀਆਂ ਬਰੂਹਾਂ 'ਤੇ ਡੱਟੇ ਹੋਏ ਹਨ। ਅੱਜ ਕਿਸਾਨਾਂ ਦਾ ਅੰਦੋਲਨ 68ਵੇਂ ਦਿਨ 'ਚ ਦਾਖਿਲ ਹੋ ਗਿਆ ਹੈ।  

ਕਮੇਟੀ ਦਾ ਗਠਨ

26 ਜਨਵਰੀ ਦੀ ਪਰੇਡ ਦੇ ਦੌਰਾਨ ਗੁਮਸ਼ੁਦਾ ਹੋਏ ਕਿਸਾਨਾਂ ਦੀ ਭਾਲ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਤੱਥਾਂ ਦੇ ਮੁਤਾਬਬਕ, ਤਕਰੀਬਨ 400 ਕਿਸਾਨਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ ਬਾਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕਿਸਾਨ ਅੰਦੋਲਨ 'ਚ ਸ਼ਾਮਿਲ 11 ਨੌਜਵਾਨ ਤਿਹਾੜ ਜੇਲ 'ਚ ਹਨ।

ਕਿਸਾਨਾਂ ਦੀ ਸਰਕਾਰ ਨਾਲ ਬੈਠਕ ਸੰਭਵ

ਨਰਿੰਦਰ ਮੋਦੀ ਨੇ ਕਿਸਾਨਾਂ ਦੇ ਮੁੱਦੇ 'ਤੇ ਸਰਵ ਕਮੇਟੀ ਬੈਠਕ 'ਚ ਕਿਹਾ ਸੀ ਕਿ ਉਹ ਕਿਸਾਨਾਂ ਨਾਲ ਕੇਵਲ ਇੱਕ ਫੋਨ ਦੀ ਦੂਰੀ 'ਤੇ ਹਨ। ਇਸ ਤੋਂ ਬਾਅਦ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਤੇ ਸਰਕਾਰ 'ਚ ਬੈਠਕ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਅਜੇ ਤੱਕ ਸੰਯੁਕਤ ਕਿਸਾਨ ਮੋਰਚੇ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ।

ਪ੍ਰਧਾਨਮੰਤਰੀ ਦੇ ਮਾਣ ਸਤਿਕਾਰ ਦਾ ਕਰਨਗੇ ਸਨਮਾਨ: ਟਿਕੈਤ

ਬੀਕੇਯੂ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਪ੍ਰਧਾਨਮੰਤਰੀ ਦੇ ਮਾਣ ਸਨਮਾਨ ਦਾ ਧਿਆਨ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਪਰ ਉਹ ਸਵੈ ਸਨਮਾਨ ਲਈ ਪ੍ਰਤੀਬੱਧ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਸ਼ਾਂਤੀਪੂਰਨ ਹੱਲ ਵੱਲ ਵੱਧਣ ਦੀ ਲੋੜ ਹੈ।  

Last Updated : Feb 1, 2021, 5:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.