ਅੰਬਾਲਾ: ਅੰਬਾਲਾ ਛਾਉਣੀ ਦੀ ਝੁੱਗੀ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਸ਼ੁੱਕਰਵਾਰ ਦੇਰ ਰਾਤ 5 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਕੰਧ ਡਿੱਗਣ ਨਾਲ ਵਾਪਰਿਆ। ਮਰਨ ਵਾਲਿਆਂ ਵਿੱਚ 3 ਬੱਚੇ ਵੀ ਸ਼ਾਮਲ ਹਨ। ਇਹ ਲੋਕ ਦਿਹਾੜੀ ਕਰਕੇ ਗੁਜ਼ਾਰਾ ਕਰਦੇ ਸਨ।
ਸਲਾਬੇ ਕਾਰਨ ਕੰਧ ਹੋ ਚੁੱਕੀ ਸੀ ਖੋਖਲੀ
ਦਰਅਸਲ, ਜਿਸ ਥਾਂ ਇਹ ਹਾਦਸਾ ਵਾਪਰਿਆ ਹੈ, ਉਥੇ ਮਲਟੀ ਲੈਵਲ ਪਾਰਕਿੰਗ ਦਾ ਨਿਰਮਾਣ ਕਾਰਜ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਇਸ ਦੇ ਚੱਲਦਿਆਂ ਨਾਲੇ ਦੀ ਖੁਦਾਈ ਵੀ ਕੀਤੀ ਗਈ ਤੇ ਇੱਥੇ ਹੀ ਕਿੰਗ ਪੈਲੇਸ ਵੀ ਨਾਲ ਲੱਗਦਾ ਹੈ। ਇਸ ਕਿੰਗ ਪੈਲੇਸ ਦੀਆਂ ਕੰਧਾਂ ਵਿੱਚ ਪਾਣੀ ਦੀ ਨਿਕਾਸੀ ਦਾ ਰਿਸਾਅ ਹੋ ਰਿਹਾ ਸੀ ਜਿਸ ਕਾਰਨ ਇਹ ਕੰਧਾਂ ਖੋਖਲੀਆਂ ਹੋ ਚੁੱਕੀਆਂ ਸਨ। ਇਸ ਕਾਰਨ ਇਹ ਕੰਧ ਉੱਥੇ ਸਥਿਤ ਝੁੱਗੀਆਂ ਉੱਤੇ ਡਿੱਗ ਗਈ।
ਇਸ ਤਰ੍ਹਾਂ ਹੋਇਆ ਹਾਦਸਾ
ਰਾਤ ਦੇ ਸਮੇਂ ਸਾਰੇ ਝੁੱਗੀ ਵਿੱਚ ਟੀਵੀ ਉੱਤੇ ਫ਼ਿਲਮ ਵੇਖ ਰਹੇ ਸਨ। ਇਸ ਦੌਰਾਨ ਡਿਸ਼ ਦੇ ਸਿਗਨਲ ਟੁੱਟ ਗਏ। ਬਚਕੁੰਡ ਨਾਂਅ ਦਾ ਵਿਅਕਤੀ ਛੱਤ 'ਤੇ ਚੜ੍ਹ ਗਿਆ ਅਤੇ ਡਿਸ਼ ਦੇ ਐਂਗਲ ਠੀਕ ਕਰਨ ਲੱਗਾ। ਜਿਵੇਂ ਹੀ ਉਹ ਹੇਠਾਂ ਆਇਆ ਤਾਂ ਕੰਧ ਢਹਿ ਗਈ। ਹਾਦਸੇ ਸਮੇਂ ਤਕਰੀਬਨ 11 ਲੋਕ ਫ਼ਿਲਮ ਵੇਖ ਰਹੇ ਸਨ। ਜਿਵੇਂ ਹੀ ਕੰਧ ਢਹਿ ਗਈ, ਲਗਭਗ 6 ਲੋਕਾਂ ਨੇ ਆਪਣੇ-ਆਪ ਨੂੰ ਬਚਾ ਲਿਆ। ਜਦਕਿ 5 ਕੰਧ ਦੀ ਹੇਠਾਂ ਦੱਬਣ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ: Haryana Assembly polls: ਕਾਂਗਰਸ ਨੇ ਜਾਰੀ ਕੀਤੀ 40 ਸਟਾਰ ਪ੍ਰਚਾਰਕਾਂ ਦੀ ਲਿਸਟ
ਹਾਦਸੇ ਵਿੱਚ ਬੱਚੇ ਸਮੇਤ 3 ਵਿਅਕਤੀਆਂ ਨੂੰ ਗੰਭੀਰ ਹਾਲਤ ਵਿੱਚ ਛਾਉਣੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦਰਅਸਲ, ਬਹੁਤ ਸਾਰੇ ਪਰਿਵਾਰ ਛਾਉਣੀ ਦੇ ਸਰਕਾਰੀ ਪੀਜੀ ਕਾਲਜ ਦੇ ਨਾਲ ਝੁੱਗੀਆਂ ਵਿੱਚ ਰਹਿੰਦੇ ਹਨ।