ETV Bharat / bharat

ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ 'ਚ 4 ਫ਼ੀਸਦ ਵਾਧਾ

author img

By

Published : Mar 13, 2020, 4:43 PM IST

Updated : Mar 13, 2020, 5:39 PM IST

ਕੇਂਦਰ ਸਰਕਾਰ ਨੇ ਕੇਂਦਰੀ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ 4 ਫ਼ੀਸਦ ਦਾ ਵਾਧਾ ਕੀਤਾ। ਵਧਾਇਆ ਗਿਆ ਮਹਿੰਗਾਈ ਭੱਤੇ ਦਾ ਲਾਭ ਕਰਮਚਾਰੀਆਂ ਨੂੰ 1 ਜਨਵਰੀ 2020 ਤੋਂ ਮਿਲੇਗਾ।

ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰਕਰ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਿਨੇਟ ਸ਼ੁੱਕਰਵਾਰ ਨੂੰ ਹੋਈ ਬੈਠਕ ਦੌਰਾਨ ਕੇਂਦਰੀ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀਏ) ਨੂੰ 17 ਫ਼ੀਸਦੀ ਤੋਂ ਵਧਾ ਕੇ 21 ਫ਼ੀਸਦੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ 1 ਜਨਵਰੀ 2020 ਤੋਂ ਲਾਗੂ ਹੋਵੇਗਾ।

ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ 'ਚ 4 ਫ਼ੀਸਦ ਵਾਧਾ

ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਕੇਂਦਰ ਦੇ ਇਸ ਫ਼ੈਸਲੇ ਨਾਲ 48 ਲੱਖ ਮੁਲਾਜ਼ਮਾਂ ਅਤੇ 65 ਲੱਖ ਪੈਂਸ਼ਨਰਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ 1.13 ਕਰੋੜ ਪਰਿਵਾਰਾਂ ਨੂੰ ਲਾਭ ਮਿਲੇਗਾ। ਡੀਏ ਵਿੱਚ ਕੀਤੇ ਇਸ ਵਾਧੇ ਨਾਲ ਕੇਂਦਰ ਦਾ ਖ਼ਰਚਾ 14,595 ਕਰੋੜ ਰੁਪਏ ਵਧ ਜਾਵੇਗਾ।

ਜਾਵੜੇਕਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੱਤਵਾਂ ਪੇ ਕਮਿਸ਼ਨ ਜਨਵਰੀ 2016 ਵਿੱਚ ਲਾਗੂ ਕੀਤਾ ਸੀ ਤੇ ਤਨਖ਼ਾਹਾਂ ਵਿੱਚ ਵਾਧਾ ਕੀਤਾ ਸੀ ਤੇ ਹੁਣ ਡੀਏ ਵਿੱਚ ਵਾਧੇ ਨਾਲ ਕਰਮਚਾਰੀਆਂ ਨੂੰ ਹੋਰ ਲਾਭ ਮਿਲੇਗਾ।

ਯੈੱਸ ਬੈਂਕ ਨੂੰ ਸਿਆਸੀ ਸੰਕਟ 'ਚੋਂ ਬਾਹਰ ਕੱਢਣ ਦੀ ਯੋਜਨਾ ਨੂੰ ਮਨਜ਼ੂਰੀ

ਬੈਠਕ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੇਂਦਰੀ ਕੈਬਿਨੇਟ ਨੇ ਯੈੱਸ ਬੈਂਕ ਨੂੰ ਸਿਆਸੀ ਸੰਕਟ 'ਚੋ ਬਾਹਰ ਕੱਢਣ ਲਈ ਆਰਬੀਆਈ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਟੇਟ ਬੈਂਕ ਆਫ਼ ਇੰਡੀਆ 49 ਫ਼ੀਸਦੀ ਇਕੁਇਟੀ ਯੈੱਸ ਬੈਂਕ ਵਿੱਚ ਨਿਵੇਸ਼ ਕਰ ਸਕੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦੂਜੇ ਨਿਵੇਸ਼ਕਾਂ ਨੂੰ ਵੀ ਨਿਵੇਸ਼ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ।

  • Finance Minister on Yes Bank reconstruction plan: SBI to invest up to 49% of equity. Other investors also being invited. There will be 3 years lock-in period for SBI for up to 26% of their investment. For others, there will be a lock-in period of 3 yrs of 75% of their investment. pic.twitter.com/HRZZoBx8Fy

    — ANI (@ANI) March 13, 2020 " class="align-text-top noRightClick twitterSection" data=" ">

Last Updated : Mar 13, 2020, 5:39 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.