ਮੇਦਕ(ਤੇਲੰਗਾਨਾ): ਤੇਲੰਗਾਨਾ ਦੇ ਮੇਦਕ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਇੱਕ 3 ਸਾਲਾ ਬੱਚਾ ਬੋਰਵੈੱਲ ਵਿੱਚ ਡਿੱਗ ਗਿਆ। ਐਨਡੀਆਰਐਫ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਆਪ੍ਰੇਸ਼ਨ ਸ਼ੁਰੂ ਕੀਤਾ ਅਤੇ ਆਕਸੀਜਨ ਦੀ ਕਮੀ ਕਾਰਨ ਬੱਚੇ ਦੀ ਮੌਤ ਹੋ ਗਈ।
ਜਾਣਕਾਰੀ ਲਈ ਦੱਸ ਦਈਏ ਕਿ ਖੇਤਾਂ ਨੂੰ ਪਾਣੀ ਦੇਣ ਲਈ ਇੱਕ ਨਵਾਂ ਬੋਰਵੈੱਲ ਬਣਾਇਆ ਗਿਆ ਸੀ। ਬੋਰਵੈੱਲ ਬਣਾਉਣ ਦੇ ਅੱਧੇ ਘੰਟੇ ਬਾਅਦ ਹੀ ਸਾਈ ਵਰਧਨ ਨਾਂਅ ਦਾ ਬੱਚਾ ਉਸ ਵਿੱਚ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਬੱਚੇ ਦੇ ਮਾਪੇ ਬੋਰਵੈੱਲ ਦੇ ਕੰਮ ਵਿੱਚ ਵਿਅਸਤ ਸਨ, ਜਿਸ ਸਮੇਂ ਇਹ ਘਟਨਾ ਵਾਪਰੀ।
ਐਨਡੀਆਰਐਫ ਦੀ ਟੀਮ ਵੱਲੋਂ ਤੁਰੰਤ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਚਲਾਏ ਗਏ, ਪਰ ਆਕਸੀਜ਼ਨ ਦੀ ਘਾਟ ਕਾਰਨ ਬੱਚੇ ਦੀ ਬੋਰਵੈੱਲ ਵਿੱਚ ਹੀ ਮੌਤ ਹੋ ਗਈ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਪਾਪੱਨਾਪੇਟ ਮੰਡਲ ਦੇ ਇੱਕ ਫਾਰਮ ਵਿੱਚ ਸ਼ਾਮ 5 ਵਜੇ ਵਾਪਰੀ ਜਿੱਥੇ ਬੱਚਾ ਆਪਣੇ ਦਾਦਾ ਅਤੇ ਪਿਤਾ ਨਾਲ ਘੁੰਮ ਰਿਹਾ ਸੀ।