ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਕੇਸਾਂ ਦੀ ਹਰ ਪੱਧਰ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ, ਪ੍ਰਧਾਨ ਮੰਤਰੀ ਦਫਤਰ, ਕੈਬਨਿਟ ਸਕੱਤਰੇਤ ਤੋਂ ਲੈ ਕੇ ਸਿਹਤ ਮੰਤਰਾਲੇ ਅਤੇ ਸਬੰਧਤ ਮੰਤਰਾਲਿਆਂ ਤੱਕ, ਕੈਬਨਿਟ ਸਕੱਤਰ ਵੀ ਇਸ ਮਾਮਲੇ ‘ਤੇ ਪੂਰੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਅੱਜ ਇੱਕ ਪ੍ਰੈਸ ਕਾਨਫਰੰਸ ਜ਼ਰੀਏ ਕੋਰੋਨਾ ਵਾਇਰਸ ਬਾਰੇ ਮੰਤਰੀਆਂ ਦੇ ਗੁਰੱਪ ਦੀ ਮੀਟਿੰਗ ਬਾਰੇ ਜਾਣਕਾਰੀ ਦਿੱਤੀ।
ਡਾ. ਹਰਸ਼ਵਰਧਨ ਨੇ ਕਿਹਾ ਕਿ ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਤਿੰਨਾਂ ਨੂੰ ਕੇਰਲ ਵਿੱਚ ਰੱਖਿਆ ਗਿਆ ਹੈ। ਉਹ ਸਾਰੇ ਚੀਨ ਦੇ ਵੁਹਾਨ ਤੋਂ ਆਏ ਸਨ. ਇਨ੍ਹਾਂ ਵਿੱਚੋਂ ਦੋ ਦੀ ਰਿਪੋਰਟ ਹੁਣ ਨੇਗੇਟਿਵ ਹੈ ਤੇ ਤਿੰਨਾਂ ਦੀ ਹਾਲਤ ਠੀਕ ਹੈ।
ਹਰਸ਼ਵਰਧਨ ਨੇ ਦੱਸਿਆ ਕਿ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਚੀਨ ਵਿੱਚ ਕੋਰੋਨਾ ਵਾਇਰਸ ਦੇ 48,206 ਮਾਮਲੇ ਸਾਹਮਣੇ ਆਏ ਹਨ। ਚੀਨ ਵਿਚ ਕੋਰੋਨਾ ਵਾਇਰਸ ਕਾਰਨ 1310 ਮੌਤਾਂ ਹੋ ਚੁੱਕੀਆਂ ਹਨ। ਚੀਨ ਤੋਂ ਬਾਹਰ 28 ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ 570 ਕੇਸ ਪਾਏ ਗਏ ਹਨ।
ਨਿਰਭਯਾ ਮਾਮਲਾ: ਦੋਸ਼ੀ ਵਿਨੇ ਸ਼ਰਮਾ ਦੀ ਪਟੀਸ਼ਨ 'ਤੇ ਭਲਕੇ ਫ਼ੈਸਲਾ ਸੁਣਾਵੇਗਾ SC
ਉਸਨੇ ਦੱਸਿਆ, ‘ਅਸੀਂ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਪੜਾਅ ਦੌਰਾਨ ਹਰ ਸੂਬੇ ਦੇ ਮੁੱਖ ਮੰਤਰੀਆਂ ਨੂੰ ਇੱਕ ਪੱਤਰ ਲਿਖਿਆ ਸੀ। ਅਸੀਂ ਉਨ੍ਹਾਂ ਨਾਲ ਸੰਪਰਕ ਕੀਤਾ । ਅਸੀਂ ਹਰ ਰੋਜ਼ ਸੂਬੇ ਦੇ ਸਿਹਤ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰ ਰਹੇ ਹਾਂ।"
ਉਨ੍ਹਾਂ ਕਿਹਾ ਕਿ ਕੇਂਦਰ ਨੇ 17 ਜਨਵਰੀ ਨੂੰ ਇਕ ਐਡਵਾਈਜ਼ਰੀ ਜਾਰੀ ਕੀਤੀ ਸੀ। ਇਸਦੇ ਤਹਿਤ, ਅਸੀਂ ਮਰੀਜ਼ਾਂ ਲਈ ਵੱਖਰੇ ਬੈੱਡ ਬਣਾਉਣ, ਮਾਸਕ ਨੂੰ ਸਟੋਰ ਕਰਨ ਦੇ ਸਬੰਧ ਚ ਤੇ ਵੈਂਟੀਲੇਟਰ ਦੀ ਪੂਰੀ ਸੁਵਿਧਾ ਬਰਕਰਾਰ ਰੱਖਣ ਲਈ ਪਰਸਲਨ ਸੇਫਟੀ ਉਪਕਰਣ ਤੇ ਫੀਲਡ ਲੈਵਲ ਸਰਵੀਲੈਂਸ ਦੇ ਹੁਕਮ ਦਿੱਤੇ ਸਨ।
ਡਾ: ਹਰਸ਼ਵਰਧਨ ਨੇ ਕਿਹਾ, 'ਸ਼ੁਰੂ ਵਿਚ ਅਸੀਂ ਸੱਤ ਹਵਾਈ ਅੱਡਿਆਂ' ਤੇ ਥਰਮਲ ਸਕ੍ਰੀਨਿੰਗ ਕੀਤੀ ਸੀ। ਇਸ ਸਮੇਂ ਅਸੀਂ ਹਰੇਕ ਹਵਾਈ ਅੱਡੇ ਤੇ ਤਿੰਨ ਮੈਂਬਰੀ ਮਾਹਰਾਂ ਦੀ ਟੀਮ ਭੇਜੀ ਜੋ ਇਸ ਦੀ ਥਰਮਲ ਸਕ੍ਰੀਨਿੰਗ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਸਨ। ਹੁਣ ਇਹ ਸਕ੍ਰੀਨਿੰਗ ਦੇਸ਼ ਦੇ ਕੁਲ 21 ਹਵਾਈ ਅੱਡਿਆਂ 'ਤੇ ਕੀਤੀ ਜਾ ਰਹੀ ਹੈ। ਅਸੀਂ ਬੰਦਰਗਾਹਾਂ ਅਤੇ ਨੇਪਾਲ ਸਰਹੱਦ 'ਤੇ ਸਕ੍ਰੀਨਿੰਗ ਸ਼ੁਰੂ ਕੀਤੀ।"