ਆਗਰਾ: ਸ਼ਹਿਰ ਵਿੱਚ ਪਟਾਕਿਆਂ ਦੇ ਭੰਡਾਰ ਨਾਲ ਭਰੇ ਇੱਕ ਗੋਦਾਮ ਵਿੱਚ ਧਮਾਕਾ ਹੋ ਗਿਆ ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਮਲਬਾ ਸਾਫ਼ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧਣ ਦਾ ਖ਼ਦਸ਼ਾ ਹੈ। ਧਮਾਕੇ ਤੋਂ ਬਾਅਦ ਸ਼ਾਹਗੰਜ ਦਾ ਪੂਰਾ ਇਲਾਕਾ ਧੂੰਏ ਤੇ ਬਦਬੂ ਦੇ ਬਾਦਲ ਨਾਲ ਢੱਕ ਗਿਆ। ਧਮਾਕਾ ਇੰਨਾ ਤੇਜ਼ ਸੀ ਕਿ ਇਸ ਦੀ ਆਵਾਜ਼ 2 ਕਿਲੋਮੀਟਰ ਤੱਕ ਸੁਣਾਈ ਦਿੱਤੀ।
- " class="align-text-top noRightClick twitterSection" data="
">
ਜ਼ਖ਼ਮੀ ਹੋਏ ਤਿੰਨ ਵਿਅਕਤੀਆਂ ਦੀ ਹਸਪਤਾਲ ਜਾਣ ਵੇਲੇ ਰਾਹ ਵਿੱਚ ਹੀ ਮੌਤ ਹੋ ਗਈ। ਸ਼ਾਹਗੰਜ ਪੁਲਿਸ ਥਾਣੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਸਨਫਲਾਵਰ ਸਕੂਲ ਦੇ ਕੋਲ ਨਿਊ ਆਜਮ ਪਾਡਾ ਗੋਦਾਮ ਕੋਲ ਹੋਇਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਕਈਂ ਦਿਨਾਂ ਵਿੱਚ ਪਟਾਕਿਆਂ ਦਾ ਗ਼ੈਰਕਾਨੂੰਨੀ ਸਟਾਕ ਹੋ ਰਿਹਾ ਸੀ। ਦਿਵਾਲੀ ਦੇ ਮੱਦੇਨਜ਼ਰ ਸ਼ਹਿਰ ਦੇ ਕਈ ਗੋਦਾਮਾਂ ਵਿੱਚ ਪਟਾਕਿਆਂ ਦਾ ਕਾਰੋਬਾਰ ਸ਼ੁਰੂ ਹੋ ਗਿਆ ਹੈ।
ਨੇੜਲੇ ਲੋਕਾਂ ਨੇ ਦੱਸਿਆ ਕਿ ਗੋਦਾਮ ਕਥਿਤ ਤੌਰ 'ਤੇ ਇੱਕ ਸਥਾਨਕ ਵਪਾਰੀ ਚਮਨ ਮਸੂਰੀ ਦਾ ਹੈ। ਸੀਨੀਅਰ ਪੁਲਿਸ ਅਧਿਕਾਰੀ ਅੱਗ ਬੁਝਾਉਣ ਦੇ ਲਈ ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਨਾਲ ਧਮਾਕੇ ਵਾਲੀ ਥਾਂ 'ਤੇ ਪਹੁੰਚੇ।