ਨਵੀਂ ਦਿੱਲੀ: ਕੇਂਦਰੀ ਵਿਦਿਆਲਿਆ ਦੇ 27 ਫ਼ੀਸਦੀ ਵਿਦਿਆਰਥੀਆਂ ਕੋਲ ਕੋਵਿਡ -19 ਮਹਾਂਮਾਰੀ ਦੇ ਵਿਚਕਾਰ ਆਨਲਾਈਨ ਕਲਾਸਾਂ ਲਗਾਉਣ ਲਈ ਸਮਾਰਟਫੋਨ ਜਾਂ ਲੈਪਟਾਪ ਨਹੀਂ ਹਨ।
ਇਕ ਸਰਕਾਰੀ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਜੋ ਵਿਦਿਆਰਥੀ ਆਨਲਾਈਨ ਕਲਾਸਾਂ ਲਗਾਉਂਦੇ ਹਨ ਉਹ ਸੰਤੋਖਜਨਕ ਢੰਗ ਨਾਲ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਇਸ ਦੇ ਦੌਰਾਨ ਗਣਿਤ ਅਤੇ ਵਿਗਿਆਨ ਸਿੱਖਣਾ ਸਭ ਤੋਂ ਮੁਸ਼ਕਲ ਹੋ ਰਿਹਾ ਹੈ।
ਇਹ ਸਰਵੇਖਣ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਨਸੀਈਆਰਟੀ) ਵੱਲੋਂ ਕੀਤਾ ਗਿਆ ਸੀ। ਇਸ ਦੇ ਵਿੱਚ ਕੇਂਦਰੀ ਵਿਦਿਆਲਿਆ ਅਤੇ ਨਵੋਦਿਆ ਵਿਦਿਆਲਿਆ ਵਰਗੇ ਸੀਬੀਐਸਈ ਨਾਲ ਸਬੰਧਤ ਸਕੂਲ ਵਿੱਚ ਪੜ੍ਹਣ ਵਾਲੇ 18,188 ਵਿਦਿਆਰਥੀ ਸ਼ਾਮਲ ਸਨ।
ਸਿੱਖਿਆ ਮੰਤਰਾਲੇ ਵੱਲੋਂ ਸਾਂਝੇ ਕੀਤੇ ਗਏ ਨਤੀਜਿਆਂ ਮੁਤਾਬਕ 33 ਫ਼ੀਸਦੀ ਵਿਦਿਆਰਥੀਆਂ ਨੇ ਮਹਿਸੂਸ ਕੀਤਾ ਕਿ ਵਿਦਿਆਰਥੀ ਸਿਖਲਾਈ ਇਨਹੈਂਸਮੈਂਟ ਦਿਸ਼ਾ ਨਿਰਦੇਸ਼ਾਂ ਤਹਿਤ ਆਨਲਾਈਨ ਸਿੱਖਣਾ ਜਾਂ ਤਾਂ ਮੁਸ਼ਕਲ ਹੈ ਜਾਂ ਬੋਝ ਹੈ।
ਉਹ ਵਿਦਿਆਰਥੀ ਜੋ ਆਨਲਾਈਨ ਕਲਾਸਾਂ ਲੈ ਸਕਦੇ ਹਨ ਉਨ੍ਹਾਂ ਵਿੱਚੋਂ ਲਗਭੱਗ 84 ਫ਼ੀਸਦੀ ਵਿਦਿਆਰਥੀ ਆਨਲਾਈਨ ਕਲਾਸਾਂ ਤੱਕ ਪਹੁੰਚਣ ਲਈ ਸਮਾਰਟਫ਼ੋਨ ਤੇ ਭਰੋਸਾ ਕਰਦੇ ਹਨ। ਲੈਪਟਾਪ ਦੂਜੇ ਸਥਾਨ 'ਤੇ ਹੈ ਅਤੇ ਲਗਭੱਗ 17 ਫ਼ੀਸਦੀ ਵਰਤੇ ਜਾਂਦੇ ਹਨ। ਜਦੋਂ ਕਿ ਟੀਵੀ ਅਤੇ ਰੇਡੀਓ ਆਨਲਾਈਨ ਸਿਖਲਾਈ ਲਈ ਸਭ ਤੋਂ ਘੱਟ ਵਰਤੇ ਜਾਂਦੇ ਸਨ।
ਉਨ੍ਹਾਂ ਵਿਸ਼ਿਆਂ ਨੂੰ ਵੀ ਸਰਵੇਖਣ ਕੀਤਾ ਗਿਆ, ਜਿਨ੍ਹਾਂ ਵਿੱਚ ਬੱਚਿਆਂ ਨੂੰ ਘਰ ਵਿੱਚ ਸਮਝਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਟੀਮ ਦੇ ਮੁਤਾਬਕ ਵਿਦਿਆਰਥੀਆਂ ਨੂੰ ਗਣਿਤ ਨੂੰ ਸਮਝਣ ਵਿੱਚ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਸਰਵੇਖਣ ਦੇ ਮੁਤਾਬਕ ਗਣਿਤ ਦੇ ਬਾਅਦ ਵਿਗਿਆਨ ਨੂੰ ਇੱਕ ਚਿੰਤਾ ਦੇ ਵਿਸ਼ੇ ਵਜੋਂ ਵੇਖਿਆ ਗਿਆ, ਕਿਉਂਕਿ ਇਸ ਵਿੱਚ ਬਹੁਤ ਸਾਰੀਆਂ ਧਾਰਨਾਵਾਂ ਅਤੇ ਵਿਵਹਾਰਕ ਪ੍ਰਯੋਗ ਹਨ, ਜੋ ਸਿਰਫ਼ ਅਧਿਆਪਕ ਦੀ ਨਿਗਰਾਨੀ ਹੇਠ ਪ੍ਰਯੋਗਸ਼ਾਲਾ ਵਿੱਚ ਕੀਤੇ ਜਾ ਸਕਦੇ ਹਨ।
ਇਹ ਸਰਵੇਖਣ ਐਨਸੀਈਆਰਟੀ ਵੱਲੋਂ ਲਾਕਡਾਉਨ ਦੌਰਾਨ ਕੀਤਾ ਗਿਆ ਸੀ ਤਾਂ ਜੋ ਵਿਦਿਆਰਥੀਆਂ ਦੀ ਡਿਜੀਟਲ ਡਿਵਾਈਸਾਂ ਤੱਕ ਪਹੁੰਚ ਨਾ ਹੋਣ ‘ਤੇ ਸਹਾਇਤਾ ਕੀਤੀ ਜਾ ਸਕੇ।
ਜੇ ਇਹ ਸੰਭਵ ਨਹੀਂ ਹੈ, ਮੰਤਰਾਲੇ ਸੁਝਾਅ ਦਿੰਦਾ ਹੈ ਕਿ ਅਧਿਆਪਕ ਵਿਦਿਆਰਥੀਆਂ ਦਾ ਗਰੁੱਪ ਬਣਾਏ, ਜਿਹੜੇ ਨੇੜਲੇ ਸਥਾਨਾਂ 'ਤੇ ਰਹਿੰਦੇ ਹਨ। ਇੱਕ ਦੂਜੇ ਦੀ ਮਦਦ ਕਰਕੇ ਸਾਰਿਆਂ ਨੂੰ ਸਸ਼ਕਤ ਬਣਾਓ।
ਇੱਕ ਪਿੰਡ ਵਿੱਚ ਕਮਿਊਨਿਟੀ ਸੈਂਟਰ ਵਿੱਚ ਇੱਕ ਟੀਵੀ ਸੈਟ ਦੇਣਾ ਵਿਦਿਆਰਥੀਆਂ ਲਈ ਵਿਦਿਅਕ ਪ੍ਰੋਗਰਾਮਾਂ ਨੂੰ ਵੇਖਣ ਦਾ ਇੱਕ ਹੋਰ ਸੁਝਾਅ ਹੈ।