ETV Bharat / bharat

1984 ਸਿੱਖ ਕਤਲੇਆਮ: ਗਵਾਹ ਮੁਖ਼ਤਿਆਰ ਸਿੰਘ SIT ਸਾਹਮਣੇ ਹੋਏ ਪੇਸ਼

1984 ਦਾ ਸਿੱਖ ਕਤਲੇਆਮ ਜਿਸ ਦੇ ਬਾਰੇ ਸੋਚ ਕੇ ਹਰ ਇੱਕ ਦੀ ਰੂਹ ਕੰਬ ਜਾਂਦੀ ਹੈ। ਇਸ ਮਾਮਲੇ ਦੇ ਮੁੱਖ ਗਵਾਹ ਮੁਖ਼ਤਿਆਰ ਸਿੰਘ ਨੇ ਐੱਸਆਈਟੀ ਕੋਲ ਪੇਸ਼ ਹੋ ਕੇ ਦੋਸ਼ੀਆਂ ਦਾ ਖੁਲਾਸਾ ਕੀਤਾ। ਉੱਥੇ ਹੀ SGMC ਪ੍ਰਧਾਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਜਲਦ ਹੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ 'ਤੇ ਵੀ ਕਾਰਵਾਈ ਹੋਵੇਗੀ।

author img

By

Published : Sep 23, 2019, 9:50 PM IST

ਫ਼ੋਟੋ

ਨਵੀਂ ਦਿੱਲੀ: 1984 ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦੋ ਸਿੱਖਾਂ ਦੇ ਕਤਲ ਦੇ ਮਾਮਲੇ 'ਚ ਦਾਖ਼ਲ ਹੋਈ ਐੱਫਆਈਆਰ 601/84 ਐੱਸਆਈਟੀ ਨੇ ਮੁੜ ਤੋਂ ਖੋਲ੍ਹ ਦਿੱਤੀ ਹੈ। ਇਸੇ ਕੇਸ ਦੇ ਗਵਾਹ ਮੁਖ਼ਤਿਆਰ ਸਿੰਘ ਸੋਮਵਾਰ ਨੂੰ ਦਿੱਲੀ ਵਿਖੇ ਐੱਸਆਈਟੀ ਦੇ ਦਫਤਰ ਪੇਸ਼ ਹੋਏ। ਮੁਖ਼ਤਿਆਰ ਸਿੰਘ ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੇਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਮੋਜੂਦ ਸਨ।

ਵੇਖੋ ਵੀਡੀਓ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਐੱਸਆਈਟੀ ਦੇ ਅੱਗੇ ਮੁਖਤਿਆਰ ਸਿੰਘ ਨੇ ਇਸ ਕੇਸ ਦੀ ਜਾਣਕਾਰੀ ਹੋਣ ਦੀ ਗੱਲ ਕੀਤੀ ਹੈ ਅਤੇ ਐੱਸਆਈਟੀ ਚੀਫ ਅਨੁਰਾਗ ਮੈਂਬਰ ਗਣੇਸ਼ ਭਾਰਤੀ ਅਤੇ ਐੱਸਆਈਟੀ ਦੇ ਤੀਜੇ ਮੈਂਬਰ ਸਾਬਕਾ ਜੱਜ ਵੀ ਅੱਜ ਪੈਨਲ ਦੇ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਮਾਮਲੇ ਨਾਲ ਜੁੜੇ ਕੁਝ ਦਸਤਾਵੇਜ਼ ਸੌਂਪਣ ਦੀ ਗੱਲ ਕਹੀ ਹੈ ਜਿਸ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕਾਨੂੰਨੀ ਟੀਮ ਛੇਤੀ ਹੀ ਸਪੁਰਦ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਉਮੀਦ ਹੈ ਕਿ ਇਸ ਮਾਮਲੇ ਨਾਲ ਜੁੜੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ 'ਤੇ ਹੁਣ ਕਾਰਵਾਈ ਹੋਵੇਗੀ ਅਤੇ ਕਾਂਗਰਸੀ ਨੇਤਾ ਸੱਜਣ ਕੁਮਾਰ ਵਾਂਗ ਉਹ ਵੀ ਜੇਲ੍ਹ ਵਿੱਚ ਜਾਣਗੇ।

ਵੇਖੋ ਵੀਡੀਓ

ਜ਼ਿਕਰਯੋਗ ਹੈ ਕਿ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਅਤੇ ਭੀੜ ਨੇ ਗੁਰਦੁਆਰਾ ਸ੍ਰੀ ਰਕਾਬਗੰਜ ਉੱਤੇ ਵੀ ਹਮਲਾ ਕੀਤਾ ਸੀ। ਮਾਮਲੇ ਦੇ ਗਵਾਹ ਮੁਖਤਿਆਰ ਸਿੰਘ ਅਤੇ ਪੱਤਰਕਾਰ ਸੰਜੇ ਸੂਰੀ ਨੇ ਕਿਹਾ ਸੀ ਕਿ ਰਕਾਬਗੰਜ ਦੇ ਕੋਲ ਕਮਲਨਾਥ ਮੌਜੂਦ ਸਨ ਅਤੇ ਭੀੜ ਨੂੰ ਕੰਟਰੋਲ ਕਰ ਰਹੇ ਸਨ। ਮੁਖਤਿਆਰ ਸਿੰਘ ਅਤੇ ਸੰਜੇ ਸੂਰੀ ਦੀ ਨਾਨਾਵਤੀ ਕਮਿਸ਼ਨ ਅੱਗੇ ਗਵਾਹੀ ਵੀ ਹੋਈ ਸੀ ਪਰ ਇਸ ਕੇਸ ਨੂੰ ਬੰਦ ਕਰ ਦਿੱਤਾ ਗਿਆ ਸੀ।

ਇਸ ਕੇਸ ਨਾਲ ਜੁੜੇ ਦੋਸ਼ੀਆਂ ਦਾ ਪਤਾ ਕਮਲ ਨਾਥ ਦੇ ਆਫੀਸ਼ਲ ਘਰ ਦੇ ਨਾਲ ਮਿਲਦਾ ਸੀ ਅਤੇ ਮੰਨਿਆ ਜਾਂਦਾ ਸੀ ਕਿ ਕਿਤੇ ਨਾ ਕਿਤੇ ਕਮਲਨਾਥ ਕਤਲੇਆਮ ਵਿੱਚ ਸ਼ਾਮਿਲ ਹਨ। 9 ਸਤੰਬਰ ਨੂੰ ਐੱਸਆਈਟੀ ਨੇ ਸੱਤ ਕੇਸਾਂ ਨੂੰ ਖੋਲ੍ਹਣ ਦੇ ਲਈ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੱਤਾ ਸੀ ਇਸ ਇਸ਼ਤਿਹਾਰ ਤੋਂ ਬਾਅਦ ਮੁਖਤਿਆਰ ਸਿੰਘ ਅਤੇ ਸੰਜੇ ਸੂਰੀ ਗਵਾਹੀ ਦੇਣ ਦੇ ਲਈ ਸਾਹਮਣੇ ਆਏ। ਸੰਜੇ ਸੂਰੀ ਇਸ ਵੇਲੇ ਲੰਡਨ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਗਵਾਹੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ ਕਿ ਸੰਜੇ ਸੂਰੀ ਅਤੇ ਮੁਖਤਿਆਰ ਸਿੰਘ ਦੀ ਗਵਾਹੀ ਤੋਂ ਬਾਅਦ ਕਮਲਨਾਥ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ।

Intro:Body:

story on 1984

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.