ETV Bharat / bharat

ਮੌਨਸੂਨ ਸੈਸ਼ਨ ਦੌਰਾਨ 167 ਫੀਸ਼ਦੀ ਰਹੀ ਉਤਪਾਦਕਤਾ: ਲੋਕਸਭਾ ਸਪੀਕਰ - 25 bills passed

ਲੋਕਸਭਾ ਸਪੀਕਰ ਓਮ ਬਿਰਲਾ ਨੇ ਕਿਹਾ, "ਖੇਤੀ ਬਿੱਲਾਂ 'ਤੇ ਲੋਕਸਭਾ ਵਿੱਚ 5 ਘੰਟੇ 36 ਮਿੰਟ ਤੱਕ ਚਰਚਾ ਹੋਈ। ਜਿਸ ਦੇ ਹੱਕ ਵਿੱਚ ਬਹੁਮਤ ਹੁੰਦਾ ਹੈ ਉਹ ਬਿੱਲ ਲੋਕ ਸਭਾ ਵਿੱਚ ਪਾਸ ਹੋ ਜਾਂਦਾ ਹੈ। ਇਸ ਵਾਰ 37 ਘੰਟਿਆਂ ਦੀ ਥਾਂ 60 ਘੰਟੇ ਤੱਕ ਸਦਨ ਚੱਲਿਆ।"

167-productivity-during-monsoon-session-lok-sabha-speaker
ਮਾਨਸੂਨ ਸੈਸ਼ਨ ਦੌਰਾਨ 167 ਫੀਸ਼ਦੀ ਰਹੀ ਉਤਪਾਦਕਤਾ: ਲੋਕਸਭਾ ਸਪੀਕਰ
author img

By

Published : Sep 25, 2020, 7:15 PM IST

ਨਵੀਂ ਦਿੱਲੀ: ਕੋਰੋਨਾ ਕਾਲ ਦੌਰਾਨ ਸੰਸਦ ਦਾ ਮੌਨਸੂਨ ਸੈਸ਼ਨ ਬੁੱਧਵਾਰ 23 ਸਤੰਬਰ ਨੂੰ ਖਤਮ ਹੋ ਗਿਆ। ਸ਼ੁੱਕਰਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੰਸਦ ਦੇ ਮੌਨਸੂਨ ਸੈਸ਼ਨ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਮੌਨਸੂਨ ਸੈਸ਼ਨ ਦੌਰਾਨ ਉਤਪਾਦਕਤਾ 167 ਫੀਸ਼ਦੀ ਸੀ, ਅਸੀਂ 37 ਘੰਟੇ ਨਿਰਧਾਰਤ ਕੀਤੇ, ਪਰ ਸਦਨ 60 ਘੰਟੇ ਤੱਕ ਚੱਲਿਆ।

ਲੋਕ ਸਭਾ ਸਪੀਕਰ ਨੇ ਅੱਗੇ ਕਿਹਾ, ‘ਸੰਸਦ ਦੇ 100 ਸਾਲ ਹੋ ਰਹੇ ਹਨ, ਬਹੁਤ ਜਲਦੀ ਅਸੀਂ ਨਵੀਂ ਇਮਾਰਤ ਬਣਾਉਣ ਜਾ ਰਹੇ ਹਾਂ। ਟੈਂਡਰ ਹੋ ਚੁੱਕੇ ਹਨ, 892 ਕਰੋੜ ਦਾ ਬਜਟ ਅਨੁਮਾਨਤ ਸੀ। ਨਵੀਂ ਇਮਾਰਤ ਦਾ ਨਿਰਮਾਣ 21 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। 2022 ਵਿੱਚ ਨਵੀਂ ਇਮਾਰਤ ਵਿੱਚ ਸੈਸ਼ਨ ਹੋਣ ਦੀ ਸੰਭਾਵਨਾ ਹੈ।

ਲੋਕਸਭਾ ਸਪੀਕਰ ਓਮ ਬਿਰਲਾ ਨੇ ਕਿਹਾ, "ਖੇਤੀ ਬਿੱਲਾਂ 'ਤੇ ਲੋਕਸਭਾ ਵਿੱਚ 5 ਘੰਟੇ 36 ਮਿੰਟ ਤੱਕ ਚਰਚਾ ਹੋਈ। ਜਿਸ ਦੇ ਹੱਕ ਵਿੱਚ ਬਹੁਮਤ ਹੁੰਦਾ ਹੈ ਉਹ ਬਿੱਲ ਲੋਕ ਸਭਾ ਵਿੱਚ ਪਾਸ ਹੋ ਜਾਂਦਾ ਹੈ। ਇਸ ਵਾਰ 37 ਘੰਟਿਆਂ ਦੀ ਥਾਂ 60 ਘੰਟੇ ਤੱਕ ਸਦਨ ਚੱਲਿਆ।"

ਦੱਸ ਦੇਈਏ ਕਿ ਦੱਸ ਰੋਜ਼ਾ ਸੈਸ਼ਨ ਵਿੱਚ 25 ਬਿੱਲ ਪਾਸ ਕੀਤੇ ਗਏ ਸਨ ਅਤੇ ਕਈ ਹੋਰ ਰਿਕਾਰਡ ਵੀ ਬਣੇ।

21 ਸਤੰਬਰ ਨੂੰ ਇਜਲਾਸ ਦੌਰਾਨ ਉਤਪਾਦਕਤਾ 234 ਫ਼ੀਸਦੀ ਸੀ ਜੋ ਕਿ ਲੋਕ ਸਭਾ ਦੇ ਇਤਿਹਾਸ ਵਿੱਚ ਕਿਸੇ ਇੱਕ ਦਿਨ ਵਿੱਚ ਸਭ ਤੋਂ ਵੱਧ ਹੈ। ਇਹ ਪਹਿਲਾ ਮੌਕਾ ਸੀ ਜਦੋਂ ਸੈਸ਼ਨ ਦੌਰਾਨ ਕੋਈ ਛੁੱਟੀ ਨਹੀਂ ਸੀ। ਐਤਵਾਰ ਅਤੇ ਸੋਮਵਾਰ ਨੂੰ ਸਦਨ ਨੇ ਦੇਰ ਰਾਤ 12:30 ਵਜੇ ਤੱਕ ਦੋ ਦਿਨ ਤੱਕ ਕੰਮ ਕੀਤਾ।

ਸੈਸ਼ਨ ਦੌਰਾਨ ਵਿਧਾਇਕ ਕੰਮਾਂ ਨੂੰ 68 ਫ਼ੀਸਦ ਅਤੇ ਹੋਰ ਕੰਮਾਂ ਨੂੰ 32 ਫ਼ੀਸਦ ਸਮਾਂ ਦਿੱਤਾ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.