ETV Bharat / bharat

ਮਹਾਤਮਾ ਗਾਂਧੀ ਦੀ 'ਗੜਵੀ' ਮੰਦਰ 'ਚ ਰੱਖਦੇ ਸੀ ਜਵਾਹਰ, ਉਤਰਾਖੰਡ ਦੇ ਅਲਮੋੜਾ 'ਚ ਅੱਜ ਵੀ ਸੁਰੱਖਿਅਤ ਹੈ ਅਮਾਨਤ - ਮਹਾਤਮਾ ਗਾਂਧੀ

ਭਾਰਤ ਦੀ ਆਜ਼ਾਦੀ ਦੇ ਅੰਦੋਲਨ 'ਚ ਲੱਖਾਂ ਲੋਕਾਂ ਦੀ ਭੂਮਿਕਾ ਰਹੀ ਹੈ। ਮਹਾਤਮਾ ਗਾਂਧੀ ਨੂੰ ਆਜ਼ਾਦੀ ਦੀ ਲੜਾਈ ਦਾ ਮਹਾਨਾਇਕ ਕਿਹਾ ਜਾਂਦਾ ਹੈ। ਗਾਂਧੀ ਜੀ ਜਨ ਮਾਨਸ ਨਾਲ ਸਿੱਧੇ ਤੌਰ 'ਤੇ ਜੁੜਦੇ ਸਨ। ਅਜਿਹਾ ਹੀ ਇੱਕ ਪਰਿਵਾਰ ਉਤਰਾਖੰਡ ਦਾ ਹੈ। ਪੂਰਾ ਦੇਸ਼ ਘੁੰਮਣ ਤੋਂ ਬਾਅਦ ਜਦੋਂ ਮਹਾਤਮਾ ਗਾਂਧੀ ਅਲਮੋੜਾ ਪੰਹੁਚੇ ਤਾਂ ਇੱਥੇ ਉਨ੍ਹਾਂ ਨੂੰ ਕਾਫੀ ਸਮਰਥਣ ਮਿਲਿਆ। ਜਾਣੋ ਅਲਮੋੜਾ 'ਚ ਸੁਰੱਖਿਅਤ ਰੱਖੇ ਗਏ ਗਾਂਧੀ ਜੀ ਦੀ ਗੜਵੀ ਬਾਰੇ...

ਫੋਟੋ
author img

By

Published : Aug 16, 2019, 9:39 AM IST

ਅਲਮੋੜਾ (ਉਤਰਾਖੰਡ): ਇਸ ਸਾਲ ਅਸੀਂ ਆਪਣਾ 73ਵਾਂ ਆਜ਼ਾਦੀ ਦਿਹਾੜਾ ਮਨਾਇਆ ਹੈ। ਪਰ ਦੇਸ਼ 'ਚ ਬਹੁਤ ਘੱਟ ਲੋਕ ਜਾਣਦੇ ਹਨ ਕਿ ਮਹਾਤਮਾ ਗਾਂਧੀ, ਜੋ ਆਪਣੇ ਸਮੇਂ ਦੇ ਮਹਾਨ ਰਾਜਨੀਤਿਕ ਨੇਤਾਵਾਂ ਵਿਚੋਂ ਇੱਕ ਸਨ, ਨੇ ਆਜ਼ਾਦੀ ਦੀ ਲਹਿਰ ਲਈ ਫੰਡ ਇਕੱਠਾ ਕਰਨ ਲਈ ਆਪਣੇ ਬਰਤਨ ਅਤੇ ਹੋਰ ਸਮਾਨ ਵੀ ਨਿਲਾਮ ਕਰ ਦਿੱਤਾ ਸੀ।

ਮਹਾਤਮਾ ਗਾਂਧੀ ਦਾ ਅਲਮੋੜਾ ਨਾਲ ਇੱਕ ਅਨਮੋਲ ਰਿਸ਼ਤਾ
ਉਤਰਾਖੰਡ ਦੇ ਅਲਮੋੜਾ ਵਾਸੀ ਜਵਾਹਰ ਸ਼ਾਹ ਨੇ ਉਸ ਨਿਲਾਮੀ 'ਚ ਮਹਾਤਮਾ ਗਾਂਧੀ ਕੋਲੋਂ ਇੱਕ ਗੜਵੀ ਖਰੀਦੀ ਸੀ। ਜਵਾਹਰ ਸ਼ਾਹ ਦੇ ਪੁੱਤਰ ਸਾਵਲ ਸ਼ਾਹ ਨੇ ਆਪਣੇ ਪਿਤਾ ਨੂੰ ਯਾਦ ਕਰਦਿਆਂ ਦੱਸਿਆਂ ਕਿ ਆਜ਼ਾਦੀ ਦੀ ਲਹਿਰ ਨੂੰ ਚਲਾਉਣ ਲਈ ਬਾਪੂ ਗਾਂਧੀ ਕੋਲ ਪੈਸੇ ਦੀ ਘਾਟ ਸੀ। ਗਾਂਧੀ ਜੀ ਨੇ ਦੇਸ਼ ਭਰ ਵਿੱਚ ਘੁੰਮ ਕੇ ਫੰਡ ਇਕੱਠੇ ਕੀਤੇ ਤੇ ਲੋਕਾਂ ਨੂੰ ਆਜ਼ਾਦੀ ਦੀ ਲਹਿਰ ਪ੍ਰਤੀ ਜਾਗਰੂਕ ਕੀਤਾ।

ਅਲਮੋੜਾ ਨਾਲ ਗਾਂਧੀ ਜੀ ਦਾ ਰਿਸ਼ਤਾ

ਕੀ ਹੈ ਮਹਾਤਮਾ ਗਾਂਧੀ ਦੀ 11 ਰੁਪਏ ਦੀ ਗੜਵੀ ਦੀ ਕਹਾਣੀ?
ਆਪਣੇ ਪਿਤਾ ਦੀ ਕਹੀ ਗੱਲ ਨੂੰ ਯਾਦ ਕਰਦਿਆਂ ਸਾਵਲ ਸ਼ਾਹ ਨੇ ਦੱਸਿਆ ਕਿ ਪੈਸੇ ਇਕੱਠੇ ਕਰਨ ਲਈ ਗਾਂਧੀ ਜੀ ਨੇ ਆਪਣੇ ਸਾਰੇ ਸਮਾਨ ਦੀ ਨਿਲਾਮੀ ਕਰ ਦਿੱਤੀ ਸੀ। ਸਾਵਲ ਦੇ ਪਿਤਾ ਵੱਲੋਂ ਖਰੀਦੀ ਗਈ ਗੜਵੀ ਅਜੇ ਵੀ ਉਨ੍ਹਾਂ ਦੇ ਕੋਲ ਹੈ। ਮਹਾਤਮਾ ਗਾਂਧੀ ਨੇ ਆਜ਼ਾਦੀ ਲਹਿਰ ਦੌਰਾਣ ਇੱਕ ਜਨਸਭਾ 'ਚ ਇਸ ਗੜਵੀ ਦੀ ਨਿਲਾਮੀ ਕੀਤੀ ਸੀ।
ਸ਼ਾਹ ਦੇ ਪਿਤਾ ਨੇ ਆਜ਼ਾਦੀ ਦੀ ਲਹਿਰ ਵਿੱਚ ਯੋਗਦਾਨ ਪਾਉਣ ਲਈ 11 ਰੁਪਏ ਵਿੱਚ ਚਾਂਦੀ ਦੀ ਇਹ ਗੜਵੀ ਮਹਾਤਮਾ ਗਾਂਧੀ ਤੋਂ ਖਰੀਦੀ ਸੀ, ਜੋ ਉਸਦੀ ਅਸਲ ਕੀਮਤ ਤੋਂ ਬਹੁਤ ਵੱਧ ਸੀ।

ਮੰਦਿਰ ਵਿੱਚ ਰੱਖੀ ਜਾਂਦੀ ਸੀ ਗੜਵੀ
ਜਵਾਹਰ ਸ਼ਾਹ ਦੀ ਨੂੰਹ ਗੀਤਾ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਮਹਾਤਮਾ ਗਾਂਧੀ ਦੀ ਚਾਂਦੀ ਦੀ ਗੜਵੀ ਉਨ੍ਹਾਂ ਦੇ ਘਰ ਵਿੱਚ ਰੱਖੀ ਹੋਈ ਹੈ। ਉਨ੍ਹਾਂ ਦੱਸਿਆ, "ਮੇਰੇ ਸਹੁਰੇ ਨੇ ਇਸ ਗੜਵੀ ਨੂੰ ਸਾਡੇ ਘਰ ਦੇ ਮੰਦਿਰ ਵਿੱਚ ਰੱਖਿਆ ਸੀ ਤੇ ਸਾਨੂੰ ਹਮੇਸ਼ਾ ਇਸਦੀ ਸੰਭਾਲ ਕਰਨ ਲਈ ਕਹਿੰਦੇ ਸੀ।"

ਇਤਿਹਾਸਕਾਰਾਂ ਦਾ ਕੀ ਕਹਿਣਾ ਹੈ?
ਸਥਾਨਕ ਇਤਿਹਾਸਕਾਰ ਵੀ.ਡੀ.ਐਸ. ਨੇਗੀ ਦਾ ਕਹਿਣਾ ਹੈ ਕਿ ਮਹਾਤਮਾ ਗਾਂਧੀ 1929 ਵਿੱਚ ਅਲਮੋੜਾ ਆਏ ਸਨ। ਉਨ੍ਹਾਂ ਨੇ ਕਈ ਲੋਕ ਬੈਠਕਾਂ ਨੂੰ ਸੰਬੋਧਿਤ ਕੀਤਾ ਸੀ। ਇਸ ਸਾਲ ਨੈਨੀਤਾਲ ਦੀਆਂ ਔਰਤਾਂ ਨੇ ਅੰਦੋਲਨ ਲਈ ਆਪਣੇ ਗਹਿਣੇ ਦੇ ਕੇ ਆਪਣਾ ਯੋਗਦਾਨ ਪਾਇਆ ਸੀ।

Intro:Body:

150th birth anniversary of Mahatma Gandhi: Bapu's special relation with Almora  

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.