ETV Bharat / bharat

CRPF ਦਾ ਜਵਾਬ: ਰਾਹੁਲ ਗਾਂਧੀ ਨੇ ਕਈ ਵਾਰ ਸੁਰੱਖਿਆ ਨਿਯਮਾਂ ਦੀ ਕੀਤੀ ਉਲੰਘਣਾ - CRPF ਦਾ ਜਵਾਬ

ਕਾਂਗਰਸ ਨੇ ਬੁੱਧਵਾਰ ਨੂੰ ਰਾਹੁਲ ਗਾਂਧੀ ਦੀ ਸੁਰੱਖਿਆ 'ਚ ਕੁਤਾਹੀ ਦੇ (Bharat Jodo Yatra Rahul Gandhi) ਮਾਮਲੇ 'ਤੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਇਸ ਬਾਰੇ CRPF ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਵਾਬ ਸੌਂਪ ਦਿੱਤਾ ਹੈ।

Bharat Jodo Yatra
Bharat Jodo Yatra
author img

By

Published : Dec 29, 2022, 11:38 AM IST

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਸੀਆਰਪੀਐਫ ਨੇ ਇਸ ਮਾਮਲੇ 'ਤੇ ਜਵਾਬ ਦਿੱਤਾ ਹੈ। ਜਵਾਬ ਦਿੰਦੇ ਹੋਏ ਸੀਆਰਪੀਐਫ ਨੇ ਕਿਹਾ ਕਿ ਅਜਿਹਾ ਕਈ ਵਾਰ ਹੋਇਆ ਹੈ ਕਿ ਰਾਹੁਲ ਗਾਂਧੀ ਨੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੀ ਹੈ। ਗ੍ਰਹਿ ਮੰਤਰਾਲੇ ਨੂੰ ਜਵਾਬ ਦਿੰਦੇ ਹੋਏ ਸੀਆਰਪੀਐਫ ਨੇ ਵੀਰਵਾਰ ਨੂੰ ਕਿਹਾ ਕਿ ਰਾਹੁਲ ਗਾਂਧੀ ਨੇ 2020 ਤੋਂ ਹੁਣ ਤੱਕ 113 ਵਾਰ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੀ ਹੈ। CRPF ਮੁਤਾਬਕ ਭਾਰਤ ਜੋੜੋ (Rahul Gandhi violated guidelines of security) ਯਾਤਰਾ ਦੌਰਾਨ ਵੀ ਅਜਿਹਾ ਕਈ ਵਾਰ ਹੋਇਆ ਹੈ। ਦੱਸ ਦਈਏ ਕਿ ਰਾਹੁਲ ਗਾਂਧੀ ਦੀ ਸੁਰੱਖਿਆ 'ਚ ਕੁਤਾਹੀ ਨੂੰ ਲੈ ਕੇ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਸੀ।

ਰਾਹੁਲ ਗਾਂਧੀ ਨੇ ਸੁਰੱਖਿਆ ਨਿਯਮਾਂ ਦੀ ਕੀਤੀ ਉਲੰਘਣਾ : ਇਸ ਦੇ ਨਾਲ ਹੀ, ਸੀਆਰਪੀਐਫ ਨੇ ਕਾਂਗਰਸ ਦੇ ਦੋਸ਼ਾਂ 'ਤੇ ਗ੍ਰਹਿ ਮੰਤਰਾਲੇ ਨੂੰ ਕਿਹਾ ਕਿ ਦਿਸ਼ਾ-ਨਿਰਦੇਸ਼ਾਂ ਮੁਤਾਬਕ ਰਾਹੁਲ ਗਾਂਧੀ ਦੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਗਿਆ ਸੀ। ਸੀਆਰਪੀਐਫ ਦੇ ਅਨੁਸਾਰ, ਟੂਰ 'ਤੇ ਆਉਣ ਵਾਲੇ ਵਿਅਕਤੀ ਦੀ ਸੁਰੱਖਿਆ ਰਾਜ ਪੁਲਿਸ ਦੇ ਤਾਲਮੇਲ ਵਿੱਚ ਸੀਆਰਪੀਐਫ ਦੀ ਜ਼ਿੰਮੇਵਾਰੀ ਹੈ। ਖ਼ਤਰੇ ਦੇ ਮੁਲਾਂਕਣ ਦੇ ਅਧਾਰ 'ਤੇ, ਗ੍ਰਹਿ ਮੰਤਰਾਲੇ ਦੁਆਰਾ ਰਾਜ ਸਰਕਾਰਾਂ ਸਮੇਤ ਸਾਰੇ ਹਿੱਸੇਦਾਰਾਂ ਨੂੰ ਸਲਾਹ ਜਾਰੀ ਕੀਤੀ ਗਈ ਹੈ। ਪਰ, CRPF ਮੁਤਾਬਕ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਕਾਂਗਰਸ ਦਾ ਗ੍ਰਹਿ ਮੰਤਰਾਲੇ ਨੂੰ ਪੱਤਰ : ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ "ਜਿਵੇਂ ਹੀ 24 ਦਸੰਬਰ 2022 ਨੂੰ ਭਾਰਤ ਜੋੜੋ ਯਾਤਰਾ ਦਿੱਲੀ ਵਿੱਚ ਦਾਖਲ ਹੋਈ, ਭਾਰਤ ਜੋੜੋ ਯਾਤਰਾ ਦੀ ਸੁਰੱਖਿਆ ਨਾਲ ਕਈ ਮੌਕਿਆਂ 'ਤੇ ਸਮਝੌਤਾ ਕੀਤਾ ਗਿਆ ਸੀ। ਦਿੱਲੀ ਪੁਲਿਸ ਵਧ ਰਹੀ ਭੀੜ ਨੂੰ ਕਾਬੂ ਕਰਨ ਅਤੇ ਜਿਨ੍ਹਾਂ ਨੂੰ ਰਾਹੁਲ ਗਾਂਧੀ ਦੇ ਆਲੇ ਦੁਆਲੇ Z+ ਘੇਰਾ ਬਣਾਈ ਰੱਖਣ ਨਿਯੁਕਤ ਕੀਤਾ ਗਿਆ ਸੀ, ਉਸ ਵਿੱਚ ਅਸਫਲ ਰਹੀ ਸੀ। ਸੁਰੱਖਿਆ ਸਥਿਤੀ ਇੰਨੀ ਗੰਭੀਰ (Gandhi violated guidelines of security several times says crpf) ਸੀ ਕਿ ਕਾਂਗਰਸ ਵਰਕਰਾਂ ਅਤੇ ਰਾਹੁਲ ਗਾਂਧੀ ਦੇ ਨਾਲ ਆਏ ਭਾਰਤ ਯਾਤਰੀਆਂ ਨੂੰ ਘੇਰਾਬੰਦੀ ਕਰਨੀ ਪਈ, ਜਦਕਿ ਦਿੱਲੀ ਪੁਲਿਸ ਮੂਕ ਦਰਸ਼ਕ ਬਣੀ ਰਹੀ।"

ਕਾਂਗਰਸ ਨੇ ਦੋਸ਼ ਲਾਇਆ ਕਿ ਯਾਤਰਾ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਖੁਫੀਆ ਬਿਊਰੋ ਭਾਰਤ ਜੋੜੋ ਯਾਤਰਾ ਵਿੱਚ ਹਿੱਸਾ ਲੈਣ ਵਾਲੇ ਕਈ ਉੱਘੀਆਂ ਸ਼ਖਸੀਅਤਾਂ ਯਾਤਰਾ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਕਾਂਗਰਸ ਨੇ 23 ਦਸੰਬਰ ਨੂੰ ਹਰਿਆਣਾ ਦੇ ਸੋਹਨਾ ਸਿਟੀ ਥਾਣੇ ਵਿੱਚ ਕੁਝ ਅਣਪਛਾਤੇ ਬਦਮਾਸ਼ਾਂ ਬਾਰੇ ਐਫਆਈਆਰ ਦਰਜ ਕਰਵਾਈ ਸੀ, ਜੋ ਕਿ ਹਰਿਆਣਾ ਰਾਜ ਖੁਫੀਆ ਏਜੰਸੀ ਨਾਲ ਜੁੜੇ ਹੋਏ ਹਨ। ਪਾਰਟੀ ਨੇ ਦੋਸ਼ ਲਾਇਆ ਹੈ ਕਿ ਉਹ ਹਰਿਆਣਾ ਵਿੱਚ ਭਾਰਤ ਜੋੜੋ ਯਾਤਰਾ ਦੇ ਕੰਟੇਨਰਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋ ਰਹੇ ਸਨ।

ਭਾਰਤ ਜੋੜੋ ਯਾਤਰਾ ਦੀ ਅਗਵਾਈ ਕਰਨ ਵਾਲੇ ਰਾਹੁਲ ਗਾਂਧੀ ਦੇ ਅਧਿਕਾਰ 'ਤੇ ਜ਼ੋਰ ਦਿੰਦੇ ਹੋਏ, ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਲਿਖਿਆ ਕਿ, "ਸੰਵਿਧਾਨ ਦੇ ਅਨੁਛੇਦ 19 ਦੇ ਅਨੁਸਾਰ, ਹਰ ਨਾਗਰਿਕ ਨੂੰ ਭਾਰਤ ਦੇ ਪੂਰੇ ਖੇਤਰ ਵਿੱਚ ਇਕੱਠੇ ਹੋਣ ਅਤੇ ਆਜ਼ਾਦੀ ਨਾਲ ਘੁੰਮਣ ਦਾ ਸੰਵਿਧਾਨਕ ਅਧਿਕਾਰ ਹੈ। ਭਾਰਤ ਜੋੜੋ ਯਾਤਰਾ ਇੱਕ ਪਦਯਾਤਰਾ ਹੈ।" ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਅਤੇ ਕਾਂਗਰਸੀ ਆਗੂਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਵਪਾਰੀ ਦੀ ਕਾਰ ਚੋਂ ਲੱਖਾਂ ਰੁਪਏ ਦੀ ਚੋਰੀ, ਵਪਾਰੀ ਦਾ ਡਰਾਈਵਰ ਕਰਨ ਆਇਆ ਸੀ ਪੈਮੇਂਟ ਕੁਲੈਕਸ਼ਨ

ETV Bharat Logo

Copyright © 2025 Ushodaya Enterprises Pvt. Ltd., All Rights Reserved.