ਬਾਰਾਮੂਲਾ (ਜੰਮੂ-ਕਸ਼ਮੀਰ): ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਦੋ ਅੱਤਵਾਦੀ ਮਾਰੇ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਬਾਰਾਮੂਲਾ ਦੇ ਵਨੀਗਾਮ ਪਯੇਨ ਕਰੀਰੀ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਇਹ ਕਾਰਵਾਈ ਕੀਤੀ। ਸੁਰੱਖਿਆ ਬਲਾਂ ਨੇ ਪਹਿਲਾਂ ਇਲਾਕੇ ਨੂੰ ਘੇਰ ਲਿਆ। ਇਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਵੀਰਵਾਰ ਤੜਕੇ ਤਲਾਸ਼ੀ ਮੁਹਿੰਮ ਦੇ ਚਲਦਿਆਂ ਅੱਤਵਾਦੀਆਂ ਨੂੰ ਆਪਣੇ ਫੜੇ ਜਾਣ ਦਾ ਡਰ ਹੋਇਆ। ਜਿਸ ਤੋਂ ਬਾਅਦ ਘਬਰਾਹਟ 'ਚ ਆ ਕੇ ਅੱਤਵਾਦੀਆ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਚੌਕਸ ਜਵਾਨਾਂ ਨੇ ਅੱਤਵਾਦੀਆਂ ਦੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ।
ਗੋਲੀਬਾਰੀ ਦੌਰਾਨ ਦੋ ਅੱਤਵਾਦੀ ਮਾਰੇ ਗਏ: ਪੁਲਿਸ ਨੇ ਦੱਸਿਆ ਕਿ ਅੱਤਵਾਦੀ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਸਨ। ਉਹ ਥਾਂ ਬਦਲਦੇ ਹੋਏ ਸੁਰੱਖਿਆ ਬਲਾਂ 'ਤੇ ਲਗਾਤਾਰ ਗੋਲੀਬਾਰੀ ਕਰ ਰਹੇ ਸੀ। ਉਹ ਹਨੇਰੇ ਦਾ ਫਾਇਦਾ ਵੀ ਉਠਾ ਰਹੇ ਸੀ। ਪਰ ਸੁਰੱਖਿਆ ਬਲਾਂ ਨੇ ਉੱਚ ਪੱਧਰੀ ਲੜਾਈ ਦੇ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਜਵਾਬੀ ਕਾਰਵਾਈ ਜਾਰੀ ਰੱਖੀ ਅਤੇ ਅੱਤਵਾਦੀਆਂ ਦੀ ਘੇਰਾਬੰਦੀ ਹੋਰ ਤਿੱਖੀ ਹੋ ਗਈ ਹੈ। ਅੰਤ ਵਿੱਚ, ਸਿਪਾਹੀਆਂ ਨੇ ਉਨ੍ਹਾਂ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ, ਪਰ ਉਨ੍ਹਾਂ ਦੇ ਪਾਸਿਓਂ ਗੋਲੀਬਾਰੀ ਜਾਰੀ ਰਹੀ। ਰੋਕਥਾਮੀ ਕਾਰਵਾਈ ਕਰਦੇ ਹੋਏ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਜਿਸ ਵਿਚ ਦੋਵੇਂ ਅੱਤਵਾਦੀ ਮਾਰੇ ਗਏ।
ਦੋਵੇਂ ਅੱਤਵਾਦੀਆ ਦੀ ਪਛਾਣ ਹੋ ਗਈ: ਪੁਲਿਸ ਨੇ ਦੱਸਿਆ ਕਿ ਮੁਕਾਬਲੇ 'ਚ ਮਾਰੇ ਗਏ ਅੱਤਵਾਦੀਆਂ ਕੋਲੋਂ ਏ.ਕੇ 47 ਰਾਈਫਲਾਂ, ਪਿਸਤੌਲਾਂ ਸਮੇਤ ਕਈ ਅਪਰਾਧਕ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਅਜਿਹਾ ਲੱਗਦਾ ਹੈ ਕਿ ਉਹ ਕਿਸੇ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸੀ। ਜਿਸ 'ਚ ਉਨ੍ਹਾਂ ਨੂੰ ਸਰਹੱਦ ਪਾਰੋਂ ਮਦਦ ਮਿਲ ਰਹੀ ਹੈ। ਬਾਰਾਮੂਲਾ ਆਪਰੇਸ਼ਨ 'ਤੇ ਐੱਸਐੱਸਪੀ ਬਾਰਾਮੂਲਾ ਅਮੋਦ ਅਸ਼ੋਕ ਨਾਗਪੁਰੇ ਨੇ ਦੱਸਿਆ ਕਿ ਮਾਰੇ ਗਏ ਦੋਵੇਂ ਅੱਤਵਾਦੀ ਲਸ਼ਕਰ ਨਾਲ ਸਬੰਧਤ ਸਨ। ਇਨ੍ਹਾਂ ਅੱਤਵਾਦੀਆ ਦੀ ਪਛਾਣ ਹੋ ਗਈ ਹੈ। ਇਹ ਦੋਵੇਂ ਸ਼ੋਪੀਆਂ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਇਨ੍ਹਾਂ ਦੇ ਨਾਂ ਸ਼ਾਕਿਰ ਮਜੀਦ ਨਜ਼ਰ ਅਤੇ ਹਨਾਨ ਅਹਿਮਦ ਸਹਿ ਸਨ। ਦੋਵੇਂ ਮਾਰਚ 2023 ਵਿੱਚ ਲਸ਼ਕਰ-ਏ-ਤੋਇਬਾ ਨਾਮਕ ਅੱਤਵਾਦੀ ਸੰਗਠਨ ਵਿੱਚ ਸ਼ਾਮਲ ਹੋਏ ਸਨ। ਏਡੀਜੀਪੀ ਕਸ਼ਮੀਰ ਨੇ ਕਿਹਾ ਕਿ ਇਲਾਕੇ ਵਿੱਚ ਡੂੰਘਾਈ ਨਾਲ ਛਾਪੇਮਾਰੀ ਕਰਕੇ ਹੋਰ ਤਲਾਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Army Helicopter Crash: ਕਿਸ਼ਤਵਾੜ ਇਲਾਕੇ ਵਿੱਚ ਆਰਮੀ ਹੈਲੀਕਾਪਟਰ ਕ੍ਰੈਸ਼, ਤਿੰਨ ਜਖ਼ਮੀ