ETV Bharat / bharat

Bank Holidays in Sept 2023: ਸਤੰਬਰ ਮਹੀਨੇ 16 ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤੀ ਛੁੱਟੀਆਂ ਦੀ ਲਿਸਟ - 16 ਦਿਨ ਬੈਂਕਾਂ ਨੂੰ ਲੱਗੇ ਰਹਿਣਗੇ ਤਾਲੇ

ਆਰਬੀਆਈ ਦੀ ਸੂਚੀ ਮੁਤਾਬਕ ਇਸ ਵਾਰ ਬੈਂਕ ਅੱਧੇ ਮਹੀਨੇ ਤੋਂ ਵੱਧ ਬੰਦ ਰਹਿਣਗੇ, ਕਿਉਂਕਿ ਸਤੰਬਰ ਮਹੀਨੇ ਵਿੱਚ ਕਈ ਛੁੱਟੀਆਂ ਹਨ। ਇਹਨਾਂ ਛੁਟੀਆਂ ਦੀ ਲਿਸਟ ਜਾਰੀ ਹੁੰਦੇ ਹੀ ਬੈਂਕ ਕਰਮਚਾਰੀਆਂ ਦੇ ਚਿਹਰਿਆਂ ਉੱਤੇ ਖੁਸ਼ੀ ਦੀ ਝਲਕ ਰਹੀ ਹੈ। (Bank Holidays in Sept 2023)

Banks will be locked for 16 days in the month of September, RBI has released the list of holidays
Bank Holidays in Sept 2023: ਸਿਤੰਬਰ ਮਹੀਨੇ 16 ਦਿਨ ਬੈਂਕਾਂ ਨੂੰ ਲੱਗੇ ਰਹਿਣਗੇ ਤਾਲੇ,RBI ਨੇ ਜਾਰੀ ਕੀਤੀ ਛੁੱਟੀਆਂ ਦੀ ਲਿਸਟ
author img

By ETV Bharat Punjabi Team

Published : Sep 1, 2023, 12:02 PM IST

ਨਵੀਂ ਦਿੱਲੀ: ਜੇਕਰ ਤੁਸੀਂ ਸਤੰਬਰ 'ਚ ਬੈਂਕ ਨਾਲ ਜੁੜਿਆ ਕੋਈ ਕੰਮ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਇਨ੍ਹਾਂ ਛੁੱਟੀਆਂ 'ਤੇ ਨਜ਼ਰ ਮਾਰੋ, ਨਹੀਂ ਤਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਕਿਓਂਕਿ ਇਸ ਵਾਰ ਬੈਂਕਾਂ ਵਿੱਚ ਅੱਧੇ ਮਹੀਨੇ ਤੋਂ ਵੱਧ ਸਮੇਂ ਤੱਕ ਲਈ ਜਿੰਦਰੇ ਹੀ ਲਟਕਦੇ ਨਜ਼ਰ ਆਉਂਣਗੇ। ਦਰਅਸਲ ਭਾਰਤੀ ਰਿਜ਼ਰਵ ਬੈਂਕ ਹਰ ਮਹੀਨੇ ਸਾਰੇ ਬੈਂਕਾਂ ਲਈ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਇਸ ਵਾਰ ਵੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਨੂੰ ਦੇਖ ਕੇ ਬੈਂਕ ਕਰਮਚਾਰੀ ਖੁਸ਼ ਹਨ। ਹਾਲਾਂਕਿ ਇਸ ਦਾ ਅਸਰ ਆਮ ਲੋਕਾਂ ਦੇ ਕੰਮਾਂ ਉੱਤੇ ਜਰੂਰ ਹੋ ਸਕਦਾ ਹੈ।

ਸੈਂਟਰਲ ਬੈਂਕ ਨੇ ਵੈੱਬਸਾਈਟ 'ਤੇ ਜਾਰੀ ਕੀਤੀ ਸੂਚੀ: RBI ਹਰ ਮਹੀਨੇ ਵੈੱਬਸਾਈਟ 'ਤੇ ਛੁੱਟੀਆਂ ਦੀ ਸੂਚੀ ਅਪਲੋਡ ਕਰਦਾ ਹੈ। ਵੈੱਬਸਾਈਟ ਮੁਤਾਬਕ ਇਸ ਵਾਰ ਸਤੰਬਰ 2023 'ਚ ਬੈਂਕਾਂ 'ਚ 16 ਦਿਨਾਂ ਦੀਆਂ ਛੁੱਟੀਆਂ ਹੋਣਗੀਆਂ। ਇਨ੍ਹਾਂ ਛੁੱਟੀਆਂ ਵਿੱਚ ਵੱਖ-ਵੱਖ ਰਾਜਾਂ ਦੇ ਤਿਉਹਾਰਾਂ ਅਤੇ ਸਮਾਗਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੂਜੇ-ਚੌਥੇ ਸ਼ਨੀਵਾਰ ਸਮੇਤ ਐਤਵਾਰ ਦੀ ਛੁੱਟੀ ਵੀ ਜੋੜ ਦਿੱਤੀ ਗਈ ਹੈ। ਹਰ ਰਾਜ ਦੇ ਤਿਉਹਾਰ ਵੱਖਰੇ ਹੁੰਦੇ ਹਨ, ਇਸ ਲਈ ਛੁੱਟੀਆਂ ਦੀ ਗਿਣਤੀ ਵਧ ਜਾਂ ਘਟ ਸਕਦੀ ਹੈ।

ਇਨ੍ਹਾਂ ਤਿਉਹਾਰਾਂ ਕਾਰਨ ਬੰਦ ਰਹਿਣਗੇ ਬੈਂਕ : ਸਤੰਬਰ ਮਹੀਨੇ ਵਿੱਚ ਜਨਮ ਅਸ਼ਟਮੀ ਦੀ ਪਹਿਲੀ ਛੁੱਟੀ ਹੈ। ਇਸ ਤੋਂ ਬਾਅਦ ਗਣੇਸ਼ ਚਤੁਰਥੀ ਅਤੇ ਈਦ-ਏ-ਮਿਲਾਦ-ਉਨ-ਨਬੀ ਵਰਗੇ ਤਿਉਹਾਰ ਆਉਂਦੇ ਹਨ। ਇਸ ਤੋਂ ਬਾਅਦ ਐਤਵਾਰ ਅਤੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਦਿਨਾਂ 'ਚ ਬੈਂਕਾਂ 'ਚ ਕੋਈ ਕੰਮ ਨਹੀਂ ਹੋਵੇਗਾ।

ਸੁਵਿਧਾਵਾਂ ਆਨਲਾਈਨ ਜਾਰੀ ਰਹਿਣਗੀਆਂ: ਹਾਲਾਂਕਿ, ਛੁੱਟੀਆਂ ਨੂੰ ਲੈ ਕੇ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜ਼ਿਆਦਾਤਰ ਬੈਂਕਾਂ ਦੀਆਂ ਸਾਰੀਆਂ ਸੁਵਿਧਾਵਾਂ ਆਨਲਾਈਨ ਉਪਲਬਧ ਹਨ।ਤੁਸੀਂ ਘਰ ਬੈਠੇ ਬੈਂਕਾਂ ਨਾਲ ਸਬੰਧਤ ਕੋਈ ਵੀ ਕੰਮ ਆਸਾਨੀ ਨਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਨੈੱਟ ਬੈਂਕਿੰਗ ਵੀ ਵਧੀਆ ਵਿਕਲਪ ਹੈ। ਤੁਸੀਂ ਆਪਣੇ ਮੋਬਾਈਲ ਵਿੱਚ ਬੈਂਕਾਂ ਦੀ ਛੁੱਟੀਆਂ ਦੀ ਸੂਚੀ ਵੀ ਦੇਖ ਸਕਦੇ ਹੋ।

ਇਹਨਾਂ ਦਿਨਾਂ ਵਿੱਚ ਰਹਿਣਗੇ ਬੈਂਕ ਬੰਦ :

  • 6 ਸਤੰਬਰ 2023: ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ 'ਤੇ ਉੜੀਸਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਬਿਹਾਰ ਵਿੱਚ ਬੈਂਕ ਬੰਦ ਰਹਿਣਗੇ।
  • 7 ਸਤੰਬਰ, 2023: ਸ਼੍ਰੀ ਕ੍ਰਿਸ਼ਨ ਅਸ਼ਟਮੀ ਦੇ ਮੌਕੇ 'ਤੇ ਗੁਜਰਾਤ, ਮੱਧ ਪ੍ਰਦੇਸ਼, ਚੰਡੀਗੜ੍ਹ, ਸਿੱਕਮ, ਰਾਜਸਥਾਨ, ਜੰਮੂ, ਬਿਹਾਰ, ਛੱਤੀਸਗੜ੍ਹ ਅਤੇ ਝਾਰਖੰਡ, ਮੇਘਾਲਿਆ,ਹਿਮਾਚਲ ਪ੍ਰਦੇਸ਼ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।
  • 8 ਸਤੰਬਰ, 2023: ਜੀ-20 ਸੰਮੇਲਨ ਦੇ ਮੌਕੇ 'ਤੇ ਦਿੱਲੀ 'ਚ ਬੈਂਕ ਬੰਦ ਰਹਿਣਗੇ।
  • 18 ਸਤੰਬਰ, 2023: ਵਿਨਾਇਕ ਚਤੁਰਥੀ ਦੇ ਮੌਕੇ 'ਤੇ ਕਰਨਾਟਕ ਅਤੇ ਤੇਲੰਗਾਨਾ ਵਿੱਚ ਬੈਂਕ ਬੰਦ ਰਹਿਣਗੇ।
  • ਸਤੰਬਰ 19, 2023: ਗਣੇਸ਼ ਚਤੁਰਥੀ 'ਤੇ ਗੁਜਰਾਤ, ਮਹਾਰਾਸ਼ਟਰ, ਓਡੀਸ਼ਾ, ਤਾਮਿਲਨਾਡੂ ਅਤੇ ਗੋਆ ਵਿੱਚ ਬੈਂਕ ਬੰਦ ਰਹਿਣਗੇ।
  • 20 ਸਤੰਬਰ, 2023: ਉੜੀਸਾ ਅਤੇ ਗੋਆ ਵਿੱਚ ਗਣੇਸ਼ ਚਤੁਰਥੀ (ਦੂਜੇ ਦਿਨ) ਅਤੇ ਨੁਖਾਈ ਦੇ ਕਾਰਨ ਬੈਂਕ ਬੰਦ ਰਹਿਣਗੇ।
  • 22 ਸਤੰਬਰ, 2023: ਸ਼੍ਰੀ ਨਰਾਇਣ ਗੁਰੂ ਸਮਾਧੀ ਦਿਵਸ 'ਤੇ ਕੇਰਲ ਵਿੱਚ ਬੈਂਕ ਬੰਦ ਰਹਿਣਗੇ।
  • 23 ਸਤੰਬਰ, 2023: ਚੌਥੇ ਸ਼ਨੀਵਾਰ ਅਤੇ ਮਹਾਰਾਜਾ ਹਰੀ ਸਿੰਘ ਦੇ ਜਨਮ ਦਿਨ ਕਾਰਨ ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।
  • 25 ਸਤੰਬਰ 2023: ਅਸਾਮ ਵਿੱਚ ਸ਼੍ਰੀਮੰਤ ਸੰਕਰਦੇਵ ਦੀ ਜਯੰਤੀ 'ਤੇ ਬੈਂਕ ਬੰਦ ਰਹਿਣਗੇ।
  • 27 ਸਤੰਬਰ, 2023: ਮਿਲਾਦ-ਏ-ਸ਼ਰੀਫ਼ (ਪੈਗੰਬਰ ਮੁਹੰਮਦ ਦੇ ਜਨਮ ਦਿਨ) ਦੇ ਮੌਕੇ 'ਤੇ ਜੰਮੂ ਅਤੇ ਕੇਰਲ ਵਿੱਚ ਬੈਂਕ ਬੰਦ ਰਹਿਣਗੇ।
  • 28 ਸਤੰਬਰ 2023: ਈਦ-ਏ-ਮਿਲਾਦ ਜਾਂ ਈਦ-ਏ-ਮਿਲਾਦੁੰਨਬੀ (ਪੈਗੰਬਰ ਮੁਹੰਮਦ ਦਾ ਜਨਮ ਦਿਨ) ਗੁਜਰਾਤ, ਮਿਜ਼ੋਰਮ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਉੱਤਰਾਖੰਡ, ਤੇਲੰਗਾਨਾ, ਮਨੀਪੁਰ, ਉੱਤਰ ਪ੍ਰਦੇਸ਼, ਨਵੀਂ ਦਿੱਲੀ, ਛੱਤੀਸਗੜ੍ਹ, ਝਾਰਖੰਡ ਬੈਂਕਾਂ ਵਿੱਚ ਵਿੱਚ ਬੰਦ ਰਹੇਗਾ
  • 29 ਸਤੰਬਰ, 2023: ਈਦ-ਏ-ਮਿਲਾਦ-ਉਲ-ਨਬੀ ਤੋਂ ਬਾਅਦ ਇੰਦਰਜਾਤਰਾ ਦੇ ਮੌਕੇ 'ਤੇ ਸਿੱਕਮ,ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.