ETV Bharat / bharat

ਬਾਬਾ ਰਾਮਦੇਵ ਦਾ ਵਿਵਾਦਤ ਬਿਆਨ: ਕਿਸੇ 'ਚ ਦਮ ਨਹੀਂ ਹੈ ਜੋ ਮੈਨੂੰ ਗ੍ਰਿਫ਼ਤਾਰ ਕਰ ਸਕੇ - ਰਾਮਦੇਵ ਦਾ ਵੀਡੀਓ ਵਾਇਰਲ

ਬਾਬਾ ਰਾਮਦੇਵ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਬਾਬਾ ਰਾਮ ਦੇਵ ਆਪਣੇ ਦੇਸ਼ ਭਰ ਦੇ ਉਦਯੋਗ ਨਾਲ ਜੁੜੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਸਨ। ਇਸ ਗੱਲਬਾਤ ਦੌਰਾਨ, ਬਾਬਾ ਇਹ ਕਹਿੰਦੇ ਹੋਏ ਸੁਣਾਈ ਦਿੱਤੇ ਕਿ ਕਿਸੇ ਦੇ ਬਾਪ ਵਿੱਚ ਦਮ ਨਹੀਂ ਹੈ ਜੋ ਰਾਮਦੇਵ ਨੂੰ ਗ੍ਰਿਫ਼ਤਾਰ ਕਰ ਸਕੇ

ਫ਼ੋਟੋ
ਫ਼ੋਟੋ
author img

By

Published : May 26, 2021, 2:06 PM IST

ਦੇਹਰਾਦੂਨ: ਲਗਾਤਾਰ ਵਿਵਾਦਾਂ ਵਿੱਚ ਘਿਰੇ ਯੋਗ ਗੁਰੂ ਸਵਾਮੀ ਰਾਮਦੇਵ ਇੱਕ ਤੋਂ ਬਾਅਦ ਇੱਕ ਆਪਣੇ ਵਾਇਰਲ ਹੁੰਦੇ ਬਿਆਨਾਂ ਤੋਂ ਬਾਅਦ ਸੁਰਖੀਆਂ ਵਿੱਚ ਹਨ। ਬਾਬਾ ਦੇ ਬਿਆਨ ਦੇਸ਼ ਦੇ ਡਾਕਟਰਾਂ ਨੂੰ ਸ਼ੂਲ ਵਾਂਗ ਚੁੱਭ ਰਹੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਯੋਗਾ ਗੁਰੂ ਬਾਬਾ ਰਾਮਦੇਵ ਦੇ ਵਿਰੁੱਧ ਆਈਐਮਏ ਲਾਮਬੰਦ ਹੋ ਗਿਆ ਹੈ। ਦੇਸ਼ ਦੇ ਸਾਰੇ ਡਾਕਟਰਾਂ ਨੇ ਬਾਬਾ ਰਾਮਦੇਵ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਵੀ ਦਿੱਤਾ ਹੈ। ਅਜਿਹੀ ਸਥਿਤੀ ਵਿੱਚ, ਸਾਰੀਆਂ ਪ੍ਰਤੀਕ੍ਰਿਆਵਾਂ ਦੇ ਬਾਵਜੂਦ, ਬਾਬੇ ਰੁਕਣ ਦੇ ਮੂਡ ਵਿਚ ਨਹੀਂ ਹਨ।

ਵੇਖੋ ਵੀਡੀਓ

ਬਾਬਾ ਰਾਮਦੇਵ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਬਾਬਾ ਰਾਮ ਦੇਵ ਆਪਣੇ ਦੇਸ਼ ਭਰ ਦੇ ਉਦਯੋਗ ਨਾਲ ਜੁੜੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਸਨ। ਇਸ ਗੱਲਬਾਤ ਦੌਰਾਨ, ਬਾਬਾ ਇਹ ਕਹਿੰਦੇ ਹੋਏ ਸੁਣਾਈ ਦਿੱਤੇ ਕਿ ਕਿਸੇ ਦੇ ਬਾਪ ਵਿੱਚ ਦਮ ਨਹੀਂ ਹੈ ਜੋ ਰਾਮਦੇਵ ਨੂੰ ਗ੍ਰਿਫ਼ਤਾਰ ਕਰ ਸਕੇ

ਬਾਬਾ ਵੀਡੀਓ ਵਿੱਚ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਲੋਕਾਂ ਦਾ ਕੰਮ ਸੋਸ਼ਲ ਮੀਡੀਆ 'ਤੇ ਕੁਝ ਵੀ ਟ੍ਰੇਡਿੰਗ ਕਰਵਾਉਣਾ ਹੈ। ਕਦੇ ਰਾਮਦੇਵ ਗ੍ਰਿਫ਼ਤਾਰ, ਕਦੇ ਠਗ ਰਾਮਦੇਵ। ਬਾਅਦ ਵਿੱਚ ਬਾਬਾ ਹੱਸਦੇ ਹੋਏ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਇਸ ਸਭ ਵਿੱਚ ਚੰਗੀ ਗੱਲ ਇਹ ਹੈ ਕਿ ਇਸ ਟ੍ਰੇਡਿੰਗ ਵਿਚ ਅਸੀਂ ਹਮੇਸ਼ਾ ਸਿਖਰ ਉੱਤੇ ਹੁੰਦੇ ਹਾਂ।

ਦਸ ਦੇਈਏ ਕਿ ਬਾਬਾ ਦੇ ਬਿਆਨਾ ਤੋਂ ਬਾਅਦ ਐਲੋਪੈਥੀ ਅਤੇ ਆਯੁਰਵੈਦ ਨੂੰ ਲੈ ਕੇ ਦੇਸ਼ ਵਿੱਚ ਸੰਘਰਸ਼ ਚੱਲ ਰਿਹਾ ਹੈ। ਆਈਐਮਏ ਪਹਿਲਾਂ ਹੀ ਬਾਬਾ ਰਾਮਦੇਵ ਨੂੰ 1 ਹਜ਼ਾਰ ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜ ਚੁੱਕਾ ਹੈ।

ਦੇਸ਼ ਦੇ ਸਿਹਤ ਮੰਤਰੀ ਨੇ ਬਾਬਾ ਰਾਮਦੇਵ ਨੂੰ ਅਲੋਪੈਥਾਂ ਅਤੇ ਉਨ੍ਹਾਂ ਦੇ ਡਾਕਟਰਾਂ ਬਾਰੇ ਦਿੱਤੇ ਬਿਆਨ ਲਈ ਮੁਆਫੀ ਮੰਗਣ ਲਈ ਵੀ ਕਿਹਾ ਹੈ। ਜਿਸ ਤੋਂ ਬਾਅਦ ਬਾਬੇ ਨੇ ਵੀ ਆਪਣਾ ਬਿਆਨ ਵਾਪਸ ਲੈ ਲਿਆ ਸੀ।

ਈਟੀਵੀ ਭਾਰਤ ਇਸ ਵੀਡੀਓ ਦੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਬਾਬਾ ਰਾਮਦੇਵ ਨੇ ਇਹ ਬਿਆਨ ਕਿਸ ਪਰਿਪੇਖ ਵਿੱਚ ਦਿੱਤਾ ਸੀ ਅਤੇ ਕਦੋ ਦਿੱਤਾ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.