ETV Bharat / bharat

ਤਣਾਅਮੁਕਤ ਜ਼ਿੰਦਗੀ ਦਾ ਸੁਨੇਹਾ ਦਿੰਦਾ 1500 ਕਿਲੋਮੀਟਰ ਯਾਤਰਾ ਕਰਕੇ ਬਠਿੰਡਾ ਪੁੱਜਿਆ ਅਤੁਲ ਚੌਕਸੇ - fifteen hundred kilometers

ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਤੋਂ ਸਬੰਧ ਰੱਖਣ ਵਾਲੇ ਅਤੁਲ ਕੁਮਾਰ ਚੌਕਸੇ ਜੋ ਕਿ ਪੇਸ਼ੇ ਤੋਂ ਕੰਪਿਊਟਰ ਟੀਚਰ ਹਨ। ਉਹ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਜ਼ਿਆਦਾ ਦਿਨਾਂ ਤੋਂ ਪੈਦਲ ਹੀ ਚੱਲ ਰਿਹਾ ਹੈ ਅਤੇ ਲੋਕਾਂ ਨੂੰ ਤਣਾਅ ਮੁਕਤ ਰਹਿਣ ਵਾਸਤੇ ਕਾਊਂਸਲਿੰਗ ਕਰ ਰਹੇ ਹਨ ਤਾਂ ਕਿ ਲੋਕਾਂ ਦੀ ਜ਼ਿੰਦਗੀ ਖ਼ੁਸ਼ਹਾਲ ਹੋ ਸਕੇ। ਅੱਜ ਚੌਕਸੇ ਬਠਿੰਡਾ ਵਿੱਚ ਪੁੱਜੇ। ਜਿਥੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਅਤੁਲ ਨੇ ਦੱਸਿਆ ਕਿ ਬੀਤੇ 31 ਦਸੰਬਰ 2020 ਤੋਂ ਉਨ੍ਹਾਂ ਨੇ ਗੁਜਰਾਤ ਦੇ ਕੱਛ ਤੋਂ ਪੈਦਲ ਯਾਤਰਾ ਸ਼ੁਰੂ ਕੀਤੀ ਸੀ।

ਤਸਵੀਰ
ਤਸਵੀਰ
author img

By

Published : Feb 21, 2021, 7:35 PM IST

ਬਠਿੰਡਾ: ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਤੋਂ ਸਬੰਧ ਰੱਖਣ ਵਾਲੇ ਅਤੁਲ ਕੁਮਾਰ ਚੌਕਸੇ ਜੋ ਕਿ ਪੇਸ਼ੇ ਤੋਂ ਕੰਪਿਊਟਰ ਟੀਚਰ ਹਨ। ਉਹ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਜ਼ਿਆਦਾ ਦਿਨਾਂ ਤੋਂ ਪੈਦਲ ਹੀ ਚੱਲ ਰਿਹਾ ਹੈ ਅਤੇ ਲੋਕਾਂ ਨੂੰ ਤਣਾਅ ਮੁਕਤ ਰਹਿਣ ਵਾਸਤੇ ਕਾਊਂਸਲਿੰਗ ਕਰ ਰਹੇ ਹਨ ਤਾਂ ਕਿ ਲੋਕਾਂ ਦੀ ਜ਼ਿੰਦਗੀ ਖ਼ੁਸ਼ਹਾਲ ਹੋ ਸਕੇ। ਅੱਜ ਚੌਕਸੇ ਬਠਿੰਡਾ ਵਿੱਚ ਪੁੱਜੇ।

ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਅਤੁਲ ਨੇ ਦੱਸਿਆ ਕਿ ਬੀਤੇ 31 ਦਸੰਬਰ 2020 ਤੋਂ ਉਨ੍ਹਾਂ ਨੇ ਗੁਜਰਾਤ ਦੇ ਕੱਛ ਤੋਂ ਪੈਦਲ ਯਾਤਰਾ ਸ਼ੁਰੂ ਕੀਤੀ ਸੀ। ਇਸ ਯਾਤਰਾ ਦਾ ਮੁੱਖ ਮਕਸਦ ਹੈ ਕਿ ਲੋਕਾਂ ਨੂੰ ਡਿਪ੍ਰੈਸ਼ਨ ਤੋਂ ਬਾਹਰ ਕੱਢਿਆ ਜਾਵੇ ਤਾਂ ਜੋ ਉਹ ਆਪਣਾ ਖ਼ੁਸ਼ਹਾਲ ਜੀਵਨ ਜੀ ਸਕਣ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ।

ਤਣਾਅਮੁਕਤ ਜ਼ਿੰਦਗੀ ਦਾ ਸੁਨੇਹਾ ਦਿੰਦਾ 1500 ਕਿਲੋਮੀਟਰ ਯਾਤਰਾ ਕਰਕੇ ਬਠਿੰਡਾ ਪੁੱਜਿਆ ਅਤੁਲ ਚੌਕਸੇ

ਚੌਕਸੇ ਨੇ ਦੱਸਿਆ ਕਿ ਉਸ ਨੇ ਦੇਸ਼ ਦੇ ਥਾਰ ਰੇਗਿਸਤਾਨ ਦੇ ਏਰੀਏ ਨੂੰ ਪੈਦਲ ਹੀ ਕਵਰ ਕੀਤਾ ਹੈ ਅਤੇ ਉਸ ਨੇ ਵਿਸ਼ਵ ਰਿਕਾਰਡ ਬਣਾਇਆ ਹੈ। ਉਸ ਨੇ ਦੱਸਿਆ ਕਿ ਰਸਤੇ ਵਿਚ ਉਨ੍ਹਾਂ ਨੂੰ ਹਰ ਸੂਬੇ ‘ਚ ਲੋਕਾਂ ਦਾ ਭਰਪੂਰ ਪਿਆਰ ਮਿਲਿਆ ਅਤੇ ਲੋਕਾਂ ਨੇ ਉਸ ਦੀ ਗੱਲ ਨੂੰ ਵੀ ਧਿਆਨ ਨਾਲ ਸੁਣਿਆ, ਜਿਸ ਮਿਸ਼ਨ ਨੂੰ ਲੈ ਕੇ ਉਹ ਇਸ ਪੈਦਲ ਯਾਤਰਾ ਵਿੱਚ ਹਨ। ਅਤੁਲ ਨੇ ਦੱਸਿਆ ਕਿ ਬਠਿੰਡਾ ‘ਚ ਉਹ ਆਪਣੇ ਇਸ ਪੈਦਲ ਯਾਤਰਾ ਦੀ ਸਮਾਪਤੀ ਕਰ ਰਹੇ ਹਨ ਕਿਉਂਕਿ ਉਨ੍ਹਾਂ ਦਾ ਟਾਰਗੇਟ ਸੀ ਕਿ ਉਹ ਰੇਗਿਸਤਾਨ ਦਾ ਏਰੀਆ ਪੈਦਲ ਹੀ ਕਵਰ ਕਰਨ।

ਪੇਸ਼ੇ ਤੋਂ ਟੀਚਰ ਅਤੁਲ ਨੇ ਦੱਸਿਆ ਕਿ ਜਦੋਂ ਉਸ ਨੇ ਇਹ ਪੈਦਲ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ ਉਸ ਤੋਂ ਦੋ ਮਹੀਨੇ ਪਹਿਲਾਂ ਉਹਦੀ ਪਤਨੀ ਦੀ ਮੌਤ ਹੋ ਗਈ ਪਰ ਉਸ ਦੀ ਪਤਨੀ ਹੀ ਉਸ ਦੀ ਮਾਰਗ ਦਰਸ਼ਕ ਸੀ। ਜਿਸ ਨੂੰ ਪੂਰਾ ਕਰਨ ਵਾਸਤੇ ਉਸ ਨੇ ਪੈਦਲ ਚੱਲਣਾ ਮੁਨਾਸਿਬ ਸਮਝਿਆ ਸੀ ਅਤੇ ਹੁਣ ਤੱਕ ਉਹ 1551 ਕਿਲੋਮੀਟਰ ਪੈਦਲ ਚੱਲ ਚੁੱਕੇ ਹਨ ਤੇ ਅੱਜ ਉਨ੍ਹਾਂ ਦੀ ਇਸ ਯਾਤਰਾ ਦੀ ਬਠਿੰਡਾ ਵਿੱਚ ਸਮਾਪਤੀ ਹੈ।

ਅਤੁਲ ਨੇ ਦੱਸਿਆ ਕਿ ਉਹ ਕੱਛ ਤੋਂ ਇਲਾਵਾ ਰਾਜਸਥਾਨ ਦੇ ਬਾੜਮੇਰ, ਜੈਸਲਮੇਰ, ਪੋਖਰਨ, ਬੀਕਾਨੇਰ, ਪੀਲੀਬੰਗਾ ਤੋਂ ਬਾਅਦ ਹਰਿਆਣਾ ਦੇ ਕੁਝ ਸ਼ਹਿਰ ਤੋਂ ਹੁੰਦਾ ਹੋਇਆ ਪੰਜਾਬ ਬਠਿੰਡਾ ਪੁੱਜਿਆ। ਨਾਲ ਹੀ ਉਸ ਨੇ ਦੱਸਿਆ ਕਿ ਬਠਿੰਡਾ ਨੂੰ ਵੀ ਪਹਿਲਾਂ ਡੈਜ਼ਰਟ ਏਰੀਏ ਦੇ ਵਿੱਚ ਹੀ ਗਿਣਿਆ ਜਾਂਦਾ ਸੀ, ਇਸ ਲਈ ਉਸ ਨੇ ਆਪਣੀ ਇਸ ਯਾਤਰਾ ਦਾ ਸਮਾਪਤੀ ਬਠਿੰਡਾ ਕੀਤੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.