ਚੰਡੀਗੜ੍ਹ: ਪੰਜਾਬ ਵਿੱਚ 2022 ਵਿੱਚ ਵਿਧਾਨਸਭਾ ਚੋਣਾਂ ਹੋਣ ਜਾ ਰਹੀਆਂ ਹਨ। ਜਿਥੇ ਇੱਕ ਪਾਸੇ ਸਿਆਸੀ ਪਾਰਟੀਆਂ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ ਉਥੇ ਹੀ ਕਿਸਾਨ ਆਗੂ ਗੁਰਨਾਮ ਸਿੰਘ ਚੰੜੂਨੀ ਨੇ ਕਿਹਾ ਕਿ ਸੀ 2022 ਦੀਆਂ ਚੋਣਾਂ ਕਿਸਾਨ ਆਗੂਆਂ ਨੂੰ ਲੜਨੀਆਂ ਚਾਹੀਦੀ ਹੈ। ਗੁਰਨਾਮ ਸਿੰਘ ਚੜੂਨੀ ਦੇ ਇਸ ਬਿਆਨ ਤੇ ਬੋਲਦੇ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਜੇ ਤਕ ਸਾਡਾ ਚੋਣਾਂ ਲੜਨ ਸਬੰਧੀ ਕੋਈ ਫੈਸਲਾ ਨਹੀਂ ਹੋਇਆ ਹੈ।
ਇਹ ਵੀ ਪੜੋ: ਕਿਸਾਨ ਆਗੂਆਂ ਨੂੰ ਚੋਣਾਂ ਲੜਨ ਲਈ ਚਲਾਉਣਾ ਚਾਹੀਂਦਾ 'ਮਿਸ਼ਨ ਪੰਜਾਬ': ਚੜੂਨੀ
ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਫੈਸਲੇ ਤੇ ਅੱਜ ਵੀ ਕਾਈਮ ਹਾਂ ਕਿ ਅਸੀਂ ਕਾਨੂੰਨ ਰੱਦ ਕਰਵਾਕੇ ਹੀ ਵਾਪਸ ਪਰਤਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਨੇ ਇਸ ਸੰਘਰਸ਼ ਨੂੰ ਸ਼ੁਰੂ ਕੀਤਾ ਸੀ ਤੇ ਕਿਸਾਨਾਂ ਨਾਲ ਹੀ ਅੱਗੇ ਵਧਾਗੇ। ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨ ਹਾਂ ਤੇ ਕਿਸਾਨ ਹੀ ਰਹਾਂਗੇ, ਅਸੀਂ ਮਾੜੀ ਰਾਜ ਨੀਤੀ ਵਿੱਚ ਨਹੀਂ ਜਾਣਾ ਚਾਹੁੰਦੇ।
ਦੱਸ ਦਈਏ ਕਿ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਫੇਸਬੁੱਕ ’ਤੇ ਲਾਇਵ ਹੋ ਕੇ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿਆਨ ਦਿੰਦੇ ਕਿਹਾ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਸਾਨਾਂ ਨੂੰ ਚੋਣ ਲੜਨ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਵੀ ਚੋਣਾਂ ਲਈ 'ਮਿਸ਼ਨ ਪੰਜਾਬ' ਚਲਾਉਣ ਲਈ ਕਿਹਾ ਸੀ।
ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਬਦਲਾਅ ਚਾਹੀਂਦਾ ਹੈ ਤਾਂ ਚੋਣਾਂ ਵਿੱਚ ਪੰਜਾਬ ਤੋਂ ਸ਼ੁਰੂ ਕਰਨਾ ਚਾਹੀਂਦਾ ਹੈ। ਕਿਸਾਨੀ ਸੰਘਰਸ਼ ਨੂੰ 10 ਮਹੀਨੇ ਹੋ ਗਏ ਪਰ ਕਿਸੇ ਵੀ ਰਾਜਨੀਤਕ ਪਾਰਟੀ ਵੱਲੋਂ ਕਿਸਾਨਾਂ ਦੀ ਸਾਰ ਨਹੀਂ ਲਈ ਗਈ। ਹੁਣ ਸਾਨੂੰ ਬਦਲਾਅ ਲਈ ਖੁਦ ਸੱਤਾ ਉੱਤੇ ਕਾਬਜ਼ ਹੋਣਾ ਚਾਹੀਂਦਾ।
ਇਹ ਵੀ ਪੜੋ: ਕੁਲਵੀਰ ਨਰੂਆਣੇ ਦੇ ਕਤਲ ਦੀ ਇਸ ਸਖਸ਼ ਨੇ ਸੋਸ਼ਲ ਮੀਡੀਆ 'ਤੇ ਲਈ ਜਿੰਮੇਵਾਰ..