ਮਹਾਰਾਸ਼ਟਰ : ਅਹਿਮਦਨਗਰ ਵਿਖੇ ਸਥਿਤ ਹਿਵਰੇ ਬਾਜ਼ਾਰ ਪਿੰਡ ਇੱਕ ਵਕਤ ਸੀ ਜਦੋਂ ਇਥੇ ਖੇਤਾਂ ਦੀ ਸਿੰਚਾਈ ਦੇ ਲਈ ਪਾਣੀ ਦੀ ਕਮੀ ਸੀ, ਪੀਣ ਦਾ ਪਾਣੀ ਨਹੀਂ ਸੀ ਤੇ ਰੁਜ਼ਗਾਰ ਦੀ ਕਮੀ ਦੇ ਕਾਰਨ ਪਿੰਡ ਦੇ ਜ਼ਿਆਦਾਤਰ ਪਰਿਵਾਰ ਗਰੀਬੀ ਦੀ ਜ਼ਿੰਦਗੀ ਜੀ ਰਹੇ ਸਨ।ਇਨ੍ਹਾਂ ਹਲਾਤਾਂ 'ਚ ਪਿੰਡ ਦੇ ਰਹਿਣ ਵਾਲੇ ਪੋਪਟਰਾਵ ਪਵਾਰ ਨੇ ਪੜ੍ਹਾਈ ਦੇ ਲਈ ਪਿੰਡ ਛੱਡ ਦਿੱਤਾ। ਪੜ੍ਹਾਈ ਪੂਰੀ ਕਰਨ ਮਗਰੋਂ ਉਹ ਇੱਕ ਵਿਜਨ ਦੇ ਨਾਲ ਪਿੰਡ ਵਾਪਸ ਪਰਤੇ। ਉਨ੍ਹਾਂ ਨੇ ਆਪਣੀ ਮਿਹਨਤ ਨਾਲ ਸੁਵਿਧਾਵਾਂ ਦੀ ਘਾਟ ਤੇ ਗਰੀਬੀ ਤੇ ਬੇਰੁਜ਼ਗਾਰੀ ਨਾਲ ਲੜਦੇ ਹੋਏ ਇਸ ਪਿੰਡ ਨੂੰ ਖੁਸ਼ਹਾਲ ਤੇ ਏਸ਼ੀਆ ਦਾ ਸਭ ਤੋਂ ਅਮੀਰ ਪਿੰਡ ਬਣਾ ਦਿੱਤਾ।
ਪੋਪਟਰਾਵ ਪਵਾਰ ਨੇ ਪਿੰਡ ਵਾਸੀਆਂ ਦੇ ਮਦਦ ਨਾਲ ਪਿੰਡ ਵਿੱਚ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਪੂਰੇ ਪਿੰਡ ਨੇ ਸਰਕਾਰ 'ਤੇ ਨਿਰਭਰ ਹੋਏ ਬਿਨਾਂ ਹੀ ਕੰਮ ਸ਼ੁਰੂ ਕੀਤਾ। ਪਿੰਡ ਨੇ ਆਲੇ-ਦੁਆਲੇ ਦੀਆਂ ਪਹਾੜੀਆਂ ਤੇ ਧਾਨ ਦੇ ਖੇਤਾਂ 'ਤੇ ਵੱਡੀ ਗਿਣਤੀ 'ਚ ਰੁੱਖ ਲਗਾ ਕੇ ਇੱਕ ਜੰਗਲ ਬਣਾਇਆ। ਜਿਵੇਂ ਹੀ ਪਿੰਡ ਵਿੱਚ ਪਾਣੀ ਦੀ ਸਮੱਸਿਆ ਖ਼ਤਮ ਹੋਈ ਤਾਂ ਪਿੰਡ ਵਾਸੀਆਂ ਦਾ ਧਿਆਨ ਸਿਹਤ, ਸਾਫ -ਸਫਾਈ , ਸਿੱਖਿਆ ਤੇ ਖੇਤਬਾੜੀ ਦੇ ਮੁੱਦਿਆਂ ਵੱਲ ਗਿਆ।
ਬਦਹਾਲੀ ਤੋਂ ਖੁਸ਼ਹਾਲੀ ਤੱਕ ਦਾ ਪਿੰਡ ਦਾ ਸਫ਼ਰ
ਇਸ ਬਾਰੇ ਸਰਪੰਚ ਪੋਪਟਰਾਵ ਪਵਾਰ ਨੇ ਦੱਸਿਆ ਸਾਡੇ ਪਿੰਡ ਵਿੱਚ 95 ਫੀਸਦੀ ਪਰਿਵਾਰ ਗਰੀਬੀ ਰੇਖਾ ਹੇਠ ਸਨ ਤੇ ਕਈ ਪਿੰਡ ਵਾਸੀ ਘੱਟੋ ਘੱਟ 4 ਮਹੀਨੇ ਦੇ ਰੁਜ਼ਗਾਰ ਲਈ ਪਿੰਡ ਛੱਡ ਕੇ ਜਾ ਰਹੇ ਸੀ। ਹਲਾਂਕਿ ਇਸ ਤੋਂ ਬਾਅਦ ਪਿੰਡ ਇੱਕਜੁੱਟ ਹੋਇਆ ਤੇ ਪੰਚਾਇਤ ਨੇ ਪਹਿਲ ਕੀਤ ਤੇ ਆਦਰਸ਼ ਪਿੰਡ ਯੋਜਨਾ ਤਹਿਤ ਜੰਗਲ ਸਰਖਣ , ਮਿੱਟੀ ਤੇ ਜਲ ਸਰੰਖਣ ਤੇ ਪਸ਼ੂ ਪਾਲਨ ਵਰਗੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਪਾਣੀ ਦੀ ਉਪਲਬਧਤਾ ਦੇ ਆਧਾਰ 'ਤੇ ਫਸਲਾਂ ਦੀ ਯੋਜਨਾ ਬਣਾਈ। ਵੱਧ ਪਾਣੀ ਦੀ ਖਪਤ ਵਾਲੀ ਫਸਲ ਲਗਾਉਣ 'ਤੇ ਰੋਕ ਦਾ ਨਤੀਜਾ ਹੈ ਕਿ ਪਿੰਡ ਨੇ ਇਹ ਉਪਲਬਧੀ ਹਾਸਲ ਕੀਤੀ ਹੈ।
ਏਸ਼ੀਆ ਦਾ ਸਭ ਤੋਂ ਅਮੀਰ ਪਿੰਡ
ਅੱਜ ਪਿੰਡ ਦੇ 97 ਪਰਿਵਾਰਾਂ ਦੀ ਸਲਾਨਾ ਆਮਦਨ 5 ਲੱਖ ਰੁਪਏ ਤੋਂ ਉੱਤੇ ਹੈ ਜਦੋਂ ਕਿ 70 ਪਰਿਵਾਰਾਂ ਦੀ ਕਮਾਈ 5 ਤੋਂ 10 ਲੱਖ ਵਿਚਾਲੇ ਹੈ। 1500 ਦੀ ਆਬਾਦੀ ਵਾਲੇ ਹਿਵਰੇ ਬਾਜ਼ਾਰ ਪਿੰਡ ਵਿੱਚ ਸਿੱਖਿਆ ਦਰ 95 % ਹੈ। ਬੇਰੁਜ਼ਗਾਰੀ ਦੀ ਵਜ੍ਹਾ ਨਾਲ ਪਿੰਡ ਛੱਡ ਕੇ ਗਏ 70 ਪਰਿਵਾਰ ਹੁਣ ਵਾਪਸ ਪਿੰਡ ਪਰਤ ਆਏ ਹਨ। ਸਕੂਲੀ ਬੱਚੇ ਪਿੰਡ ਵਿੱਚ ਪਾਣੀ ਤੇ ਫਸਲਾਂ 'ਤੇ ਨਿਗਰਾਨੀ ਰੱਖਦੇ ਹਨ। ਇਸ ਦੇ ਲਈ ਸਕੂਲ ਵਿੱਚ ਬੱਚਿਆਂ ਨੂੰ ਖੇਤੀਬਾੜੀ, ਪਾਣੀ ਦੇ ਸਹੀ ਇਸਤੇਮਾਲ ਤੇ ਫਸਲਾਂ ਦੀ ਪਲੈਨਿੰਗ ਬਾਰੇ ਸਿੱਖਾਇਆ ਜਾਂਦਾ ਹੈ।
ਸਹਾਇਕ ਧੰਧਿਆਂ ਨੂੰ ਬਣਾਇਆ ਰੁਜ਼ਗਾਰ
ਪਿੰਡ ਵਾਸੀ ਨੇ ਦੱਸਿਆ ਕਿ ਐਗਰੀ ਸਪਲੀਮੈਂਡ ਬਿਜ਼ਨਸ ਰਾਹੀਂ ਪਿੰਡ ਵਾਸੀਆਂ ਦੀ ਆਮਦਨੀ ਵਧਾਉਣ ਲਈ ਪਿੰਡ ਵਿੱਚ ਦੁੱਧ ਦੀਆਂ ਡੇਅਰੀਆਂ ਅਤੇ ਚਾਰਾ ਸਟੋਰਾਂ ਦੀ ਸ਼ੁਰੂਆਤ ਕੀਤੀ ਗਈ ਹੈ।ਅਸੀਂ 2005 ਤੋਂ ਡੇਅਰੀ ਦਾ ਕਾਰੋਬਾਰ ਕਰ ਰਹੇ ਹਾਂ। ਸ਼ੁਰੂਆਤ 'ਚ ਅਸੀਂ ਇਸ ਨੂੰ ਖੇਤੀਬਾੜੀ ਨਾਲ ਸਬੰਧਤ ਕਾਰੋਬਾਰ ਵਜੋਂ ਕਰ ਰਹੇ ਸੀ, ਪਰ ਇਸ ਤੋਂ ਚੰਗੀ ਆਮਦਨੀ ਹੋਣ ਮਗਰੋਂ , ਅਸੀਂ ਖੇਤੀ ਨੂੰ ਸਾਈਡ ਕਾਰੋਬਾਰ 'ਚ ਤਬਦੀਲ ਕਰ ਦਿੱਤਾ। ਅੱਜ ਸਾਡੇ ਕੋਲ 16 ਗਾਵਾਂ ਹਨ ਅਤੇ ਅਸੀਂ ਡੇਅਰੀ ਫਾਰਮਿੰਗ ਤੋਂ ਸਾਲਾਨਾ 2.5 ਲੱਖ ਰੁਪਏ ਕਮਾਉਂਦੇ ਹਾਂ।
ਪਿੰਡ 'ਚ ਆਰਥਿਕ ਖੁਸ਼ਹਾਲੀ
ਨਿਯਮਤ ਮੈਡੀਕਲ ਜਾਂਚ, ਸ਼ਰਾਬ ਅਤੇ ਗੁਟਕਾ ਦੀ ਮਨਾਹੀ, ਰਿਵਾਇਤਾਂ ਨਾਲ ਜੁੜੇ ਵੱਖ ਵੱਖ ਨਿਯਮਾਂ ਦੀ ਪਾਲਣਾ ਕਰਦੇ ਹਾਂ। ਸਾਰੇ ਤਿਉਹਾਰ ਪਿੰਡ 'ਚ ਸਮੂਹਕ ਤੌਰ 'ਤੇ ਮਨਾਏ ਜਾਂਦੇ ਹਨ।ਪਿੰਡ 'ਚ ਆਰਥਿਕ ਖੁਸ਼ਹਾਲੀ ਦੇ ਆਉਣ ਨਾਲ, ਲੋਕਾਂ ਵਿੱਚ ਆਤਮਿਕ ਖੁਸ਼ਹਾਲੀ ਵੀ ਚੰਗੀ ਹੁੰਦੀ ਹੈ। ਨਤੀਜੇ ਵਜੋਂ, ਪਿੰਡ ਵਿਚ ਨਸ਼ਾ, ਲੜਾਈ ਅਤੇ ਹੋਰ ਵਿਵਾਦਾਂ ਦੀ ਸੰਭਾਵਨਾ ਘੱਟ ਹੈ।
ਭਾਰਤ ਸਰਕਾਰ ਨੇ ਐਲਾਨਿਆ ਆਦਰਸ਼ ਪਿੰਡ
ਹਿਵਰੇ ਬਾਜ਼ਾਰ ਪਿੰਡ ਨੂੰ ਭਾਰਤ ਸਰਕਾਰ ਵਲੋਂ ਨਿਰਮਲ ਗ੍ਰਾਮ ਪੁਰਸਕਾਰ, ਰਾਸ਼ਟਰੀ ਜਲ ਅਵਾਰਡ, ਆਦਰਸ਼ ਪਿੰਡ ਪੁਰਸਕਾਰ ਤੇ ਮਹਾਂਰਾਸ਼ਟਰ ਸਰਕਾਰ ਵੱਲੋਂ ਯਸ਼ਵੰਤ ਗ੍ਰਾਮ ਪੁਰਸਕਾਰ ਤੋਂ ਇਲਾਵਾ ਵਰਨਮ ਪੁਰਸਕਾਰ ਮਿਲ ਚੁੱਕੇ ਹਨ।
15 ਦਿਨਾਂ 'ਚ ਕੋਰੋਨਾ ਮੁਕਤ ਹੋਇਆ ਪਿੰਡ
ਪਿੰਡ 'ਚ ਕੋਰੋਨਾ ਸਕੰਰਮਣ ਦੀ ਦੂਜੀ ਲਹਿਰ ਦੌਰਾਨ, ਨਿਯਮਤ ਜਾਂਚ, ਕੁਆਰੰਟੀਨ ਅਤੇ ਕਰਫਿਊ ਕਾਰਨ, ਪਿੰਡ ਸਿਰਫ ਪੰਦਰਾਂ ਦਿਨਾਂ 'ਚ ਹੀ ਕੋਰੋਨਾ ਮੁਕਤ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਵੀ ਇਸ ਹਿਵਰੇ ਬਾਜ਼ਾਰ ਪਿੰਡ ਦੀ ਪ੍ਰਸ਼ੰਸਾ ਕੀਤੀ ਹੈ।
ਇਹ ਵੀ ਪੜ੍ਹੋ : ਮੁੰਬਈ: ਭਾਰੀ ਮੀਂਹ ਕਾਰਨ ਵੱਡਾ ਹਾਦਸਾ, ਕੰਧ ਡਿੱਗਣ ਕਾਰਨ 16 ਦੀ ਮੌਤ